ਪਟਿਆਲਾ

ਗਿਆਨਦੀਪ ਮੰਚ ਵੱਲੋਂ ਗੀਤਾਂ ਦੀ ਸੀ.ਡੀ. ਅਤੇ ਮੈਗਜ਼ੀਨ ਲੋਕ ਅਰਪਣ

ਪਟਿਆਲਾ 8 ਮਈ (ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਵਿਸ਼ੇਸ਼ ਮੀਟਿੰਗ ਤਹਿਤ ਸਾਹਿਤਕ ਸਮਾਰੋਹ ਰਚਾਇਆ ਗਿਆ।

ਇਸ ਮੌਕੇ ਰਵੇਲ ਸਿੱਧੂ, ‘ਪੁਸ਼ਪ’ ਦੀ ‘ਜਵਾਬ’ ਟਾਇਟਲ ਹੇਠ ਗੀਤਾਂ ਦੀ ਸੀ.ਡੀ. ਅਤੇ ਮੈਗਜ਼ੀਨ ਗੁਸਈਆਂ ਲੋਕ ਅਰਪਣ ਕੀਤੇ ਗਏ। ਰਵੇਲ ਸਿੱਧੂ ਨੇ ਆਪਣੇ ਗੀਤਾਂ ਦੇ ਸਫਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਸਿੱਧੂ ਦੀ ਗੀਤ ਸਿਰਜਣਾ ਬਾਰੇ ਨੁਕਤੇ ਸਾਂਝੇ ਕਰਦਿਆਂ ਬਲਬੀਰ ਜਲਾਲਾਬਾਦੀ ਨੇ ਗੀਤਾਂ ਦੇ ਵਿਸ਼ੇ ਦੇ ਬਹਿਸ ਦਾ ਸੱਦਾ ਦਿੱਤਾ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਅੱਜ ਜਿਵੇਂ ਸਮਾਜ ਵਿੱਚ ਲੱਚਰ ਗਾਇਕੀ ਰਾਹੀਂ ਲੋਕਾਂ ਦੀ ਮਾਨਸਿਕਤਾ ਤੇ ਹਮਲੇ ਕੀਤੇ ਜਾ ਰਹੇ ਹਨ, ਦੇ ਸਮਾਨਅੰਤਰ ਮਿਆਰੀ ਗੀਤਾਂ ਦਾ ਪਲੇਟਫਾਰਮ ਉਸਾਰਨ ਦੀ ਜਰੂਰਤ ਹੈ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਬੋਲਦਿਆਂ ਡਾ. ਜੀ.ਐਸ. ਆਨੰਦ ਨੇ ਕਿਹਾ ਕਿ ਚੰਗੇ ਗੀਤਾਂ ਨਾਲ ਤੰਦਰੁਸਤ ਸਮਾਜ ਨੂੰ ਸਿਰਜਣ ਦੀ ਨੀਂਹ ਬੱਝਦੀ ਹੈ। ਕੁਲਵੰਤ ਨਾਰੀਕੇ ਨੇ ਕਿਹਾ ਕਿ ਰਵੇਲ ਸਿੱਧੂ ਦੇ ਗੀਤ ਅਸ਼ਲੀਲਤਾ ਤੋਂ ਪਰ੍ਹੇ ਹਨ। ਮੈਡਮ ਕੁਲਵਿੰਦਰ ਚਾਵਲਾ ਦਾ ਤਰਕ ਸੀ ਕਿ ਪੁਸ਼ਪ ਦੇ ਗੀਤ ਰੁਮਾਂਟਕ ਹੋਣ ਦੇ ਨਾਲ ਨਾਲ ਸਾਰਥਿਕ ਸੁਨੇਹਾ ਵੀ ਦਿੰਦੇ ਹਨ। ਉਪਰੋਕਤ ਤੋਂ ਇਲਾਵਾ ਇਸ ਬਹਿਸ ਵਿੱਚ ਅੰਗਰੇਜ਼ ਵਿਰਕ, ਗੁਰਚਰਨ ਪੱਬਾਰਾਲੀ, ਯੂ.ਐੱਸ. ਆਤਿਸ਼, ਗੁਰਨੀਰ ਸਾਹਨੀ ਅਤੇ ਅਵਤਾਰਜੀਤ ਨੇ ਵਿਚਾਰ ਰੱਖੇ। ਕਵਿਤਾ ਦੇ ਸ਼ੈਸ਼ਨ ਵਿੱਚ ਹਰੀ ਦੱਤ ਹਬੀਬ, ਪ੍ਰੀਤਮ ਪ੍ਰਵਾਸੀ, ਗੁਰਪ੍ਰੀਤ ਢਿੱਲੋਂ, ਲਕਸ਼ਮੀ ਨਰਾਇਣ ਭੀਖੀ, ਜੀ.ਐਸ. ਮੀਤ, ਗੁਰਪ੍ਰੀਤ ਘਨੌਰ, ਕਿਸ਼ਨ ਧੀਮਾਨ, ਸੰਜੇ ਦਰਦੀ, ਰਿਸ਼ੀਪਾਲ ਸ਼ਰਮਾ, ਬਲਬੀਰ ਸਿੰਘ ਦਿਲਦਾਰ, ਕ੍ਰਿਪਾਲ ਸਿੰਘ ਮੂਣਕ ਤੋਂ ਇਲਾਵਾ ਜੁਪਿੰਦਰਪਾਲ ਸਿੰਘ ਵਿਰਕ, ਨਵਨੀਤ ਚੋਪੜਾ, ਜਸਬੀਰ ਸਿੰਘ ਬੱਲ, ਜਗਤਾਰ ਸਿੰਘ ਜੱਗੀ, ਜਗਦੀਸ਼ ਜੱਗੀ ਅਤੇ ਆਈ.ਐਸ. ਚਾਵਲਾ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਬਲਬੀਰ ਜਲਾਲਬਾਦੀ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *