ਯੂਨੀਵਰਸਿਟੀ ਅਥਾਰਿਟੀ ਰੀਇੰਮਪਲਾਈਡ ਮਾਮਲੇ ‘ਤੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਗੰਭੀਰ ਨਹੀਂ : ਐਡਹਾਕ ਕਮੇਟੀ
ਕੋਰਟ ‘ਚ ਅਥਾਰਿਟੀ ਨੇ ਆਪਣਾ ਪੱਖ ਨਾ ਰੱਖਿਆ ਤਾਂ ਮੁੜ ਸੰਘਰਸ਼ ਸ਼ੁਰੂ ਕਰਾਂਗੇ
ਪਟਿਆਲਾ 9 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਕੈਂਪਸ ‘ਚ ਵੱਖ-ਵੱਖ ਨਾਨ-ਟੀਚਿੰਗ ਪਾਰਟੀਆ ਦੇ ਨੁਮਾਇੰਦਿਆਂ ਤੇ ਆਧਾਰਿਤ ਐਡਹਾਕ ਕਮੇਟੀ (ਨਾਨ-ਟੀਚਿੰਗ) ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਆਮ ਰਾਏ ਸੀ ਕਿ ਯੂਨੀਵਰਸਿਟੀ ਅਥਾਰਟੀ ਰੀਇੰਪਲਾਈਡ ਮੁੱਦੇ ਤੇ ਨਰਮ ਰੁੱਖ ਅਪਣਾ ਰਹੀਂ ਹੈ ਅਤੇ ਆਪਣੇ ਜਾਰੀ ਕੀਤੇ ਆਦੇਸ਼ਾ ਨੂੰ ਲਾਗੂ ਕਰਾਉਣ ਵਿੱਚ ਗੰਭੀਰ ਨਹੀਂ ਹੈ।
ਐਡਹਾਕ ਕਮੇਟੀ ਆਗੂਆਂ ਨੇ ਇਸ ਗੱਲ ਤੇ ਵੀ ਰੋਸ ਪ੍ਰਗਟ ਕੀਤਾ ਕਿ ਉਨ੍ਹਾਂ ਨੇ ਮਾਨਯੋਗ ਵਾਈਸ-ਚਾਂਸਲਰ ਅਤੇ ਰਜਿਸਟਰਾਰ ਸਾਹਿਬ ਦੀ ਬੇਨਤੀ ਤੇ ਆਪਣਾ ਸੰਘਰਸ਼ ਮੁਲਤਵੀ ਕੀਤਾ ਸੀ ਪਰ ਯੂਨੀਵਰਸਿਟੀ ਦੀ ਅਥਾਰਟੀ ਦੇ ਕਈ ਪੁਰਾਣੇ ਅਫਸਰ ਅਜੇ ਵੀ ਇਸ ਨਵੇਂ ਢਾਂਚੇ ਵਿੱਚ ਆਪਣੇ ਆਪ ਨੂੰ ਢਾਲ ਨਹੀ ਸਕੇ। ਉਹ ਅਜੇ ਵੀ ਪਹਿਲਾਂ ਦੀ ਤਰ੍ਹਾਂ ਵਤੀਰਾ ਆਪਣਾ ਰਹੇਂ ਹਨ।
ਐਡਹਾਕ ਕਮੇਟੀ ਦੇ ਸਮੂਹ ਮੈਬਰਾਂ ਨੇ ਅਥਾਰਟੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ 17.05.2017 ਨੂੰ ਮਾਨਯੋਗ ਹਾਈਕੋਰਟ ਵਿਚ ਰੀਇੰਪਲਾਈਡ ਕੇਸ ਵਿਚ ਯੂਨੀਵਰਸਿਟੀ ਨੇ ਇਸ ਵਿਸ਼ੇ ਤੇ ਬਣੀ ਕਮੇਟੀ ਦੀ ਰਿਪੋਰਟ ਸਿੰਡੀਕੇਟ ਤੋਂ ਪ੍ਰਵਾਨ ਕਰਵਾਕੇ ਕੋਰਟ ਵਿੱਚ ਪੇਸ਼ ਨਾ ਕੀਤੀ ਜਾਂ ਢਿੱਲ ਮੱਠ ਕੀਤੀ ਤਾਂ ਐਡਹਾਕ ਕਮੇਟੀ ਵਲੋਂ ਪਹਿਲਾਂ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ।
