ਮਾਤਾ ਕੁਸ਼ਲਿਆ ਦੇ ਪੋਸਟ ਨੇਟਲ ਵਾਰਡ ਵਿੱਚ ਮਨਾਇਆ ਵਿਸ਼ਵ ਸਤਨਪਾਨ ਸਪਤਾਹ। ਅੋਰਤਾਂ ਨੁੰ
ਨਵ ਜਨਮੇਂ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ।
ਮਾਂ ਦਾ ਦੁੱਧ ਨਵ ਜਨਮੇਂ ਬੱਚੇ ਲਈ ਅਮ੍ਰਿਤ ਸਮਾਨ: ਸਿਵਲ ਸਰਜਨ
ਪਟਿਆਲਾ 2 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਵ ਜਨਮੇਂ ਬੱਚੇ ਲਈ ਮਾਂ ਦੇ ਦੁੱਧ ਦੀ ਮਹਤੱਤਾ ਦੀ ਜਾਗਰੂਕਤਾ ਲਈ ਮਿਤੀ 1 ਤੋਂ 8 ਅਗਸਤ ਤੱਕ ਮਨਾਏ ਜਾ ਰਹੇ ਵਿਸ਼ਵ ਸਤਨਪਾਨ ਸਪਤਾਹ ਤਹਿਤ ਜਿਲ੍ਹਾ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਦੇ ਪੋਸਟ ਨੇਟਲ ਵਾਰਡ ਵਿੱਚ ਬੱਚਿਆਂ ਨੂੰ ਜਨਮ ਦੇਣ ਤੇਂ ਦਾਖਲ ਮਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ।ਅੋਰਤਾਂ ਨੁੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਮਾਂ ਦਾ ਦੁੱਧ ਨਵ ਜਨਮੇਂ ਬੱਚੇ ਲਈ ਸੰਪੂਰਨ ਅਹਾਰ ਅਤੇ ਅਮ੍ਰਿਤ ਸਮਾਨ ਹੈ।ਉਹਨਾਂ ਔਰਤਾਂ ਨੂੰ ਆਪਣੇ ਨਵ ਜੰਮਿਆਂ ਬੱਚਿਆਂ ਨੂੰ 6 ਮਹੀਨੇ ਤੱਕ ਸਿਰਫ ਆਪਣਾ ਦੁੱਧ ਹੀ ਪਿਲਾਉਣ ਲਈ ਕਿਹਾ ਤਾਂ ਜੋ ਬੱਚਿਆਂ ਦਾ ਸ਼ਰੀਰਿਕ ਤੇਂ ਮਾਨਸਿਕ ਵਿਕਾਸ ਨਿਰੰਤਰ ਹੋ ਸਕੇ।ਉਹਨਾਂ ਕਿਹਾ ਕਿ ਨਵਜੰਮੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਣ ਟੱਟੀਆਂ ਉਲਟੀਆਂ ਅਤੇ ਨਿਮੋਨੀਆਂ ਦਾ ਹੋਂਣਾ ਹੈ ਜੋ ਕਿ ਮੁੱਖ ਤੌਰ ਤੇ ਬੱਚਿਆਂ ਵਿਚ ਬੋਤਲ ਨਾਲ ਓਪਰਾ ਦੁੱਧ ਪਿਲਾਉਣ ਕਰਕੇ ਹੁੰਦੀਆਂ ਹਨ। ਇਸ ਲਈ ਜੇਕਰ ਜਨਮ ਤੋਂ ਘੱਟੋਂ-ਘੱਟ ਛੇ ਮਹੀਨੇ ਤੱਕ ਮਾਂਵਾ ਬੱਚਿਆਂ ਨੂੰ ਕੇਵਲ ਆਪਣਾ ਦੁੱਧ ਹੀ ਪਿਲਾਉਣ ਤਾਂ ਬਾਲ ਮੌਤ ਦਰ ਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ। ਸਹਾਇਕ ਸਿਵਲ ਸਰਜਨ ਅਤੇ ਬੱਚਿਆਂ ਦੇ ਮਾਹਰ ਡਾ. ਰਚਨਾ ਨੇਂ ਅੋਰਤਾਂ ਨੂੰ ਕਿਹਾ ਕਿ ਉਹ ਬੱਚੇ ਦੇ ਜਨਮ ਤੋ ਤੁਰੰਤ ਬਾਅਦ ਇੱਕ ਘੰਟੇ ਦੇ ਅੰਦਰ-ਅੰਦਰ ਬੱਚੇ ਨੂੰ ਮਾਂ ਦੀ ਛਾਤੀ ਨਾਲ ਲਗਾ ਕੇ ਆਪਣਾ ਦੁੱਧ ਪਿਲਾਉਣ ਤਾਂ ਜੋ ਬੱਚੇ ਨੂੰ ਮਾਂ ਦਾ ਨਿੱਘ ਅਤੇ ਪਹਿਲਾ ਗਾੜਾ ਪੀਲਾ ਦੁੱਧ ਮਿਲ ਸਕੇ।
