ਪਟਿਆਲਾ : ਪੰਜ ਦੀ ਮੌਤ, 200 ਨਵੇਂ ਕੇਸ ਆਏ ਸਾਹਮਣੇ
ਪਟਿਆਲਾ 18 ਸਤੰਬਰ (ਮਧੂਸਾਰ ਬਿਊਰੋ) ਜਿਲੇ ਵਿਚ 200 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2700 ਦੇ ਕਰੀਬ ਰਿਪੋਰਟਾਂ ਵਿਚੋ 200 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਚਾਰ ਪੋਜਟਿਵ ਕੇਸਾਂ ਦੀ ਸੁਚਨਾ ਸੰਗਰੂਰ,ਤਿੰਨ ਦੀ ਸੁਚਨਾ ਐਸ.ਏ.ਐਸ ਨਗਰ, ਇੱਕ ਦੀ ਲੁਧਿਆਣਾ, ਇੱਕ ਦੀ ਸੂਚਨਾ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9962 ਹੋ ਗਈ ਹੈ।
ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 206 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7549 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 05 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 275 ਹੋ ਗਈ ਹੈ, 7549 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2138 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 200 ਕੇਸਾਂ ਵਿਚੋਂ 80 ਪਟਿਆਲਾ ਸ਼ਹਿਰ, 08 ਸਮਾਣਾ, 45 ਰਾਜਪੁਰਾ, 17 ਨਾਭਾ, ਬਲਾਕ ਭਾਦਸੋਂ ਤੋਂ 11, ਬਲਾਕ ਕੋਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 05, ਬਲਾਕ ਹਰਪਾਲ ਪੁਰ ਤੋਂ 02, ਬਲਾਕ ਦੁਧਨਸਾਧਾ ਤੋਂ 04, ਬਲਾਕ ਸ਼ੁਤਰਾਣਾ ਤੋਂ 17 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 46 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ,154 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਚਰਨ ਬਾਗ, ਮੇਹਤਾ ਕਲੋਨੀ, ਖਾਲਸਾ ਕਾਲਜ ਕਲੋਨੀ, ਸੰਤ ਐਨਕਲੇਵ, ਗੁਰਮਤ ਐਨਕਲੇਵ, ਰਿਸ਼ੀ ਕਲੋਨੀ, ਬੈਂਕ ਕਲੋਨੀ, ਡੀ.ਐਲ.ਐਫ ਕਲੋਨੀ, ਸਰਾਭਾ ਨਗਰ, ਪ੍ਰੋਫੈਸਰ ਕਲੋਨੀ, ਟਰਾਈਕੋਨ ਸਿਟੀ, ਗਰੇਵਾਲ ਕਲੋਨੀ, ਭਰਪੁਰ ਗਾਰਡਨ, ਯਾਦਵਿੰਦਰਾ ਐਨਕਲੇਵ, ਭਗਤ ਸਿੰਘ ਕਲੋਨੀ, ਕ੍ਰਿਸ਼ਨਾ ਕਲੋਨੀ, ਜੈ ਜਵਾਨ ਕਲੋਨੀ, ਸਨੀ ਐਨਕਲੇਵ ਮਿਲਟਰੀ ਕੈਂਟ, ਤ੍ਰਿਪੜੀ, ਮਾਡਲ ਟਾਉਨ, ਆਦਰਸ਼ ਕਲੋਨੀ, ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਗਰਗ ਕਲੋਨੀ, ਨੇੜੇ ਐਸ.ਡੀ. ਮੰਦਰ, ਗੀਤਾ ਕਲੋਨੀ, ਐਸ.ਬੀ.ਐਸ.ਕਲੋਨੀ, ਵਰਕ ਸੈਂਟਰ, ਪੰਜਾਬੀ ਕਲੋਨੀ, ਨਿਉ ਡਾਲੀਮਾ ਵਿਹਾਰ, ਪੁਰਾਨਾ ਰਾਜਪੁਰਾ, ਗੁਰੂ ਅੰਗਦ ਦੇਵ ਕਲੋਨੀ, ਨੇੜੇ ਗਗਨ ਚੋਂਕ, ਫੋਕਲ ਪੁਆਇੰਟ, ਪਰਥ ਕਲੋਨੀ, ਨੇੜੇ ਸਿੰਘ ਸਭਾ ਗਰੁਦੁਆਰਾ, ਨੇੜੇ ਵੇਸ਼ਨੋ ਦੇਵੀ ਮੰਦਰ, ਗਾਂਧੀ ਕਲੋਨੀ, ਵਿਕਾਸ ਨਗਰ, ਧਰਮਪੁਰਾ ਕਲੋਨੀ, ਸਮਾਣਾ ਦੇ ਜੋਸ਼ੀਲਾ ਮੁਹੱਲਾ, ਨਗਰ ਕਾਉਂਸਲ, ਪੰਜਾਬੀ ਬਾਗ, ਪਟਿਆਲਾ ਰੋਡ, ਨਾਭਾ ਦੇ ਡਿਫੈਂਸ ਕਲੋਨੀ, ਪੁਰਾਨਾ ਹਾਥੀ ਖਾਨਾ, ਸਰਕੁਲਰ ਰੋਡ, ਪੁਡਾ ਐਨਕਲੇਵ, ਜਿਲਾ ਜੇਲ, ਅਲੋਹਰਾ ਗੇਟ, ਗੁਰੂ ਨਾਨਕਪੁਰਾ ਮੁੱਹਲਾ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

