ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਲਗਾਈ ਆਦਰਸ਼ ਗ੍ਰਾਮ ਯੋਜਨਾ ‘ਤੇ ਮੋਹਰ – ਮੁੱਖ ਮੰਤਰੀ
ਆਪਣੇ ਆਪ ਤੋਂ ਪ੍ਰੇਰਿਤ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਵਿਕਸਿਤ ਭਿਵਾਨੀ ਦੇ ਆਦਰਸ਼ ਪਿੰਡ ਸੁਈ ਦਾ ਹੋਇਆ ਉਦਘਾਟਨ
ਗ੍ਰਾਮ ਵਿਕਾਸ ਯੋਜਨਾ ਦੇ ਤਹਿਤ ਦੇਸ਼]ਵਿਦੇਸ਼ ਵਿਚ ਗਏ 205 ਲੋਕਾਂ ਨੇ ਜਤਾਈ ਆਪਣੇ ਪਿੰਡਾਂ ਵਿਚ ਵਿਕਾਸ ਕਰਨ ਦੀ ਇੱਛਾ
ਚੰਡੀਗੜ੍ਹ, 17 ਨਵੰਬਰ (ਮਧੂਸਾਰ ਬਿਊਰੋ)- ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਰਤ ਦੇ ਮਹਾਮਹਿਮ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਹਰਿਆਣਾ ਦੀ ਧਰਤੀ ‘ਤੇ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸੌਭਾਗ ਦੀ ਗਲ ਹੈ ਕਿ ਆਦਰਸ਼ ਗ੍ਰਾਮ ਯੋਜਨਾ ‘ਤੇ ਮੋਹਰ ਲਗਾਉਣ ਲਈ ਖੁਦ ਰਾਸ਼ਟਰਪਤੀ ਹਰਿਆਣਾ ਆਏ ਹਨ। ਇਸ ਨਾਲ ਹਰਿਆਣਾ ਦੇ ਗ੍ਰਾਮੀਣ ਵਿਕਾਸ ਨੂੰ ਨਵੀਂ ਉਰਜਾ ਮਿਲੇਗੀ। ਮੁੱਖ ਮੰਤਰੀ ਬੁੱਧਵਾਰ ਨੂੰ ਸਵੈਪ੍ਰੇਰਿਤ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਵਿਕਸਿਤ ਭਿਵਾਨੀ ਦੇ ਆਦਰਸ਼ ਪਿੰਡ ਸੁਈ ਦੇ ਉਦਘਾਟਨ ਸਮਾਰੋਹ ਵਿਚ ਬੋਲ ਰਹੇ ਸਨ। ਇਸ ਪ੍ਰੋਗ੍ਰਾਮ ਵਿਚ ਦੇਸ਼ ਦੀ ਫਸਟ ਲੇਡੀ ਸ੍ਰੀਮਤੀ ਸਵਿਤਾ ਕੋਵਿੰਦ, ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ 'ਤੇ ਹਰਿਆਣਾ ਸਰਕਾਰ ਨੇ ਪਿੰਡਾਂ ਨੂੰ ਆਦਰਸ਼ ਬਨਾਉਣ ਦੀ ਯੋਜਨਾ ਚਲਾਈ ਹੈ। ਇਸੀ ਕੜੀ ਵਿਚ ਸਵੈਪ੍ਰੇਰਿਤ ਆਦਰਸ਼ ਗ੍ਰਾਮ ਯੋਜਨਾ ਵੀ ਬਣਾਈ ਗਈ , ਇਸ ਦੇ ਤਹਿਤ ਵੀ ਪਿੰਡਾਂ ਦਾ ਵਿਕਾਸ ਹੋ ਰਿਹਾ ਹੈ। ਭਿਵਾਨੀ ਦੇ ਸੁਈ ਪਿੰਡ ਵਿਚ ਪਹਿਲ ਕਰਦੇ ਹੋਏ ਉਦਯੋਗਪਤੀ ਕ੍ਰਿਸ਼ਣ ਜਿੰਦਲ ਨੇ ਪਿੰਡ ਵਿਚ ਝੀਲ, ਸਕੂਲ, ਆਟੀਟੋਰਿਅਮ, ਅਨੇਕ ਪਾਰਕ, ਲਾਇਬ੍ਰੇਰੀ ਅਤੇ ਹੋਰ ਬਹੁਤ ਸਾਰੇ ਵਿਕਾਸ ਕੰਮ ਕਰਵਾਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸੀ ਤਰ੍ਹਾ ਪਿੰਡਾਂ ਤੋਂ ਨਿਕਲ ਕੇ ਦੇਸ਼ ਅਤੇ ਵਿਦੇਸ਼ ਵਿਚ ਜਾ ਚੁੱਕੇ 205 ਲੋਕਾਂ ਨੇ ਆਪਣੇ ਜੱਦੀ ਪਿੰਡ ਵਿਚ ਵਿਕਾਸ ਕਾਰਜ ਕਰਵਾਉਣ ਦੀ ਇੱਛਾ ਜਤਾਈ ਹੈ। ਹਰਿਆਣਾ ਸਰਕਾਰ ਨੇ ਵੱਡੀ-ਵੱਡੀ ਕੰਪਨੀਆਂ ਅਤੇ ਉਦਯੋਗਪਤੀਆਂ ਨੂੰ ਵੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਰਾਹੀਂ ਪਿੰਡਾਂ, ਸ਼ਹਿਰਾਂ ਤੇ ਸੂਬੇ ਦੇ ਕਿਸੇ ਵੀ ਹਿੱਸੇ ਵਿਚ ਵਿਕਾਸ ਕਰਵਾਉਣ ਦੇ ਲਈ ਪੇ੍ਰਰਿਤ ਕੀਤਾ ਹੈ। ਇਸੀ ਦੇ ਚਲਦੇ ਹਰਿਆਣਾ ਵਿਚ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਟਰਸਟ ਦਾ ਗਠਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕੀਤੀ ਹਰਿਆਣਾ ਦੇ ਵਿਕਾਸ ਕੰਮਾਂ ਦੀ ਤਾਰੀਫ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਖੇਤਰਫਲ ਦੇ ਲਿਹਾਜ ਨਾਲ ਦੇਸ਼ ਵਿਚ 21ਵੇਂ ਸਥਾਨ 'ਤੇ ਹੈ ਉੱਥੇ ਆਬਾਦੀ ਦੇ ਹਿਸਾਬ ਨਾਲ 18ਵੇਂ ਸਥਾਨ 'ਤੇ ਹੈ। ਪਿਛਲੇ 7 ਸਾਲ ਵਿਚ ਹਰਿਆਣਾ ਸਰਕਾਰ ਨੇ ਇੰਨੇ ਵਿਕਾਸ ਕਾਰਜ ਕੀਤੇ ਹਨ ਕਿ ਖੁਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਇੰਨ੍ਹਾਂ ਦੀ ਤਾਰੀਫ ਕੀਤੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਹਰਿਆਣਾ ਦੀ ਸਕੀਮਾਂ ਤੇ ਯੋਜਨਾਵਾਂ ਨੂੰ ਦੂਜੇ ਸੂਬੇ ਵੀ ਫੋਲੋ ਕਰਦੇ ਹਨ, ਇੰਨ੍ਹਾਂ ਹੀ ਨਹੀਂ ਕਈ ਦਫਾ ਤਾਂ ਕੇਂਦਰ ਸਰਕਾਰ ਵੀ ਇੰਨ੍ਹਾਂ ਨੂੰ ਲਾਗੂ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਉਨ੍ਹਾਂ ਨੂੰ ਹੋਰ ਵੱਧ ਕੰਮ ਕਰਨ ਦੀ ਪੇ੍ਰਰਣਾ ਮਿਲਦੀ ਹੈ।
ਪੜੀ-ਲਿਖੀ ਹੋਈ ਹਰਿਆਣਾ ਦੀਆਂ ਪੰਚਾਇਤਾਂ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪੰਚਾਇਤਾਂ ਨੂੰ ਪੜੀ-ਲਿਖੀ ਬਨਾਉਣ ਦੇ ਲਈ ਐਕਟ ਬਣਾਇਆ ਹੈ। ਇਸ ਐਕਟ ਨੂੰ ਸੁਪਰੀਮ ਕੋਰਟ ਵਿਚ ਚਨੌਤੀ ਦਿੱਤੀ ਗਈ ਪਰ ਕੋਰਟ ਨੇ ਇਸ ਨੂੰ ਸਹੀ ਠਹਿਰਾਇਆ। ਇਸ ਤੋਂ ਇਲਾਵਾ, ਕੋਰਟ ਨੇ ਦੂਜੇ ਸੂਬਿਆਂ ਨੂੰ ਵੀ ਆਪਣੇ ਇੱਥੇ ਅਜਿਹੇ ਕਦਮ ਚੁੱਕਣ ਦੇ ਲਈ ਕਿਹਾ।
ਸਵੱਛਤਾ ਮੁਹਿੰਮ ਵਿਚ ਹਰਿਆਣਾ ਨੇ ਪਾਇਆ ਪਹਿਲਾਂ ਸਥਾਨ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਨੇ ਸਵੱਛਤਾ ਮੁਹਿੰਮ ਦੇ ਲਈ ਵੀ ਪੁਰਜੋਰ ਪਹਿਲ ਕੀਤੀ। ਸਵੱਛਤਾ ਨੂੰ ਲੈ ਕੇ ਲਗਾਤਾਰ ਪਿੰਡ ਅਤੇ ਸ਼ਹਿਰੀ ਪੱਧਰ ‘ਤੇ ਮੁਹਿੰਮ ਚਲਾਈ ਗਈ, ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਇਸੀ ਦੇ ਚਲਦੇ ਸਵੱਛਤਾ ਮੁਹਿੰਮ ਵਿਚ ਹਰਿਆਣਾ ਨੂੰ ਪਹਿਲਾਂ ਸਥਾਨ ਮਿਲਿਆ। ਇਸ ਦੇ ਨਾਲ-ਨਾਲ ਹਰਿਆਣਾ ਸਰਕਾਰ ਨੇ ਸੂਬੇ ਨੂੰ ਕੈਰੋਸੀਨ ਫਰੀ ਵੀ ਬਣਾ ਦਿੱਤਾ ਹੈ।
ਤਾਲਾਬ ਅਥਾਰਿਟੀ ਦਾ ਗਠਨ
ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੇ ਸਾਹਮਣੇ ਹਰਿਆਣਾ ਸਰਕਾਰ ਦੀ ਉਪਲਬਧੀਆਂ ਦੱਸਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਤਾਲਾਬਾਂ ਨੂੰ ਸਾਫ ਕਰਨ ਦੇ ਲਈ ਤਾਲਾਬ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ। ਸੂਬੇ ਵਿਚ 8 ਹਜਾਰ ਤਾਲਾਬ ਹਨ। ਸਰਕਾਰ ਸੱਭ ਤੋਂ ਪਹਿਲਾਂ ਵੱਡੇ ਤਾਲਾਬਾਂ ਦੀ ਸਫਾਈ ਕਰਵਾਏਗੀ, ਇਸ ਦੇ ਬਾਅਦ ਛੋਟੇ ਤਾਲਾਬਾਂ ਨੂੰ ਸਾਫ ਕੀਤਾ ਜਾਵੇਗਾ। ਇਸ ਤਰ੍ਹਾ ਪੂਰੇ ਸੂਬੇ ਦੇ ਤਾਲਾਬਾਂ ਨੂੰ ਸਾਫ ਕੀਤਾ ਜਾਵੇਗਾ।
1 ਲੱਖ ਏਕੜ ਜਮੀਨ ਵਿਚ ਸੇਮ ਦੀ ਸਮਸਿਆ ਕਰਣਗੇ ਖਤਮ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬਹੁਤ ਸਾਰੇ ਇਲਾਕਿਆਂ ਦੀ ਜਮੀਨ ਵਿਚ ਸੇਮ ਦੀ ਸਮਸਿਆ ਹੈ। ਸੂਬਾ ਸਰਕਾਰ ਸੱਭ ਤੋਂ ਪਹਿਲਾਂ 1 ਲੱਖ ਏਕੜ ਜਮੀਨ ਵਿਚ ਸੇਮ ਦੀ ਸਮਸਿਆ ਨੂੰ ਖਤਮ ਕਰ ਕੇ ਇਸ ਨੂੰ ਉਪਜਾਊ ਬਨਾਉਣ ਦਾ ਕੰਮ ਕਰੇਗੀ। ਇਸ ਦੇ ਬਾਅਦ ਹੋਰ ਥਾਵਾਂ ‘ਤੇ ਵੀ ਸੇਮ ਦੀ ਸਮਸਿਆ ਨੂੰ ਖਤਮ ਕੀਤਾ ਜਾਵੇਗਾ। ਸਿੰਚਾਈ ਵਿਵਸਥਾ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰ ਖੇਤ ਵਿਚ ਪਾਣੀ ਪਹੁੰਚੇ, ਇਸ ਨੂੰ ਯਕੀਨੀ ਕਰਨ ਦੇ ਲਈ ਸੂਬਾ ਸਰਕਾਰ ਮਾਈਕਰੋ ਇਰੀਗੇਸ਼ਨ ‘ਤੇ ਜੋਰ ਦੇ ਰਹੀ ਹੈ।
ਕੌਮੀ ਸਿਖਿਆ ਨੀਤੀ ਨੁੰ 2025 ਤਕ ਲਾਗੂ ਕਰਨ ਦਾ ਟੀਚਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਕੌਮੀ ਸਿਖਿਆ ਨੀਤੀ ਨੂੰ ਲਾਗੂ ਕਰਨ ਦੇ ਲਈ ਯਤਨਸ਼ੀਲ ਹੈ। ਪੂਰੇ ਦੇਸ਼ ਵਿਚ ਇਸ ਸਿਖਿਆ ਨੀਤੀ ਨੂੰ 2020 ਤਕ ਲਾਗੂ ਕਰਨ ਦਾ ਟੀਚਾ ਹੈ ਜਦੋਂ ਕਿ ਹਰਿਆਣਾ ਸਰਕਾਰ ਨੇ ਇਸ ਨੀਤੀ ਨੂੰ 2025 ਤਕ ਹੀ ਲਾਗੂ ਕਰਨ ਦਾ ਟੀਚਾ ਲਿਆ ਹੈ।
ਲਾਲ ਡੋਰਾ ਹੋਇਆ ਖਤਮ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲਾਲ ਡੋਰਾ ਨੁੰ ਖਤਮ ਕਰਕੇ ਸੰਪਤੀ ਦੇ ਮਾਲਿਕ ਨੂੰ ਊਸ ਦਾ ਅਸਲ ਅਧਿਕਾਰੀ ਦਿਵਾਇਆ ਹੈ। ਹਰਿਆਣਾ ਦੀ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਵਾਮਿਤਵ ਨਾਂਅ ਨਾਲ ਪੂਰੇ ਦੇਸ਼ ਵਿਚ ਲਾਗੂ ਕਰਵਾਇਆ ਹੈ। ਇਸ ਯੋਜਨਾ ਦਾ ਬਹੁਤ ਵੱਡਾ ਲਾਭ ਗ੍ਰਾਮੀਣ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੀ ਮੰਗ ਨਾਲ ਜੁੜੀ ਇਕ ਗ੍ਰਾਮ ਦਰਸ਼ਨ ਪੋਰਟਲ ਬਣਾਇਆ ਗਿਆ ਹੈ, ਇਸ ‘ ਤੇ ਗ੍ਰਾਮੀਣ ਆਪਣੇ ਖੇਤਰ ਦੀ ਮੰਗਾਂ ਨੂੰ ਪਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਨੂੰ ਪ੍ਰਾਥਮਿਕਤਾ ‘ਤੇ ਲੈਂਦੇ ਹੋਏ ਸਰਕਾਰ ਨੇ ਗ੍ਰਾਮੀਣ ਸੰਰਖਕ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਸੂਬੇ ਦੇ ਸਾਢੇ 6 ਹਜਾਰ ਪਹਿਲੇ ਸ਼੍ਰੇਣੀ ਅਧਿਕਾਰੀ ਇਕ-ਇਕ ਪਿੰਡ ਦੇ ਸਰੰਖਕ ਹੋਣਗੇ।
ਖੇਡਾਂ ਵਿਚ ਹਰਿਆਣਾ ਦਾ ਮਹਤੱਵਪੂਰਣ ਸਥਾਨ
ਹਰਿਆਣਾ ਦੀ ਖੇਡ ਨੀਤੀ ਤੇ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਵਿਚ ਹਰਿਆਣਾ ਦਾ ਮਹਤੱਵਪੂਰਣ ਸਥਾਨ ਹੈ। ਪੁਰੇ ਦੇਸ਼ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮਿਲਣ ਵਾਲੇ ਮੈਡਲ ਵਿਚ ਹਰਿਆਣਾ ਦੇ ਖਿਡਾਰੀ 25 ਤੇ 40 ਫੀਸਦੀ ਤਕ ਮੈਡਲ ਪ੍ਰਾਪਤ ਕਰਦੇ ਹਨ। ਹਰਿਆਣਾ ਖੇਡਾਂ ਦਾ ਹੱਬ ਬਣਿਆ ਹੈ। ਖੇਡ ਅਤੇ ਖਿਡਾਰੀਆਂ ਨੂੰ ਪੋ੍ਰਤਸਾਹਨ ਦੇਣ ਦੇ ਲਈ ਸੂਬਾ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਅਤੇ ਦੂਜੇ ਸੂਬੇ ਖੇਡਾਂ ਦੇ ਖੇਤਰ ਵਿਚ ਇਸ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਹਰਿਆਣਾ ਦੀ ਖੇਡ ਨੀਤੀ ਦਾ ਅਧਿਐਲ ਕਰਨ ਦੇ ਲਈ ਸੂਬੇ ਦਾ ਦੌਰਾ ਕਰ ਰਹੇ ਹਨ।
ਇਸ ਮੌਕੇ ‘ਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ, ਭਿਵਾਨੀ ਦੇ ਸਾਂਸਦ ਧਰਮੀਵਰ ਸਿੰਘ, ਹਿਸਾਰ ਦੇ ਸਾਂਸਦ ਬ੍ਰਜੇਂਦਰ ਸਿੰਘ, ਜਿੰਦਲ ਪਰਿਵਗਾਰ ਤੋਂ ਕ੍ਰਿਸ਼ਣ ਜਿੰਦਲ, ਸ੍ਰੀ ਅਜੈ ਜਿੰਦਲ, ਮਮਤਾ ਜਿੰਦਲ , ਭਿਵਾਨੀ ਦੇ ਵਿਧਾਇਕ ਘਨਸ਼ਾਮ ਸਰਰਾਫ, ਬਵਾਨੀਖੇੜਾ ਦੇ ਵਿਧਾਇਕ ਬਿਸ਼ੰਭਰ ਤੇ ਹਰਿਆਣਾ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

