ਹਰਿਆਣਾ ਸਰਕਾਰ ਨੇ 27 ਆਈਏਐਸ ਅਧਿਕਾਰੀਆਂ ਦੇ ਨਿਯੁਕਤੀ ਤੇ ਤਬਾਦਲੇ ਦੇ ਆਦੇਸ਼
ਚੰਡੀਗੜ੍ਹ, 19 ਸਤੰਬਰ (ਮਧੂਸਾਰ ਬਿਓੂਰੋ)
ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 27 ਆਈਏਐਸ ਅਧਿਕਾਰੀਆਂ ਦੇ ਨਿਯੁਕਤੀ ਤੇ ਤਬਾਦਲੇ ਆਦੇ²ਸ਼ ਜਾਰੀ ਕੀਤੇ ਹਨ। ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਨ ਕੁਮਾਰ ਗੁਪਤਾ ਨੂੰ ਵਧੀਕ ਮੁੱਖ ਸਕੱਤਰ ਸਿਹਤ ਵਿਭਾਗ ਨਿਯੁਕਤ ਕੀਤਾ ਹੈ।
ਖੁਰਾਕ ਤੇ ਸਪਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼ਾਮ ਸੁੰਦਰ ਪ੍ਰਸਾਦ ਨੂੰ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਪੀ.ਰਾਘਵੇਂਦਰ ਰਾਓ ਦੀ ਥਾਂ ਉੱਤੇ ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਰਿਹਾਇਸ਼ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ, ਜਦੋਂ ਕਿ ਪੀ.ਰਾਘਵੇਂਦਰ ਰਾਓ ਨੂੰ ਵਿੱਤ ਤੇ ਪਲਾਨਿੰਗ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਸ਼ਾਂਤ ਕੁਮਾਰ ਮਹਾਪਾਤਰਾ ਨੂੰ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਾ , ਉਚੇਰੀ ਸਿੱਖਿਆ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਵਰਧਨ ਨੂੰ ਕਿਰਤ ਵਿਭਾਗ ਵਿਚ, ਸਹਿਕਾਰਤਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਰਜਨੀ ਸ਼ੇਖਰੀ ਸਿਬਲ ਨੂੰ ਪਸ਼ੂ ਪਾਲਨ ਤੇ ਡੇਅਰੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਵਿੱਤ ਪਲਾਨਿੰਗ ਅਤੇ ਨਿਗਰਾਨੀ ਤੇ ਤਾਲਮੇਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਆਬਕਾਰੀ ਤੇ ਕਰਾਧਾਨ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕਰਨ ਤੋਂ ਇਲਾਵਾ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦਾ ਵਧੀਕ ਮੁੱਖ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ। ਇਸੇ ਤਰ੍ਹਾਂ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਸ਼ਸ਼ੀ ਬਾਲਾ ਗੁਲਾਟੀ ਨੂੰ ਅਭਿਲੇਖਾਕਾਰ, ਪੁਰਾਤੱਤਵ ਤੇ ਅਜਾਇਬਘਰ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਨੂੰ ਸਹਿਕਾਰਤਾ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ, ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਤ੍ਰਿਲੋਕ ਚੰਦ ਗੁਪਤਾ ਨੂੰ ਨਿਗਰਾਨੀ ਤੇ ਤਾਲਮੇਲ ਵਿਭਾਗ ਦਾ, ਚੌਗਿਰਦਾ ਵਿਭਾਗ ਦੇ ਪ੍ਰਧਾਨ ਸਕੱਤਰ ਸਿੱਧੀਨਾਥ ਰਾਏ ਨੂੰ ਮੱਛੀ ਵਿਭਾਗ ਦਾ, ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਅਨਿਲ ਕੁਮਾਰ ਨੂੰ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਵਿਭਾਗ ਦਾ ਪ੍ਰਧਾਨ ਸਕੱਤਰ ਅਤੇ ਹਵਾਬਾਜ਼ੀ ਤੇ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਮਹਾਵੀਰ ਸਿੰਘ ਨੂੰ ਉਚੇਰੀ ਸਿੱਖਿਆ ਵਿਭਾਗ ਦਾ ਪ੍ਰਧਾਨ ਸਕੱਤਰ ਨਿਯੁਕਤ ਕਰਨ ਤੋਂ ਇਲਾਵਾ ਹਵਾਬਾਜ਼ੀ ਵਿਭਾਗ ਦੇ ਪ੍ਰਧਾਨ ਸਕੱਤਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ। ਸੈਰ ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਸੁਮਿਤਾ ਮਿਸ਼ਰਾ ਨੂੰ ਰਿਹਾਇਸ਼ ਵਿਭਾਗ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਅਤੇ ਆਬਕਾਰੀ ਤੇ ਕਰਾਧਾਨ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਕ ਰਸਤੋਗੀ ਨੂੰ ਬਿਜਲੀ ਅਤੇ ਸਿੰਚਾਈ ਵਿਭਾਗ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਆਨੰਦ ਮੋਹਨ ਸ਼ਰਣ, ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ, ਮੁੱਖ ਪ੍ਰਸ਼ਾਸਕ ਵਪਾਰ, ਮੇਲਾ ਅਥਾਰਿਟੀ, ਹਰਿਆਣਾ ਅਤੇ ਚੇਅਰਮੈਨ, ਹਰਿਆਣਾ ਖਨਿਜ ਲਿਮਟਿਡ ਨੂੰ ਆਪਣੇ ਮੌਜੂਦਾ ਕਾਰਜਭਾਰ ਤੋਂ ਂਿÂਲਾਵਾ ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਹੈ। ਮੱਛੀ ਵਿਭਾਗ ਦੇ ਪ੍ਰਧਾਨ ਸਕੱਤਰ ਅਨਿਲ ਮਲਿਕ ਨੂੰ ਤਕਨੀਕੀ ਸਿੱਖਿਆ ਵਿਭਾਗ ਦਾ ਪ੍ਰਧਾਨ ਸਕੱਤਰ ਅਤੇ ਅਭਿਲੇਖਾਕਾਰ, ਪੁਰਾਤੱਤਵ ਤੇ ਅਜਾਇਬਘਰ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀਕਾਂਤ ਵਾਲਗਦ ਨੂੰ ਚੌਗਿਰਦਾ ਵਿਭਾਗ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਗਿਆ ਹੈ। ਤਕਨੀਕੀ ਸਿੱਖਿਆ, ਰੁਜ਼ਗਾਰ ਅਤੇ ਖਾਨ ਤੇ ਭੌ-ਵਿਗਿਆਨ ਵਿਭਾਗ ਦੇ ਪ੍ਰਧਾਨ ਸਕੱਤਰ ਤੇ ਚੌਕਸੀ ਦੇ ਜਾਂਚ ਅਧਿਕਾਰੀ ਏ.ਕੇ.ਸਿੰਘ ਨੂੰ ਰੁਜ਼ਗਾਰ ਅਤੇ ਖਾਨ ਤੇ ਭੌ-ਵਿਗਿਆਨ ਵਿਭਾਗ ਦੇ ਪ੍ਰਧਾਨ ਸਕੱਤਰ ਤੇ ਜਾਂਚ ਅਧਿਕਾਰੀ, ਚੌਕਸੀ ਦਾ ਕਾਰਜਭਾਰ ਸੌਂਪਣ ਤੋਂ ਇਲਾਵਾ ਉਦਯੋਗਿਕ ਸਿੱਖਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ। ਇਸੇ ਤਰ੍ਹਾਂ, ਪਸ਼ੂ ਪਾਲਨ ਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਅਭਿਲਕਸ਼ ਲਿਖੀ ਨੂੰ ਸੈਰ ਸਪਾਟਾ ਵਿਭਾਗ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਵਿਜੇਂਦਰ ਕੁਮਾਰ ਨੂੰ ਆਮ ਪ੍ਰਸ਼ਾਸਨ ਤੇ ਪ੍ਰਸ਼ਾਸਨਿਕ ਵਿਭਾਗ ਦੇ ਸਕੱਤਰ ਅਤੇ ਹਰਿਆਣਾ ਸਰਸਵਤੀ ਵਿਰਾਸਤ ਬੋਰਡ ਦਾ ਸੀਈਓ ਨਿਯੁਕਤ ਕਰਨ ਤੋਂ ਇਲਾਵਾ ਚੌਗਿਰਦਾ ਵਿਭਾਗ ਦੇ ਡਾਇਰੈਕਟਰ ਜਨਰਲ ਤੇ ਸਕੱਤਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਸਕੱਤਰ, ਆਮ ਪ੍ਰਸ਼ਾਸਨ ਅਤੇ ਮਾਲ ਤੇ ਆਪਦਾ ਪ੍ਰਬੰਧਨ ਵਿਭਾਗ, ਡਾਇਰੈਕਟਰ ਜਨਰਲ, ਭੌ-ਚੱਕਬੰਦੀ, ਭੌ-ਅਭਿਲੇਖ, ਵਿਸ਼ੇਸ਼ ਕਲੈਕਟਰ (ਮੁੱਖ ਦਫਤਰ) ਤੇ ਵਿਸ਼ੇਸ਼ ਐਲਏਓ ਅਤੇ ਸੀਈਓ, ਹਰਿਆਣਾ ਸਰਸਵਤੀ ਵਿਰਾਸਤ ਬੋਰਡ ਅਤੇ ਸਕੱਤਰ, ਪ੍ਰਸ਼ਾਸਨਿਕ ਸੁਧਾਰ ਸਨ। ਇਸੇ ਤਰ੍ਹਾਂ, ਚੌਗਿਰਦਾ ਵਿਭਾਗ ਦੇ ਡਾਇਰੈਕਟਰ ਜਨਰਲ ਤੇ ਸਕੱਤਰ ਸੁਭਾਸ਼ ਚੰਦਰ ਨੂੰ ਸਕੱਤਰ, ਮਾਲ ਤੇ ਆਪਦਾ ਪ੍ਰਬੰਧਨ ਵਿਭਾਗ, ਡਾਇਰੈਕਟਰ ਜਨਰਲ, ਭੌ-ਚੱਕਬੰਦੀ, ਭੌ-ਅਭਿਲੇਖ, ਵਿਸ਼ੇਸ਼ ਕਲੈਕਟਰ (ਮੁੱਖ ਦਫਤਰ) ਤੇ ਵਿਸ਼ੇਸ਼ ਐਲਏਓ ਨਿਯੁਕਤ ਕੀਤਾ ਗਿਆ ਹੈ। ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਡਾਇਰੈਕਟਰ ਜਨਰਲ ਪ੍ਰਦੀਪ ਕਾਸਨੀ ਨੂੰ ਵਿੱਤ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਯੂਸ਼ ਵਿਭਾਗ ਦੇ ਡਾਇਰੈਕਟਰ ਅਤੇ ਤਕਨੀਤੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਸਾਕੇਤ ਕੁਮਾਰ ਨੂੰ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਵਿਸ਼ੇਸ਼ ਸਕੱਤਰ, ਸਿਹਤ ਵਿਭਾਗ, ਮਿਸ਼ਨ ਡਾਇਰੈਕਟ, ਰਾਸ਼ਟਰੀ ਸਿਹਤ ਮਿਸ਼ਨ ਅਤੇ ਕਮਿਸ਼ਨਰ, ਖੁਰਾਕ ਤੇ ਡਰੱਗ ਪ੍ਰਸ਼ਾਸਨ ਦਾ ਕਾਰਜਭਾਰ ਸੌਂਪਿਆ ਗਿਆ ਹੈ। ਇਸੇ ਤਰ੍ਹਾਂ, ਅੰਸ਼ਜ ਸਿੰਘ, ਡਾਇਰੈਟਰ ਤੇ ਵਧੀਕ ਸਕੱਤਰ ਉਦਯੋਗਿਕ ਸਿੱਖਲਾਈ ਤੇ ਰੁਜ਼ਗਾਰ ਵਿਭਾਗ ਨੂੰ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ, ਹਰਿਆਣਾ ਡੇਅਰੀ ਵਿਕਾਸ, ਸਹਿਕਾਰੀ ਫਡਰੇਸ਼ਨ ਤੇ ਰੁਜ਼ਗਾਰ ਵਿਭਾਗ ਨੂੰ ਆਪਣੇ ਮੌਜੂਦਾ ਕਾਰਜਭਾਰ ਵੀ ਸੌਂਪਿਆ ਹੈ। ਰਾਜੀਵ ਰਤਨ ਨੂੰ ਡਾਇਰੈਕਟਰ, ਵਿਗਿਆਨ ਤੇ ਤਕਨਾਲੋਜੀ ਵਿਭਾਗ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਵਧੀਕ ਸਕੱਤਰ, ਸਿਹਤ ਵਿਭਾਗ, ਮਿਸ਼ਨ ਡਾਇਰੈਕਟਰ, ਕੌਮੀ ਸਿਹਤ ਮਿਸ਼ਨ ਅਤੇ ਕਮਿਸ਼ਨਰ, ਖੁਰਾਕ ਤੇ ਡਰੱਗ ਪ੍ਰਸ਼ਾਸਨ ਦਾ ਕਾਰਜਭਾਰ ਸੀ।
ਸ੍ਰੀ ਸੀ.ਜੀ. ਰਜੀਨੀਕਾਂਤਨ ਦੇ ਨਿਯੁਕਤੀ ਆਦੇਸ਼ ਬਾਅਦ ਵਿਚ ਜਾਰੀ ਕੀਤੇ ਜਾਣਗੇ।

