ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਈ.ਐਮ.ਆਰ.ਸੀ. ਸੈਂਟਰ ਵਲੋਂ ਇੱਕ ਰੋਜ਼ਾ ਵਰਕਸ਼ਾਪ

ਪਟਿਆਲਾ, 11 ਮਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ(ਈ.ਐਮ.ਆਰ.ਸੀ.) ਵਲੋਂ ਰੈਡਕਲਿਫ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਲਈ “Workflow of 5MR3” ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ। ਸੰਦੀਪ ਕੌਰ ਅਤੇ ਸੁਨੀਤਾ ਜਿੰਦਲ ਵਰਕਸ਼ਾਪ ਵਿੱਚ ਵਿਦਿਆਰਥੀਆਂ ਦੇ ਨਾਲ ਰਹੇ।

ਸ਼੍ਰੀ ਤੇਜਿੰਦਰ ਸਿੰਘ, ਪ੍ਰੋਡਿਊਸਰ ਨੇ ਆਏ ਮਹਿਮਾਨਾਂ ਨੂੰ ਈ.ਐਮ.ਆਰ.ਸੀ. ਦੇ ਸਟਾਫ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ। ਡਾ. ਕੁਲਪਿੰਦਰ ਸ਼ਰਮਾ, ਪ੍ਰੋਡਿਊਸਰ ਨੇ ਈ.ਐਮ.ਆਰ.ਸੀ. ਦੀ ਕੰਮਕਾਜੀ ਸ਼ੈਲੀ ਦੀ ਵਿਸਤ੍ਰਿਤ ਰੂਪ ਵਿੱਚ ਚਰਚਾ ਕੀਤੀ। ਕੁਮਾਰੀ ਰੁਚਿਕਾ ਅਤੇ ਇੰਜ. ਗੁਰਕੇਸਰ ਸਿੰਘ ਨੇ ਟੈਲੀਵੀਜ਼ਨ ਲਈ ਐਜੂਕੇਸ਼ਨਲ ਵੀਡੀਓ ਪ੍ਰੋਗਰਾਮ ਤਿਆਰ ਕਰਨ ਵਿੱਚ ਪ੍ਰੋਡਕਸ਼ਨ ਕੰਟਰੋਲ ਰੂਮ (ਪੀ.ਸੀ.ਆਰ.) ਦੀ ਖਾਸੀਅਤ ਦੀ ਗੱਲ ਕੀਤੀ।
ਇੰਜ. ਹਰਪ੍ਰੀਤ ਕੌਰ ਨੇ ਵੀਡੀਓ ਪ੍ਰੋਗਰਾਮਾਂ ਦੀ ਤਿਆਰੀ ਵਿੱਚ ਗ੍ਰਾਫਿਕਸ ਅਤੇ ਐਡੀਟਿੰਗ ਦੀ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸ਼੍ਰੀ ਮਨਮੋਹਨ ਸਿੰਘ ਅਤੇ ਸ਼੍ਰੀ ਚੰਦਨ ਕੁਮਾਰ ਨੇ ਵਿਦਿਆਰਥੀਆਂ ਨੂੰ ਹਾਈ-ਟੈਕ ਸਟੂਡੀਓ ਸਾਫਟਵੇਅਰ ਅਤੇ ਕਰੋਮਾ ਬਾਰੇ ਜਾਣਕਾਰੀ ਦਿੱਤੀ।
ਡਾ. ਗੁਰਮੀਤ ਸਿੰਘ ਮਾਨ, ਡਾਇਰੈਕਟਰ, ਈ.ਐਮ.ਆਰ.ਸੀ. ਨੇ ਸੈਂਟਰ ਦੇ ਅਧਿਕਾਰੀਆਂ ਨੂੰ ਵੱਖ-ਵੱਖ ਪੱਧਰ ਤੇ ਵਿਦਿਆਰਥੀਆਂ ਦੀ ਭਲਾਈ ਲਈ ਅਜਿਹੀਆਂ ਵਰਕਸ਼ਾਪਾਂ ਕਰਵਾਉਂਦੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਪਹਿਲਾਂ ਇਸ ਹਫਤੇ ਸੈਂਟਰ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਦੇ ਐਮ.ਐਡ.ਵਿਦਿਆਰਥੀਆਂ ਲਈ “Role of 93“” ਵਿਸ਼ੇ ਤੇ ਵਰਕਸ਼ਾਪ ਆਯੋਜਿਤ ਕੀਤੀ ਗਈ ਸੀ। ਇਸ ਮੌਕੇ ਤੇ ਡਾ. ਮਾਨ ਨੇ ਸਾਰੇ ਸਟਾਫ ਮੈਂਬਰਾਂ ਨੂੰ ਵਰਕਸ਼ਾਪ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਬਾਕੀ ਸਟਾਫ ਮੈਂਬਰਾਂ ਸਨੇਹ ਲਤਾ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਜਸਿੰਦਰ ਸਿੰਘ, ਰਮਨ ਸ਼ਰਮਾ, ਮਨੀਸ਼ ਅਤੇ ਇੰਦਰਪਾਲ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ।

Leave a Reply

Your email address will not be published. Required fields are marked *