ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਜੇਲ ਵਿਭਾਗ ਦੇ 9 ਜਿਲਾ ਜੇਲ੍ਹ ਸੁਪਰਡੰਟਾਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼

ਚੰਡੀਗੜ੍ਹ, 2 ਮਈ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਜੇਲ ਵਿਭਾਗ ਦੇ 9 ਜਿਲਾ ਜੇਲ੍ਹ ਸੁਪਰਡੰਟਾਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਜਿਲਾ ਜੇਲ੍ਹ ਨਾਰਨੌਲ ਦੇ ਸੁਪਰਡੰਟ ਸੰਜੈ ਸਿੰਘ ਨੂੰ ਜਿਲਾ ਜੇਲ੍ਹ ਪਾਣੀਪਤ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ।

ਜਿਲਾ ਜੇਲ੍ਹ ਪਾਣੀਪਤ ਦੇ ਸੁਪਰਡੰਟ ਮੁਲਬੀਰ ਸਿੰਘ ਨੂੰ ਜਿਲਾ ਜੇਲ੍ਹ ਨਾਰਨੌਲ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ। ਜਿਲਾ ਜੇਲ੍ਹ ਝੱਜਰ ਦੇ ਸੁਪਰਡੰਟ ਸੁਨੀਲ ਸਾਂਗਵਾਨ ਨੂੰ ਜਿਲਾ ਜੇਲ੍ਹ ਰੋਹਤਕ ਦਾ ਸੁਪਰਡੰਟ ਨਿਯੁਤਕ ਕੀਤਾ ਗਿਆ ਹੈ। ਜਿਲਾ ਜੇਲ੍ਹ ਰੋਹਤਕ ਦੇ ਸੁਪਰਡੰਟ ਦਇਆ ਨੰਦ ਨੂੰ ਜਿਲ੍ਹਾ ਜੇਲ ਝੱਜਰ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ। ਜਿਲਾ ਜੇਲ੍ਹ ਜੀ²ਦ ਦੇ ਸੁਪਰਡੰਟ ਆਤਮਾ ਰਾਮ ਬਿਸ਼ਨੋਈ ਨੂੰ ਜਿਲਾ ਜੇਲ ਯਮੁਨਾਨਗਰ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ। ਜਿਲਾ ਜੇਲ੍ਹ ਯਮੁਨਾਨਗਰ ਦੇ ਸੁਪਰਡੰਟ ਰਤਨ ਸਿੰਘ ਨੂੰ ਜਿਲਾ ਜੇਲ੍ਹ ਗੁਰੂਗ੍ਰਾਮ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ।
ਜਿਲਾ ਜੇਲ੍ਹ ਗੁਰੂਗ੍ਰਾਮ ਦੇ ਸੁਪਰਡੰਟ ਹਰਿੰਦਰ ਸਿੰਘ ਨੂੰ ਜਿਲਾ ਜੇਲ੍ਹ ਜੀ²ਂਦ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ। ਜਿਲਾ ਜੇਲ੍ਹ ਪਲਵਲ ਦੇ ਸੁਪਰਡੰਟ ਅਨਿਲ ਕੁਮਾਰ ਨੂੰ ਜਿਲਾ ਜੇਲ੍ਹ ਫ਼ਰੀਦਾਬਾਦ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ। ਜਿਲਾ ਜੇਲ੍ਹ ਫ਼ਰੀਦਾਬਾਦ ਦੇ ਸੁਪਰਡੰਟ ਦੀਪਕ ਸ਼ਰਮਾ ਨੂੰ ਜਿਲਾ ਜੇਲ੍ਹ ਪਲਵਲ ਦਾ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *