ਪਟਿਆਲਾ

ਗੁਰਮੁੱਖ ਸਿੰਘ ਗੁਰੂ ਨੂੰ ਮਿਲਿਆ ਪਟਿਆਲਾ ਰਤਨ ਅਵਾਰਡ

ਪਟਿਆਲਾ 9 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦੇ ਗਰੀਨ ਬੇਲ ਸਕੂਲ ਵਿਚ ਪ੍ਰਿੰਸੀਪਲ ਮੈਡਮ ਮੰਜੂ ਦੀ ਅਗਵਾਈ ‘ਚ ਇਕ ਪ੍ਰੋਗਰਾਮ ਕਰਵਾਇਆ ਇਸ ਇਸ ਪ੍ਰੋਗਰਾਮ ਵਿਚ ਵੰਦੇ ਮਾਤਰਮ ਦਲ ਦੀ ਨਿਸਵਾਰਥ ਸੇਵਾ ਨੂੰ ਦੇਖਦੇ ਹੋਏ ਗੁਰਮੁੱਖ ਸਿੰਘ ਗੁਰੂ ਫਾਊਂਡਰ ਅਤੇ ਰਾਸ਼ਟਰੀ ਖਜਾਨਚੀ ਨੂੰ ਪਟਿਆਲਾ ਰਤਨ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੈਡਮ ਮੰਜੂ ਵੰਦੇ ਮਾਤਰਮ ਦਲ ਦੀ ਨਿਸਵਾਰਥ ਸੇਵਾ ਵਿੱਚ ਬਹੁਤ ਪ੍ਰਭਾਵਿਤ ਹੈ।

ਮੈਡਮ ਨੇ ਕਿਹਾ ਕਿ ਇਹ ਅਵਾਰਡ ਦਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਵੰਦੇ ਮਾਤਰਮ ਦਲ ਇਕ ਮਾਤਰ ਐਸਾ ਐਨ.ਜੀ.ਓ. ਹੈ ਜ਼ੋ ਪਸ਼ੂਆਂ ਅਤੇ ਇਨਸਾਨਾਂ ਦੀ ਸੇਵਾ ਵਿਚ ਹਰ ਵਕਤ ਤਤਪਰ ਰਹਿੰਦਾ ਹੈ। ਇਸ ਅਵਾਰਡ ਨੂੰ ਪੂਜਨੀਯ ਸਵਾਮੀ ਗਿਆਨਾਨੰਦ ਜੀ ਮਹਾਰਾਜ ਦੁਆਰਾ ਗੁਰਮੁੱਖ ਸਿੰਘ ਨੂੰ ਦਿੱਤਾ ਗਿਆ। ਇੱਥੇ ਗੁਰਮੁੱਖ ਸਿੰਘ ਗੁਰੂ ਨੇ ਸਵਾਮੀ ਜੀ ਅਤੇ ਮੈਡਮ ਮੰਜੂ ਦਾ ਧੰਨਵਾਦ ਕੀਤਾ ਅਤੇ ਉਨਾਂ੍ਹ ਨੇ ਲੋਕਾਂ ਅਤੇ ਮੈਡਮ ਨੂੰ ਵਿਸ਼ਵਾਸ ਦਿਵਾਇਆ ਕਿ ਵੰਦੇ ਮਾਤਰਮ ਦਲ ਇਸੀ ਤਰ੍ਹਾਂ ਸਮਾਜ ਹਿੱਤ ਕੰਮ ਲੋਕਾਂ ਅਤੇ ਪਸ਼ੂਆਂ ਦੀ ਸੇਵਾ ਕਰਦਾ ਰਹੇਗਾ ਅਤੇ ਗੁਰਮੁੱਖ ਸਿੰਘ ਗੁਰੂ ਨੇ ਦੱਸਿਆ ਕਿ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਜਲਦ ਹੀ ਵੰਦੇ ਮਾਤਰਮ ਦਲ ਇਕ ਪਸ਼ੂ ਪੰਛੀ ਸੰਭਾਲ ਕੇਂਦਰ ਬਣਾਉਣ ਜਾ ਰਿਹਾ ਹੈ। ਉਸ ਦੇ ਲਈ ਲੋਕਾਂ ਨੂੰ ਅੱਗੇ ਆ ਕੇ ਦਾਨ ਕਰਨ ਦੀ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹ ਸੰਭਾਲ ਕੇਂਦਰ ਬਣ ਸਕੇ ਅਤੇ ਬੇਸਹਾਰਾ ਪਸ਼ੂ ਪੰਛੀਆਂ ਦੀ ਸੇਵਾ ਸ਼ੁਰੂ ਹੋ ਸਕੇ।

Leave a Reply

Your email address will not be published. Required fields are marked *