ਕਾਂਗਰਸ ਸਰਕਾਰ ਨੇ ਜੇਕਰ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਮੋਤੀ ਮਹਿਲ ਪਟਿਆਲਾ ਤੱਕ ਜਾਵੇਗਾ- ਰਾਜੂ ਖੰਨਾ
ਪਟਿਆਲਾ/ਅਮਲੋਹ, 11 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਅਕਾਲੀ ਭਾਜਪਾ ਵਰਕਰਾਂ ਅਤੇ ਆਗੂਆਂ ਨਾਲ ਹਲਕਾ ਅਮਲੋਹ ਅੰਦਰ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਅਮਲੋਹ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਲਈ ਅਕਾਲੀ ਭਾਜਪਾ ਸਰਕਾਰ ਵੱਲੋਂ ਵਿਕਾਸ ਲਈ ਦਿੱਤੀਆਂ ਗਰਾਂਟਾਂ ਵਾਪਸ ਲੈਣ ਦੇ ਰੋਸ ਵਜੋਂ ਅੱਜ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਯੋਗ ਅਗਵਾÂਂੀ ਹੇਠ ਹਲਕੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅਮਲੋਹ ਦੇ ਮੰਡੀ ਗੋਬਿੰਦਗੜ੍ਹ ਚੌਂਕ ਵਿਚ ਵਿਸ਼ਾਲ ਧਰਨਾ ਦਿੱਤਾ ਗਿਆ।
ਧਰਨੇ ‘ਚ ਕਾਂਗਰਸ ਸਰਕਾਰ ਖਿਲਾਫ ਜਿਥੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਉਥੇ ਵਿਕਾਸ ਲਈ ਆਈ ਰਕਮ ਜਲਦ ਜਾਰੀ ਕਰਨ ਦੀ ਮੰਗ ਵੀ ਵੱਖ ਵੱਖ ਬੁਲਾਰਿਆਂ ਵੱਲੋਂ ਜ਼ੋਰਦਾਰ ਮੰਗ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਅਬਜ਼ਰਬਰ ਇਕਬਾਲ ਸਿੰਘ ਝੂੰਦਾਂ, ਹਲਕਾ ਬਸੀ ਦੇ ਮੁੱਖ ਸੇਵਾਦਾਰ ਦਰਬਾਰਾ ਸਿੰਘ ਗੁਰੂ, ਹਲਕਾ ਸਰਹਿੰਦ ਦੇ ਮੁਖ ਸੇਵਾਦਾਰ ਦੀਦਾਰ ਸਿੰਘ ਭੱਟੀ, ਇਸਤਰੀ ਅਕਾਲੀ ਦੀ ਜਿਲ੍ਹਾ ਪ੍ਰਧਾਨ ਬੀਬੀ ਮਨਜੀਤ ਕੌਰ ਕਾਲੇਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਿਲ੍ਹਾ ਯੂਥ ਪ੍ਰਧਾਨ ਕਮਲਜੀਤ ਸਿੰਘ ਗਿੱਲ, ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪ. ਜਸਵੰਤ ਸਿੰਘ ਬਾਜਵਾ, ਮੱਖਣ ਸਿੰਘ ਲਾਲਕਾ, ਜੱਸਾ ਸਿੰਘ ਆਹਲੂਵਾਲੀਆ, ਜਗਦੀਸ਼ ਸਿੰਘ ਰਾਣਾ, ਦਰਸ਼ਨ ਸਿੰਘ ਬੱਬੀ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ, ਨਗਰ ਕੌਂਸਲ ਦੇ ਪ੍ਰਧਾਨ ਵਿੱਕੀ ਮਿੱਤਲ, ਜਤਿੰਦਰ ਸਿੰਘ ਧਾਲੀਵਾਲ, ਜਰਨੈਲ ਸਿੰਘ ਮਾਜਰੀ ਸਰਕਲ ਪ੍ਰਧਾਨ ਮੰਡੀ ਗੋਬਿੰਦਗੜ੍ਹ, ਰਣਧੀਰ ਸਿੰਘ ਭਾਂਬਰੀ, ਵਿਨੋਦ ਕੁਮਾਰ ਮਿੱਤਲ, ਸਾਬਕਾ ਡਾਇਰੈਕਟਰ ਰੋਸ਼ਨ ਲਾਲ ਸੂਦ, ਸੁਖਵਿੰਦਰ ਸਿੰਘ ਭਾਂਬਰੀ, ਚਮਕੌਰ ਸਿੰਘ ਤੰਦਾ ਬੱਧਾ ਨੇ ਵੀ ਸੰਬੋਧਨ ਕੀਤਾ। ਧਰਨੇ ਵਿਚ ਸ਼ਾਮਿਲ ਹਲਕੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਹਲਕੇ ਅੰਦਰ ਕੀਤੇ ਜਾ ਰਹੇ ਜਬਰ ਜੁਲਮ, ਹਲਕੇ ਦੇ ਵਿਕਾਸ ਦੇ ਰੁਕੇ ਕਾਰਜ, ਸਰਪੰਚਾਂ ਪੰਚਾਂ ਨੂੰ ਪ੍ਰੇਸ਼ਾਨ ਕਰਨਾ, ਆਟਾ ਦਾਲ ਯੋਜਨਾ ਤੇ ਬੁਢਾਪਾ ਪੈਨਸ਼ਨਾਂ ਵਿਚ ਬਿਨ੍ਹਾਂ ਵਜ੍ਹਾ ਕਟੌਤੀ ਕਰਨਾ ਤੇ ਬਾਦਲ ਸਰਕਾਰ ਵੱਲੋਂ ਹਲਕੇ ਦੇ ਕਿਸਾਨਾਂ ਨੂੰ ਦਿੱਤੇ ਟਿਊਬਵੈਲ ਕਨੈਕਸ਼ਨ ਜਾਰੀ ਨਾ ਕਰਨਾ ਤੇ ਕਿਸਾਨਾਂ ਦੇ ਕਰਜ਼ੇ ਜਲਦ ਮਾਫ ਨਾ ਕਰਨਾ ਨੂੰ ਲੈ ਕੇ ਧਰਨੇ ਦੇ ਰੂਪ ਵਿਚ ਹੋਇਆ ਹੈ ਤੇ ਜੇਕਰ ਇਹ ਮੰਗਾਂ ਇੱਕ ਮਹੀਨੇ ਦੇ ਅੰਦਰ ਅੰਦਰ ਕਾਂਗਰਸ ਸਰਕਾਰ ਵੱਲੋਂ ਮੰਨੀਆਂ ਨਾ ਗਈਆਂ ਤਾਂ ਹਲਕੇ ਦੇ ਲੋਕਾਂ ਲਈ ਕੀਤਾ ਜਾ ਰਿਹਾ ਅਕਾਲੀ ਭਾਜਪਾ ਗਠਜੋੜ ਦਾ ਇਹ ਸੰਘਰਸ਼ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ ਤੱਕ ਜਾਵੇਗਾ ਤੇ ਇਸ ਸੰਘਰਸ਼ ਦੀ ਚਿੰਗਾਰੀ ਹਰ ਜਿਲ੍ਹੇ ਤੱਕ ਪੁੱਜ ਕੇ ਬਲਾਕ ਪੱਧਰ ਤੇ ਜਾਵੇਗੀ ਜਿਸ ਲਈ ਸਿਧੇ ਤੌਰ ਤੇ ਪ੍ਰਸ਼ਾਸ਼ਨ ਅਤੇ ਕਾਂਗਰਸ ਸਰਕਾਰ ਜਿੰਮੇਵਾਰ ਹੋਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਹਲਕੇ ਦੇ ਅਮਨ ਪਸੰਦ ਲੋਕਾਂ ਤੇ ਅਕਾਲੀ ਭਾਜਪਾ ਵਰਕਰਾਂ ਤੇ ਝੂਠੇ ਪਰਚੇ ਦੇਣੇ ਬੰਦ ਕਰ ਦੇਣ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਥਾਣਿਆਂ ਅੱਗੇ ਵੀ ਵੱਡੇ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਇਨਸਾਫ ਲਈ ਮਜਬੂਰ ਕਰ ਦਿੱਤਾ ਜਾਵੇਗਾ। ਕੜਾਕੇ ਦੀ ਧੁੱਪ ਵਿਚ ਚਾਰ ਘੰਟੇ ਚੱਲੇ ਇਸ ਧਰਨੇ ਵਿਚ ਰਾਜੂ ਖੰਨਾ ਦੇ ਚਹੇਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਆਉਣ ਤੱਕ ਜੁੜ ਬੈਠੇ ਰਹੇ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਏ ਡੀ ਸੀ ਹਰਦਿਆਲ ਸਿੰਘ ਚੱਠਾ, ਤਹਿਸੀਲਦਾਰ ਅਮਲੋਹ ਜੀਵਨ ਕੁਮਾਰ ਗਰਗ, ਡੀ.ਐਸ.ਪੀ. ਅਮਲੋਹ ਮਨਪ੍ਰੀਤ ਸਿੰਘ ਵੱਲੋਂ ਧਰਨੇ ਵਿਚ ਪੁੱਜ ਕੇ ਰਾਜੂ ਖੰਨਾ ਦੀ ਅਗਵਾਈ ਵਿਚ ਸਮੁੱਚੀ ਲੀਡਰਸ਼ਿਪ ਤੋਂ ਮੰਗ ਪੱਤਰ ਲੈ ਕੇ ਭਰੋਸਾ ਦਿੱਤਾ ਕਿ ਜਿਥੇ ਜਲਦ ਵਿਕਾਸ ਲਈ ਆਏ ਪੈਸੇ ਜਾਰੀ ਕਰਵਾਏ ਜਾਣਗੇ ਉਥੇ ਅਕਾਲੀ ਭਾਜਪਾ ਵਰਕਰਾਂ ਨੂੰ ਸਰਕਾਰੀ ਅਦਾਰਿਆਂ ਵਿਚ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਵੇਗਾ ਤੇ ਹਲਕੇ ਦੇ ਕਿਸੇ ਵੀ ਆਗੂ ਅਤੇ ਵਰਕਰ ਨਾਲ ਬੇ-ਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਤੇ ਡਾ. ਰਘੁਬੀਰ ਸ਼ੁਕਲਾ , ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਰਾਜਪਾਲ ਗਰਗ ਬੀ ਜੇ ਪੀ, ਉਦਯੋਗਪਤੀ ਕੇ ਕੇ ਜਿੰਦਲ, ਕਾਹਨ ਸਿੰਘ ਝੰਬਾਲਾ ਜੱਥੇਦਾਰ ਕੁਲਦੀਪ ਸਿੰਘ ਮੁਢੜੀਆਂ, ਕੌਂਸਲਰ ਸੱਤਪਾਲ ਸਿੰਘ ਸੱਤਾ, ਵਿੱਕੀ ਚਾਹਿਲ, ਗੁਰਮਨ ਢੀਂਡਸਾ, ਕੌਂਸਲਰ ਰਜਿੰਦਰ ਕੁਮਾਰ ਟੀਟੂ, ਰਾਕੇਸ਼ ਕੁਮਾਰ ਬਬਲੀ, ਰਾਕੇਸ਼ ਕੁਮਾਰ ਸ਼ਾਹੀ, ਜਗਤਾਰ ਸਿੰਘ ਜੱਗਾ, ਪ੍ਰਵਾਸੀ ਵਿੰਗ ਦੇ ਰਾਜੇਸ਼ ਕੁਮਾਰ ਅਮਲੋਹ, ਜੱਥੇ. ਤੇਜਾ ਸਿੰਘ ਤੂਫਾਨ, ਬਲਜੀਤ ਸਿੰਘ ਅੰਨੀਅਗੁਰਦੀਪ ਸਿੰਘ ਮੰਡੋਫਲ ਕਸ਼ਮੀਰਾ ਸਿੰਘ ਸ਼ਾਹਪੁਰ ਚੇਅਰਮੈਨ ਸ਼ਰਧਾ ਸਿੰਘ ਛੰਨਾ ਸੁਭਾਸ਼ ਵਰਮਾ ਜੱਥੇਦਾਰ ਕੁਲਦੀਪ ਸਿੰਘ ਮਛਰਾਈ, ਜੱਥੇਦਾਰ ਹਰਦਿਆਲ ਸਿੰਘ ਨਰਾਇਣਗੜ੍ਹ, ਜੱਥੇਦਾਰ ਕਾਲਾ ਸਿੰਘ ਬੈਣਾ, ਇਕਬਾਲ ਸਿੰਘ ਰਾਏ, ਮਲਕੀਤ ਸਿੰਘ ਮਾਨਗੜ੍ਹ, ਕੇਵਲ ਖਾਂ , , ਰਾਕੇਸ਼ ਕੁਮਾਰ ਗਰਗ, ਵਿੱਕੀ ਅਬਰੋਲ, ਹਰਬੰਸ ਸਿੰਘ ਬਡਾਲੀ , ਗੁਰਸੇਵਕ ਸਿੰਘ ਕੋਟਲੀ, ਸਿਮਰਨਜੀਤ ਸਿੰਘ ਸ਼ੰਮੀ , ਲੱਖੀ ਔਜਲਾ ,ਅਮੋਲਕ ਸਿੰਘ ਵਿਰਕ, ਹੈਪੀ ਸੂਦ, ਰਣਧੀਰ ਸਿੰਘ ਪੱਪੀ, ਬਲਦੇਵ ਸੇਢਾ ਕੌਂਸਲਰ, ਨੀਟਾ ਸੰਧੂ, ਸੋਹਣ ਸਿੰਘ ਕੌਂਸਲਰ, ਗੱਜਣ ਸਿੰਘ ਮਹਿਮੂਦਪੁਰ, ਸੋਹਣ ਸਿੰਘ ਕੌਂਸਲਰ, ਨਿਰਭੈ ਸਿੰਘ ਵਿਰਕ ਸੰਮਤੀ ਮੈਂਬਰ, ਡਾ. ਬਲਵੀਰ ਸਿੰਘ ਡਡਹੇੜੀ, ਕੋਂਸਲਰ ਬਿਕਰਮ ਸਿੰਘ ਮੰਡੀ, ਉਜਲ ਸਿੰਘ ਲੁਹਾਰਮਾਜਰਾ, ਕੌਂਸਲਰ ਰੇਖਾ ਰਾਣੀ ਬੈਂਸ, ਬੀਬੀ ਸਤਵਿੰਦਰ ਕੌਰ, ਬੀਬੀ ਕੁਲਦੀਪ ਕੌਰ ਰਮਨ, ਬੀਬੀ ਨਰਿੰਦਰ ਕੌਰ, ਬੀਬੀ ਲਖਵੀਰ ਕੌਰ, ਬੀਬੀ ਮਨਜੀਤ ਕੌਰ ਬਰੌਂਗਾ, ਬੀਬੀ ਹਰਜੀਤ ਕੌਰ ਰਾਣੀ, ਬੀਬੀ ਅੰਗਰੇਜ਼ ਕੌਰ, ਬੀਬੀ ਕੁਲਦੀਪ ਕੌਰ ਮੰਡੀ, ਬੀਬੀ ਗੁਰਦੀਪ ਕੌਰ, ਬੀਬੀ ਰਿੰਪੀ ਭੱਟੋਂ, ਕਾਲੀਚਰਨ ਭੱਟੋਂ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਕਰਨੈਲ ਸਿੰਘ ਕੇਲੀ, ਗੁਰਜੀਤ ਸਿੰਘ ਕੋਟਲਾ, ਗੁਰਮੁਖ ਸਿੰਘ, ਸੁਰਜੀਤ ਸਿੰਘ ਬਰੌਂਗਾ, ਅਮਨ ਲਾਡਪੁਰ, ਕੁਲਜੀਤ ਸਿੰਘ ਤੂਰਾਂ, ਸੂਰਜਦੱਤ, ਬੀਬੀ ਰਾਜ ਕੌਰ ਤੂਰਾਂ, ਰਣਜੀਤ ਸਿੰਘ ਕੋਟਲੀ, ਤਰਸੇਮ ਸਿੰਘ ਕਪੂਰਗੜ੍ਹ, ਅਵਤਾਰ ਸਿੰਘ ਭੱਟੋਂ, ਗੁਰਮੀਤ ਸਿੰਘ, ਜੰਟੀ ਮਛਰਾਈ, ਹਰਮਿੰਦਰ ਸਿੰਘ ਕੁੰਭੜਾ, ਬੀਬੀ ਪਰਮਜੀਤ ਕੌਰ ਕੁੰਭ, ਬੀਬੀ ਚਰਨਜੀਤ ਕੌਰ, ਕ੍ਰਿਸ਼ਨ ਕੁੰਭੜਾ, ਇੰਦਰਜੀਤ ਸਿੰਘ ਬਡਾਲੀ, ਬੀਬੀ ਨਿਰਮਲਾ ਦਨਘੇੜੀ, ਲਾਡੀ ਵੜੈਚਾਂ, ਕੁਲਵੰਤ ਸਿੰਘ ਦਨਘੇੜੀ, ਹਰਮਿੰਦਰ ਸਿੰਘ, ਮੋਹਣ ਸਿੰਘ ਵੜੈਚਾਂ, ਮੋਹਣ ਸਿੰਘ ਚਤਰਪੁਰਾ, ਦਲਵੀਰ ਸਿੰਘ ਗੁਰਮ, ਗੁਰਨਾਮ ਪੁਰੀ, ਸੁਰਜਣ ਸਿੰਘ ਮਹਿਮੀ, ਡਾ. ਅਰਜਨ ਸਿੰਘ, ਸੀਮਾ ਕੌਰ ਮੰਡੀ, ਕੁਲਵੰਤ ਸਿੰਘ ਫਤਹਿਗੜ੍ਹ ਨਿਉਆਂ, ਬੀਬੀ ਊਸ਼ਾ ਪੇਸੀ, ਅਵਤਾਰ ਸਿੰਘ ਗਿੱਲ, ਮਿੰਟੂ ਅਰੋੜਾ, ਜੱਸੀ ਅਮਲੋਹ, ਮੇਅੰਕ ਅਮਲੋਹ, ਬੱਬੀ ਡੰਗ, ਸੁਦਾਗਰ ਸਿੰਘ ਦੀਵਾ, ਮੇਹਰ ਸਿੰਘ ਭੱਦਲਥੂਹਾ, ਜੱਗਾ ਸਿੰਘ ਸਰਪੰਚ ਸੌਂਟੀ, ਸੰਦੀਪ ਸਿੰਘ ਭੋਲੀਆ, ਸੰਦੀਪ ਸਿੰਘ ਮਛਰਾਈ, ਗੁਰਪ੍ਰੀਤ ਸਿੰਘ ਰੁੜਕੀ, ਬੇਅੰਤ ਰੁੜਕੀ, ਹਰਜੀਤ ਸਿੰਘ ਜੀਤਾ, ਨਿਰਮਲ ਖਾਂ ਸੌਂਟਂੀ, ਬਲਜਿੰਦਰ ਸਿੰਘ ਰਾਜਪੂਤ, ਕੌਂਸਲਰ ਪੂਨਮ ਜਿੰਦਲ, ਗੁਰਪ੍ਰੀਤ ਸਿੰਘ ਭੰਗੂ, ਗੁਰਪ੍ਰੀਤ ਸਿੰਘ ਮਾਲੋਵਾਲ, ਸੁਖਪਾਲ ਸਿੰਘ ਨੂਰਪੁਰਾ, ਜਰਨੈਲ ਸਿੰਘ ਰਾਮਗੜ੍ਹ, ਕੁਲਵਿੰਦਰ ਸਿੰਘ ਸਲਾਣੀ, ਨਰਿੰਦਰਪਾਲ ਸਿੰਘ ਸਰਪੰਚ ਅਲਾਦਾਦਪੁਰ, ਬਹਾਦਰ ਸਿੰਘ ਬਡਗੁਜਰਾਂ, ਸੁਖਵਿੰਦਰ ਸਿੰਘ ਬੈਣਾ, ਅਵਤਾਰ ਸਿੰਘ ਭੱਦਲਥੂਹਾ, ਹਰਬੰਸ ਸਿੰਘ ਕਾਲੂ, ਗੁਰਮੀਤ ਸਿੰਘ ਭਾਂਬਰੀ, ਜੱਗੀ ਬੁੱਗਾ, ਜਸਵਿੰਦਰ ਸਿੰਘ ਗਰੇਵਾਲ, ਸੁਖਵੀਰ ਸਿੰਘ ਡਡਹੇੜੀ, ਲਾਲ ਸਿੰਘ ਧਰਮਗੜ੍ਹ, ਹਰਦੀਪ ਸਿੰਘ ਫੈਜੁਲਾਪੁਰ, ਸੋਨੂੰ ਘੁਟੀਂਡ, ਕਰਮ ਸਿੰਘ, ਡਾ. ਗੁਲਜ਼ਾਰ ਸਿੰਘ, ਲਖਵੀਰ ਸਿੰਘ ਜੱਲੋਵਾਲ, ਛੱਜਾ ਸਿੰਘ ਭੱਦਲਥੂਹਾ, ਤਰਸੇਮ ਸਿੰਘ ਮਾਜਰਾ, ਯਾਦਵਿੰਦਰ ਸਿੰਘ ਮਾਨਗੜ੍ਹ, ਬਿੱਟੂ ਸਰਪੰਚ ਮੁਢੜੀਆਂ, ਯਾਦਵਿੰਦਰ ਸਿੰਘ ਸਲਾਣਾ, ਅਵਤਾਰ ਸਿੰਘ ਸਲਾਣਾ, ਜਗਰੂਪ ਸਿੰਘ ਮਾਜਰੀ, ਪਾਲ ਸਿੰਘ ਖੁੰਮਣਾ, ਸੋਨੀ ਕੌਲਗੜ੍ਹ, ਪ੍ਰੇਮ ਸਿੰਘ ਛੰਨਾ, ਰੇਸ਼ਮ ਸਿੰਘ ਛੰਨਾ, ਹਰਿੰਦਰ ਸਿੰਘ ਸੇਖੋਂ, ਬਲਵਿੰਰ ਸਿੰਘ ਰੁੜਕੀ, ਬਿੱਟੂ ਕਪੂਰਗੜ੍ਹ, ਬੂਟਾ ਸਿੰਘ ਬਦੀਨਪੁਰ, ਬਲਵਿੰਦਰ ਸਿੰਘ ਰੰਘੇੜੀ, ਵਚਿੱਤਰ ਸਿੰਘ ਰੁੜਕੀ, ਪਰਮਜੀਤ ਸਿੰਘ ਸ਼ਮਸ਼ਪੁਰ, ਨਾਜਰ ਸਿੰਘ ਸੰਤ ਨਗਰ, ਅਵਤਾਰ ਸਿੰਘ ਤੰਗਰਾਲਾ, ਜਗਤਾਰ ਸਿੰਘ ਟਿੱਬੀ, ਅਮਰੀਕ ਸਿੰਘ ਮੇਜੀ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਕਾਂਗਰਸ ਸਰਕਾਰ ਖਿਲਾਫ ਲੱਗੇ ਇਸ ਧਰਨੇ ਵਿਚ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਂਇੰਦੇ ਤੇ ਵੱਡੀ ਗਿਣਤੀ ਵਿਚ ਹਲਕਾ ਅਮਲੋਹ ਦੀਆਂ ਸੰਗਤਾਂ ਹਾਜਰ ਸਨ।

