ਪਟਿਆਲਾ

ਪੰਜੋਲੀ ਕਲਾਂ ਦੇ ਬਾਠ ਪਰਿਵਾਰ ਵਲੋਂ 80 ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ

ਫਤਹਿਗੜ੍ਹ ਸਾਹਿਬ 9 ਮਈ (ਮਧੂਸਾਰ ਬਿਊਰੋ)
ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਪਿਛਲੇ ਦਿਨੀ ਜਾਰੀ ਕੀਤੇ ਗਏ ਫੁਰਮਾਨ ਕਿ ਹਰ ਸਿੱਖ ਲੋੜਵੰਦ ਵਿਦਿਆਰਥੀਆਂ ਆਪਣੀ ਕਮਾਈ ਵਿਚੋਂ ਦਸਵਾਂ ਹਿੱਸਾ ਲਗਾਏ।

ਇਸ ਫੁਰਮਾਨ ਤੇ ਪਹਿਰਾ ਦੇਣ ਦੇ ਮਨੋਰਥ ਨਾਲ ਜਥੇਦਾਰ ਜਗਰਾਜ ਸਿੰਘ ਬਾਠ ਤੇ ਪੁੱਤ ਨਰਿੰਦਰ ਸਿੰਘ ਬਾਠ ਪੋਤਰੇ ਪਰਵਿੰਦਰ ਸਿੰਘ (ਫੌਜ਼ੀ) ਵਲੋਂ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਐਲੀਮੈਂਟਰੀ ਸਕੂਲ ਪੰਜੋਲੀ ਕਲਾਂ ਤੇ ਆਗਣਵਾੜੀ ਦੇ 80 ਦੇ ਕਰੀਬ ਬੱਚਿਆਂ ਨੂੰ ਸਟੇਸ਼ਨਰੀ ਤੇ ਬਿਸਕੁਟ ਵੰਡੇ ਗਏ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਜਥੇਦਾਰ ਕਰਨੈਲ ਸਿੰਘ ਪੰਜੋਲੀ,ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਰਕਤ ਕੀਤੇ।ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜੋਲੀ ਕਲਾਂ ਦੇ ਬਾਠ ਪਰਿਵਾਰ ਵਲੋਂ ਚੰਗੀ ਪਹਿਲ ਕਦਮੀ ਕੀਤੀ ਗਈ ਜੋ ਸਮਾਜ ਵਿਚ ਰਹਿੰਦਿਆ ਸਾਡਾ ਮੁਢਲਾ ਫਰਜ਼ ਹੈ।ਜ਼ਿਕਰਯੋਗ ਹੈ ਕਿ ਇਹ ਪੰਥਕ ਪਰਿਵਾਰ ਹੈ ਜਥੇਦਾਰ ਜਗਰਾਜ ਸਿੰਘ ਤੇ ਉਹਨਾਂ ਦੇ ਪੁੱਤਰ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਧਰਮ ਯੁੱਧ ਮੋਰਚੇ ਤੇ ਕਪੂਰੀ ਮੋਰਚੇ ਸਮੇਂ ਲੰਮਾ ਸਮਾਂ ਜੇਲ੍ਹਾਂ ਕੱਟੀਆਂ ਹਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ.ਕੁਲਦੀਪ ਦੀਪ ਨੇ ਰੈੱਡ ਕਰਾਸ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਮਨੁੱਖ ਨੂੰ ਸਮਾਜਿਕ ਕਰਦਾ ਕੀਮਤਾਂ ਦੀ ਪਹਿਰੇਦਾਰੀ ਕਰਦਿਆ ਸਮਾਜ ਦੇ ਭਲੇ ਲਈ ਸਦਾ ਤਤਪਰ ਰਹਿਣਾ ਚਾਹੀਦਾ ਹੈ।ਇਸ ਮੌਕੇ ਦਾਨੀ ਨਰਿੰਦਰ ਸਿੰਘ ਤੇ ਪਰਵਿੰਦਰ ਸਿੰਘ ਨੇ ਕਿਹਾ ਹਰ ਸਾਲ ਸਾਡੇ ਪਰਿਵਾਰ ਵਲੋਂ ਇਨ੍ਹਾਂ ਬੱਚਿਆਂ ਦੀ ਸੰਭਵ ਮਦਦ ਕਰਨ ਦਾ ਯਤਨ ਕੀਤ ਜਾਇਆ ਕਰੇਗਾ।ਰਿਸਰਚ ਸਕਾਲਰ ਜਗਜੀਤ ਸਿੰਘ ਪੰਜੋਲੀ ਨੇ ਆਏ ਮਹਿਮਾਨਾਂ,ਮੌਜੂਦ ਅਧਿਆਪਕਾਂ ਤੇ ਬੱਚਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਤਹਿ ਕਰਨਗੇ ਜਿਨ੍ਹਾਂ ਦੀ ਵਿਦਿਆ ਦਾ ਮਿਆਰ ਉੱਚਾ ਚੁੱਕਣ ਦੀ ਲੋੜ ਹੈ।
ਇਸ ਮੌਕੇ ਸਕੂਲ ਇੰਨਚਾਰਜ਼ ਸ੍ਰੀ ਰਾਜ਼ੇਸ ਧੀਮਾਨ ਜੀ, ਪ੍ਰਿੰਸੀਪਲ ਬਲਜੀਤ ਸਿੰਘ,ਨੰਬਰਦਾਰ ਜਤਿੰਦਰ ਸਿੰਘ ਲਾਡੀ,ਜੋਧ ਸਿੰਘ,ਗਿਆਨ ਸਿੰਘ ਧਾਲੀਵਾਲ,ਸਵਰਨ ਸਿੰਘ ਗਿੱਲ, ਜਸਵੀਰ ਸਿੰਘ,ਕੰਵਲਜੀਤ ਕੌਰ,ਹਰਕੇਸ਼ ਕੌਰ,ਕਮਲਪ੍ਰੀਤ ਕੌਰ ਬਾਠ,ਗੁਰਭੇਜ ਸਿੰਘ ਤੇਜ਼ੇ,ਰੁਪਿੰਦਰ ਕੌਰ (ਲਾਇਬਰੇਰੀਅਨ) ਤੇ ਸੰਦੀਪ ਕੌਰ ਸਮੇਤ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।।।।

Leave a Reply

Your email address will not be published. Required fields are marked *