ਕਮੇਟੀ ਨੇ ਮਾਨਯੋਗ ਵਾਈਸ-ਚਾਂਸਲਰ ਸਾਹਿਬ ਨੂੰ ਬੇਨਤੀ ਕੀਤੀ ਕਿ ਰਿਸਰਚ ਸਕਾਲਰ ਵਿਦਿਆਰਥੀਆਂ ਸਬੰਧੀ ਯੋਗ ਫੈਸਲਾ ਕਰਕੇ ਤੁਰੰਤ ਰਿਟਾਇਰੀ ਰੀਇੰਪਲਾਈਡ ਅਧਿਆਪਕਾਂ ਨੂੰ ਫਾਰਗ ਕੀਤਾ ਜਾਵੇ। ਕਮੇਟੀ ਨੇ ਮਈ ਮਹੀਨੇ ਦੀ ਤਨਖਾਹ ਲੇਟ ਮਿਲਣ ਤੇ ਵੀ ਸਖਤ ਰੋਸ ਪ੍ਰਗਟ ਕੀਤਾ ਅਤੇ ਅਥਾਰਟੀ ਨੂੰ ਸਾਰੇ ਕਰਮਚਾਰੀਆਂ (ਏ.ਬੀ.ਸੀ.) ਨੂੰ ਸਮੇਂ ਸਿਰ ਤਨਖਾਹ ਦੇਣ ਲਈ ਕਿਹਾ।
ਐਡਹਾਕ ਕਮੇਟੀ ਨੇ ਕਰਮਚਾਰੀਆਂ ਦੇ ਇਕ ਗਰੁੱਪ ਵਲੋਂ ਇਸ ਸਮੇਂ ਜਨਰਲ ਬਾਡੀ ਦੀ ਮੀਟਿੰਗ ਬੁਲਾਕੇ ਚੋਣਾਂ ਕਰਾਉਣ ਦੀ ਮੰਗ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਸਮੇਂ ਕਰਮਚਾਰੀ ਏਕਤਾ ਨੂੰ ਤੋੜਨਾ ਅਤੇ ਚੋਣਾਂ ਦੀ ਮੰਗ ਜਾਇਜ ਨਹੀਂ ਹੈ। ਇਸ ਤਰ੍ਹਾਂ ਕਰਮਚਾਰੀ ਫਿਰ ਧੜਿਆ/ਗੁਰੱਪਾਂ ਵਿੱਚ ਵੰਡੇ ਜਾਣਗੇ ਜਿਸ ਦਾ ਅਥਾਰਟੀ ਨੂੰ ਲਾਭ ਹੋਵੇਗਾ ਕਮੇਟੀ ਵਲੋਂ ਸਮੂਹ ਕਰਮਚਾਰੀਆਂ ਨੂੰ ਇਸ ਸਮੇਂ ਇਕੱਠੇ ਹੋਕੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿਤਾ ਜਾਦਾ ਹੈ।
ਇਸ ਮੌਕੇ ਕਨਵੀਨਰ ਅਵਤਾਰ ਸਿੰਘ, ਮੁਹੰਮਦ ਜ਼ਹੀਰ ਲੋਰੇ, ਸੁਰਿੰਦਰ ਸਿੰਘ ਚੰਦੇਲ, ਪਰਮਜੀਤ ਸਿੰਘ ਢਿਲੋਂ, ਗਗਨਦੀਪ ਸ਼ਰਮਾ, ਅਮਨਦੀਪ, ਪਰਮਿੰਦਰ ਸਿੰਘ ਢਿਲੋਂ, ਮੈਡਮ ਜਵਿੰਦਰ ਕੌਰ ਦਵਿੰਦਰਪਾਲ ਸ਼ਰਮਾ, ਬਲਬੀਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਕਰਮਿੰਦਰ ਸਿੰਘ ਕਲੇਰ, ਜ਼ਸਵੀਰ ਸਿੰਘ ਅਤੇ ਹੋਰ ਵੱਖ-ਵੱਖ ਨੇਤਾ ਹਾਜ਼ਰ ਸਨ।

