ਹਰਿਆਣਾ

ਮੁੱਖ ਮੰਤਰੀ ਨੇ ਕੀਤਾ 32.16 ਕਰੋੜ ਰੁਪਏ ਦੀ ਚਾਰ ਪਰਿਯੋਜਨਾਵਾਂ ਦਾ ਨੀਂਹ ਪੱਥਰ

ਕੁਰਕਸ਼ੇਤਰ 30 ਜੁਨ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਨੂੰ ਕੁਰੂਕਸ਼ੇਤਰ ਜਿਲੇ ਵਿਚ 3216.41 ਲੱਖ ਰੁਪਏ ਦੀ 4 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਕੌਮੀ ਸਵੈ ਸੇਵਕ ਸੰਘ ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ, ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ, ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ, ਕੁਰੂਕਸ਼ੇਤਰ ਦੇ ਸਾਂਸਦ ਨਾਇਬ ਸੈਨੀ, ਅੰਬਾਲਾ ਦੇ ਸਾਂਸਦ ਰਤਨਲਾਲ ਕਟਾਰਿਆ ਅਤੇ ਕੁਰੂਕਸ਼ੇਤਰ ਦੇ ਵਿਧਾਇਕ ਸੁਭਾਸ਼ ਸੁਧਾ ਵੀ ਮੌਜੂਦ ਰਹੀ।

ਮੁੱਖ ਮੰਤਰੀ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਵੱਲੋਂ ਨਰਵਾਨਾ ਬ੍ਰਾਂਜ ਦੀ ਆਰਡੀ 307800 ਤੇ ਐਸਵਾਈਐਲ ਕਿਲੋਮੀਟਰ 44.817 ‘ਤੇ ਬਣਾਏ ਜਾਣ ਵਾਲੇ ਪੁੱਲਾਂ ਦਾ ਨੀਂਹ ਪੱਥਰ ਰੱਖਿਆ। ਇਸ ਨੂੰ ਬਨਾਉਣ ਵਿਚ ਵਿਚ 545 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਦੇ ਨਾਲ-ਨਾਲ ਉਨ੍ਹਾਂ ਨੇ ਨਰਵਾਨਾ ਬ੍ਰਾਂਜ ਦੀ ਆਰਡੀ 271741 ਤੇ ਐਸਵਾਈਐਲ ਕਿਲੋਮੀਟਰ 33.824 ‘ਤੇ ਪੁੱਲਾਂ ਦੇ ਮੁੜ ਨਿਰਮਾਣ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ‘ਤੇ 631.51 ਲੱਖ ਰੁਪਏ ਦੀ ਲਾਗਤ ਆਵੇਗੀ। ਐਸਵਾਈਐਲ ਕੈਨਾਲ ਕਿਲੋਮੀਟਰ ਆਰਡੀ 26.435 ‘ਤੇ ਪੁੱਲ ਦੇ ਮੁੜ ਨਿਰਮਾਣ ਕੰਮ ਦਾ ਵੀ ਨੀਂਹ ਪੱਥਰ ਰੱਖਿਆ। ਇਸ ਪਰਿਯੋਜਨਾ ‘ਤੇ 329.44 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਸੂਖਮ ਸਿੰਚਾਈ ਅਤੇ ਨਹਿਰੀ ਖੇਤਰ ਵਿਕਾਸ ਅਥਾਰਿਟੀ ਵੱਲੋਂ ਸੂਖਮ ਸਿੰਚਾਈ ਪਰਿਯੋਜਨਾ ਦੇ ਤਹਿਤ ਮੋਗਾ ਨੰਬਰ 17940 ਏਲ ਪਬਨਾਵਾ ਡਿਸਟੀਬਿਯੂਟਰੀ, 7515 ਅਤੇ ਪਿਡਾਰਸੀ ਮਾਈਨਰ, 16700 ਏਲ ਪਹਾੜਪੁਰ ਮਾਈਨਰ ਤੇ 17140 ਆਰ ਪਹਾੜਪੁਰ ਮਾਈਨਰ ਦਾ ਵੀ ਨੀਂਹ ਪੱਥਰ ਰੱਖਿਆ। ਇਸ ‘ਤੇ 1710.46 ਲੱਖ ਰੁਪਏ ਦੀ ਲਾਗਤ ਆਵੇਗੀ।

Leave a Reply

Your email address will not be published. Required fields are marked *