ਹਰਿਆਣਾ

ਹਰਿਆਣਾ ਬਿਜਲੀ ਨਿਗਮਾਂ ਦੀ ਵਿਜੀਲੈਸ ਟੀਮ ਨੇ ਗੁਰੂਗ੍ਰਾਮ ਦੀ ਪੁਲਿਸ ਲਾਈਨ ਵਿਚ ਛਾਪਾ ਮਾਰ ਕੇ ਬਿਜਲੀ ਚੋਰੀ ਫੜੀ

ਚੰਡੀਗੜ੍ਹ, 25 ਅਪ੍ਰੈਲ (ਮਧੂਸਾਰ ਬਿਊਰੋ)
ਹਰਿਆਣਾ ਬਿਜਲੀ ਨਿਗਮਾਂ ਦੀ ਵਿਜੀਲੈ²ਂਸ ਟੀਮ ਨੇ ਅੱਜ ਗੁਰੂਗ੍ਰਾਮ ਦੀ ਪੁਲਿਸ ਲਾਈਨ ਵਿਚ ਛਾਪਾ ਮਾਰਿਆ, ਜਿਸ ਵਿਚ 17 ਘਰਾਂ ਵਿਚ ਬਿਨਾਂ ਮੀਟਰ ਦੇ ਸਿੱਧੀ ਬਿਜਲੀ ਦੀ ਸਪਲਾਈ ਹੁੰਦੀ ਪਾਈ ਗਈ ਅਤੇ 7 ਮੀਟਰਾਂ ਨਾਲ ਛੇੜਛਾੜ ਕੀਤੀ ਪਾਈ ਗਈ ਜਿਸ ਨੂੰ ਟੈਸਟਿੰਗ ਦੇ ਲਈ ਲੈਬ ਭੇਜਿਆ ਜਾਵੇਗਾ।

ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਗੁਰੂਗ੍ਰਾਮ ਵਿਚ ਨਿਯੁਕਤ ਸੁਪਰਡੰਟ ਇੰਜੀਨੀਅਰ ਨਵੀਨ ਸ਼ਰਮਾ ਨੇ ਦਸਿਆ ਕਿ ਬਿਜਲੀ ਨਿਗਮ ਦੀ ਵਿਜੀਲੈ²ਂਸ ਟੀਮ ਨੇ ਅੱਜ ਕਾਰਜਕਾਰੀ ਇੰਜੀਨੀਅਰ ਵਿਜੀਲੈ²ਸ ਰਾਮਨਿਵਾਸ ਦੇ ਅਗਵਾਈ ਹੇਠ ਸਵੇਰੇ 6:00 ਵਜੇ ਗੁਰੂਗ੍ਰਾਮ ਦੀ ਪੁਲਿਸ ਲਾਈਨ ਵਿਚ ਛਾਪਾ ਮਾਰਿਆ। ਇਸ ਪੁਲਿਸ ਲਾਈਨ ਵਿਚ ਲਗਭਗ 500 ਫ਼ਲੈਟ ਤੇ ਘਰ ਹਨ, ਜਿਸ ਵਿਚ ਪੁਲਿਸ ਕਰਮਚਾਰੀ ਆਪਣੇ ਪਰਿਵਾਰਾਂ ਦੇ ਨਾਲ ਰਹਿੰਦੇ ਹਨ।
ਇਸ ਛਾਪੇਮਾਰੀ ਵਿਚ ਪੁਲਿਸ ਲਾਈਨ ਦੇ 17 ਮਕਾਨਾਂ ਵਿਚ ਸਿੱਧੀ ਬਿਜਲੀ ਦੀ ਸਪਲਾਈ ਹੁੰਦੀ ਪਾਈ ਗਈ ਜਿੰਨ੍ਹਾਂ ਦੀ ਵਿਜੀਲੈ²ਸ ਟੀਮ ਵੱਲੋਂ² ਫ਼ੋਟੋ ਆਦਿ ਵੀ ਲਈ ਗਈ ਹੈ ਅਤੇ ਇਸ ਵਿਚ ਵਰਤੋਂ ਕੀਤੀ ਜਾ ਰਹੀ ਤਾਰ ਆਦਿ ਨੂੰ ਟੀਮ ਵਲੋਂ² ਆਪਣੇ ਕਬਜੇ ਵਿਚ ਲਿਆ ਗਿਆ ਹੈ। ਇੰਨ੍ਹਾਂ ਦੇ ਕਨੈਕਸ਼ਨ ਕੱਟ ਦਿੱਤੇ ਗਏ ਹਨ। ਇੰਨ੍ਹਾਂ ਤੋਂ ਇਲਾਵਾ, 7 ਘਰਾਂ ਦੇ ਮੀਟਰਾਂ ਨਾਲ ਛੇੜਛਾੜ ਹੋਈ ਪਾਈ ਗਈ । ਖਰਾਬ ਮੀਟਰਾਂ ਦੀ ਲੈਬ ਵਿਚ ਟੈਸਟ ਕਰਾਉਣ ਦੇ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਨਿਯਮਾਨੁਸਾਰ ਬਿਜਲੀ ਚੋਰੀ ਕਰਦੇ ਫ਼ੜੇ ਜਾਣ ਤੇ ਜੁਰਮਾਨਾ ਅਤੇ 3 ਸਾਲ ਦੀ ਸਜਾ ਦੀ ਵਿਵਸਥਾ ਹੈ। ਬਿਜਲੀ ਚੋਰੀ ਕਰਦੇ ਫ਼ੜੇ ਗਏ ਪੁਲਿਸ ਕਰਮਚਾਰੀਆਂ ਨੂੰ ਜੁਰਮਾਨੇ ਦਾ ਅਨੁਮਾਨ ਉਨਾਂ ਦੇ ਘਰ ਵਿਚ ਅਸਲ ਬਿਜਲੀ ਲੋਡ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ ਅਤੇ ਅਨੁਮਾਨ ਤੋਂ ਬਾਅਦ ਉਨ੍ਹਾਂ ਨੂੰ ਜੁਰਮਾਨਾ ਭਰਨ ਦੇ ਲਈ ਨੋਟਿਸ ਦਿੱਤਾ ਜਾਵੇਗਾ। ਜੁਰਮਾਨਾ ਨਹੀਂ ਭਰਨ ‘ਤੇ ਦੋਸ਼ੀ ਦੇ ਖਿਲਾਫ਼ ਪੁਲਿਸ ਵਿਚ ਐਫ਼.ਆਈ.ਆਰ. ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਲਾਈਨ ਵਿਚ ਬਿਜਲੀ ਚੋਰੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਲ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸ਼ਤਰੂਜੀਤ ਕਪੂਰ ਦੇ ਧਿਆਨ ਵਿਚ ਲਿਆਉਂਦਾ ਗਿਆ। ਸ੍ਰੀ ਕਪੂਰ ਦੀ ਇਜ਼ਾਜਤ ਲੈ ਕੇ ਛਾਪੇ ਮਾਰੀ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਜਲੀ ਚੋਰੀ ਰੋਕਣ ਦੇ ਲਈ ਵਚਨਬੱਧ ਹੈ ਅਤੇ ਹੋਰ ਖੇਤਰਾਂ ਦੇ ਨਾਲ-ਨਾਲ ਸਰਕਾਰੀ ਕਲੋਨੀਆਂ ਵਿਚ ਵੀ ਇਸ ਤਰ੍ਹਾਂ ਦੀ ਛਾਪੇਮਾਰੀ ਕੀਤੀ ਜਾਵੇਗੀ। ਬਿਜਲੀ ਚੋਰੀ ਕਰਨ ਵਾਲਿਆ ਨੂੰ ਫ਼ੜਨ ਲਈ ਮਹਿੰਮ ਚਲਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਕਰਦੇ ਫ਼ੜੇ ਜਾਣ ਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ, ਨਾਲ ਹੀ ਚੋਰੀ ਫ਼ੜਾਉਣ ਵਾਲੇ ਨੂੰ ਵੀ ਇਨਾਮ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *