ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਨੂੰ ਕਾਇਮ ਰੱਖਿਆ ਜਾਵੇਗਾ : ਏ.ਐਸ.ਰਾਏ
ਕਾਂਗਰਸੀ ਆਗੂਆਂ ਨੇ ਕੀਤਾ ਆਈ.ਜੀ.ਰਾਏ ਨੂੰ ਸਨਮਾਨਿਤ
ਪਟਿਆਲਾ 5 ਮਈ (ਮਧੂਸਾਰ ਬਿਊਰੋ)
ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੱਲੂ ਬੇਦੀ ਦੀ ਅਗਵਾਈ ਹੇਠ ਕਾਂਗਰਸੀ ਆਗੂਆ ਦੇ ਇੱਕ ਵਫਦ ਨੇ ਪਟਿਆਲਾ ਰੇਂਜ ਦੇ ਆਈ.ਜੀ. ਏ.ਐਸ.ਰਾਏ ਨੂੰ ਫੁਲੱਾ ਦਾ ਗੁਲਦਸਤਾ ਦੇ ਸਨਮਾਨਿਤ ਕੀਤਾ।
ਇਸ ਮੌਕੇ ਆਈ.ਜੀ. ਰਾਏ ਨੇ ਕਿਹਾ ਕਿ ਮਾੜੇ ਅਤੇ ਅਪਰਾਧਿਕ ਕਿਸਮ ਦੇ ਅਨਸਰਾਂ ਨੂੰ ਕਾਬੂ ਕਰਕੇ ਪਟਿਆਲਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਪਹਿਲ ਦੇ ਆਧਾਰ ਦੇ ਕਾਇਮ ਰੱਖਿਆ ਜਾਵੇਗਾ।ਇਸ ਮੌਕੇ ਬਿੱਲੂ ਬੇਦੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਇਮਾਨਦਾਰ ਅਤੇ ਮਿਹਨਤੀ ਪੁਲਿਸ ਆਫਿਸਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਦਾ ਜਿੰਮਾਂ ਸੋਂਪਿਆ ਗਿਆ ਹੈ।ਇਸ ਮੌਕੇ ਐਡਵੋਕੇਟ ਗੁਰਦੀਪ ਸਿੰਘ ਬਾਲਾ ਸਿੰਘ ਕਲੇਰ,ਕਾਕਾ ਭਲਵਾਨ ਅਤੇ ਜ਼ਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜਰ ਸਨ।