ਉੁਨ੍ਹਾਂ ਕਿਹਾ ਕਿ ਪਹਿਲੇ ਗਾੜ੍ਹੇ ਪੀਲੇ ਦੁੱਧ ਵਿਚ ਕਲੋਸਟਰਮ ਦੀ ਭਰਪੁਰ ਮਾਤਰਾ ਹੁੰਦੀ ਹੈ ਜੋ ਬੱਚੇ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ।ਉਹਨ੍ਹਾਂ ਕਿਹਾ ਕਿ ਔਰਤਾਂ ਵਿੱਚ ਇਹ ਗਲਤ ਧਾਰਣਾ ਹੈ ਕਿ ਬੱਚੇ ਨੁੰ ਮਾਂ ਦਾ ਦੁੱਧ ਪਿਲਾਉਣ ਨਾਲ ਉਨ੍ਹਾਂ ਦਾ ਸ਼ਰੀਰਕ ਢਾਂਚਾ ਵਿਗੜ ਜਾਂਦਾ ਹੈ, ਸਗੋਂ ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਮਾਂ ਨੂੰ ਵੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।ਉਹਨਾਂ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪੋਸ਼ਟਿਕ ਖਾਧ ਪਦਾਰਥ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਅਤੇ ਡੱਬਾ ਬੰਦ ਦੁੱਧ ਬੱਚੇ ਨੂੰ ਬਿਲਕੁੱਲ ਨਹੀ ਦੇਣਾ ਚਾਹੀਦਾ।ਜਿਲ੍ਹਾ ਟੀਕਾਕਰਣ ਅਫਸਰ ਡਾ.ਗੁਰਪ੍ਰੀਤ ਕੋਰ ਨੇ ਕਿਹਾ ਕਿ ਮਾਂ ਦੇ ਦੁੱਧ ਦਾ ਕੋਈ ਬਦਲ ਨਹੀ ਹੈ ਅਤੇ ਕੋਈ ਵੀ ਮਾਂ ਦੋ ਸਾਲ ਤੱਕ ਬੱਚੇ ਨੂੰ ਆਪਣਾ ਦੁੱਧ ਪਿਲਾ ਸਕਦੀ ਹੈ।ਉਹਨਾਂ ਵੱਲੋਂ ਮਾਵਾਂ ਨੂੰ ਆਪਣਾ ਦੁੱਧ ਪਿਲਾਉਣ ਤੋਂ ਬਾਦ ਮੋਢੇ ਨਾਲ ਲਗਾ ਕੇ ਡਕਾਰ ਜਰੂਰ ਦਿਵਾਉਣ ਬਾਰੇ ਕਿਹਾ।ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਜਿਸ ਤਰਾਂ ਬੱਚੇ ਨੂੰ ਜਨਮ ਦਿੱਤੇ ਬਗੈਰ ਅੋਰਤ ਦਾ ਜੀਵਨ ਅਧੁਰਾ ਹੈ,ਇਸੇ ਤਰਾਂ ਮਾਂ ਦਾ ਦੁੱਧ ਪੀਤੇ ਬੱਚੇ ਦਾ ਜੀਵਨ ਵੀ ਅਧੁਰਾ ਹੈ।ਇਸ ਮੋਕੇ ਮਾਂ ਦੇ ਦੁੱਧ ਦੀ ਮਹਤੱਤਾ ਦੀ ਜਾਣਕਾਰੀ ਦਿੰਦਾ ਪੋਸਟਰ ਵੀ ਜਾਰੀ ਕੀਤਾ ਗਿਆ।ਇਸ ਮੋਕੇ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ ,ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੋਰ, ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਰਫਜੀਤ ਸਿੰਘ,ਸਹਾਇਕ ਸਿਹਤ ਅਫਸਰ ਡਾ. ਕੁਸ਼ਲਦੀਪ ਕੋਰ, ਜਿਲ੍ਹਾ ਦੰਦ ਸਿਹਤ ਅਫਸਰ ਡਾ. ਸੁਨੰਦਾ, ਡਾ. ਸਵਿਤਾ ਗਰਗ, ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੋਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ, ਜਿਲ੍ਹਾ ਬੀ ਸੀ ਸੀ ਕੁਆਰਡੀਨੇਟਰ ਜਸਬੀਰ ਕੌਰ ਅਤੇ ਬਿੱਟੂ ਵੀ ਹਾਜਰ ਸਨ।

