ਪੰਜਾਬ ਤੋਂ ਸਾਨੂੰ ਸਾਡੇ ਹਿੱਸੇ ਦਾ ਪਾਣੀ ਨਾ ਮਿਲਣ ਕਾਰਣ ਅੱਜ ਵੀ ਅਸੀਂ ਪਾਣੀ ਤੋਂ ਵਾਂਝੇ ਹਾਂ : ਮਨੋਹਰ ਲਾਲ
ਰਾਜ ਸਰਕਾਰ ਹਰ ਮੁੱਦੇ ਦੇ ਸ਼ਾਂਤੀਪੂਰਨ ਹੱਲ ਦੇ ਪੱਖ ਵਿਚ ਹੈ – ਮੁੱਖ ਮੰਤਰੀ
ਚੰਡੀਗੜ੍ਹ, 12 ਮਈ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ ਹਰ ਮੁੱਦੇ ਦੇ ਸ਼ਾਂਤੀਪੂਰਨ ਹੱਲ ਦੇ ਪੱਖ ਵਿਚ ਹੈ, ਲੇਕਿਨ ਪਹਿਲਾ ਕੀਤੇ ਗਏ ਸਮਝੌਤਿਆਂ ਦਾ ਸਾਨੂੰ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ। ਦੇਸ਼ ਦੇ ਸੰਵਿਧਾਨ ਵਿਚ ਸਾਡਾ ਭਰੋਸਾ ਹੈ, ਪਰ ਆਪਣੇ ਹਿੱਤਾਂ ਦੀ ਸੁਰੱਖਿਆ ਅਤੇ ਸੁਬਾ ਵਾਸੀਆਂ ਦੇ ਅਧਿਕਾਰੀਆਂ ਦੀ ਰੱਖਿਆ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਸਾਨੂੰ ਕਾਨੂੰਨੀ ਰਸਤਾ ਅਪਨਾਉਣ ਨਾਲ ਵੀ ਕਦੇ ਪਿੱਛੇ ਨਹੀਂ ਹੱਟਾਗੇ।
ਮਨੋਹਰ ਲਾਲ ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਉੱਤਰੀ ਖੇਤਰ ਪਰਿਸ਼ਦ (ਐਨ.ਜੇ.ਡੀ.ਸੀ.) ਦੀ ਮੀਟਿੰਗ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਪਾਣੀ ਦੀ ਕਮੀ ਵਾਲਾ ਸੂਬਾ ਹੈ। ਸੂਬੇ ਵਿਚ ਪਾਣੀ ਦੀ ਮੰਗ 36 ਮਿਲਿਅਨ ਏਕੜ ਫੁੱਟ ਹੈ, ਜਦੋਂ ਕਿ ਇੱਥੇ ਪਾਣੀ ਦੀ ਉਪਲੱਬਧਤਾ 14.7 ਮਿਲਿਅਨ ਏਕੜ ਫੁੱਟ ਹੈ। ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿਚ ਅਸੀਂ ਯਮੁਨਾ ਨਦੀ ਦੇ ਆਪਣੇ ਹਿੱਸੇ ਵਿਚੋਂ ਦਿੱਲੀ ਨੂੰ ਵਾਧੂ ਪਾਣੀ ਦੇਣਾ ਪੈ ਰਿਹਾ ਹੈ, ਜਦੋਂ ਕਿ ਪੰਜਾਬ ਰਾਵੀ-ਵਿਆਸ ਦੇ ਪਾਣੀ ਵਿਚੋਂ ਹਰਿਆਣਾ ਦਾ ਪੂਰਾ ਹਿੱਸਾ ਨਹੀਂ ਦੇ ਰਿਹਾ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਯਮੁਨਾ ਨਦੀ ‘ਤੇ ਰੇਣੂਕਾ, ਕਿਸਾਊ ਅਤੇ ਲਖਵਾਰ-ਵਿਆਸੀ ਬੰਨ੍ਹਾਂ ਦੇ ਨਿਰਮਾਣ ਕੰਮ ਵਿਚ ਤੇਜੀ ਲਿਆਉਣ ਦਾ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕੌਮੀ ਸਰੋਕਾਰ ਦਾ ਵੀ ਮਾਮਲਾ ਹੈ, ਕਿਉਂਕਿ ਸਾਲ 1960 ਵਿਚ ਸਿੰਧੂ ਜਲ ਸਮਝੌਤਾ ਹੋਣ ਤੋਂ ਬਾਅਦ ਤੋਂ ਵੀ ਤਿੰਨ ਮਿਲਿਅਨ ਏਕੜ ਫੁੱਟ ਪਾਣੀ ਪਾਕਿਸਤਾਨ ਵਿਚ ਜਾ ਰਿਹਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਯਮੁਨਾ ਨਦੀ ਵਿਚ ਪਾਣੀ ਲਗਾਤਾਰ ਘੱਟ ਰਿਹਾ ਹੈ ਅਤੇ ਇਸ ‘ਤੇ ਕੋਈ ਬੰਨ੍ਹਾਂ ਨਾ ਹੋਣ ਕਾਰਣ ਮਾਨਸੂਨ ਮੌਸਮ ਦੌਰਾਨ ਬੇਸ਼ਕੀਮਤੀ ਪਾਣੀ ਬੇਕਾਰ ਚਲਾ ਜਾਂਦਾ ਹੈ। ਉਨ੍ਹਾਂ ਨੇ ਇਸ ਨੂੰ ਮੱਦਭਾਗਾ ਦੱਸਦੇ ਹੋਏ ਦਸਿਆ ਕਿ ਹਰਿਆਣਾ ਦੇ ਹਜ਼ਾਰਾ ਪਿੰਡ ਅਤੇ ਲੱਖਾਂ ਹੈਕਟੇਅਰ ਜਮੀਨ, ਪੰਜਾਬ ਤੋਂ ਸਾਨੂੰ ਸਾਡੇ ਹਿੱਸੇ ਦਾ ਪਾਣੀ ਨਾ ਮਿਲਣ ਕਾਰਣ ਅੱਜ ਵੀ ਅਸੀਂ ਪਾਣੀ ਤੋਂ ਵਾਂਝੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਇਸ ਪ੍ਰਤਸਾਵ ‘ਤੇ ਸਹਿਮਤ ਨਹੀਂ ਹਾਂ ਕਿ ਭਾਖੜਾ ਮੇਨ ਲਾਈਨ ਨਹਿਰ ‘ਤੇ ਨਿਵੇਸ਼ ਸਿਰਫ ਉਨ੍ਹਾਂ ਵੱਲੋਂਭ ਕੀਤਾ ਜਾਵੇ ਅਤੇ ਉਸ ਨਾਲ ਪੈਦਾ ਹੋਣ ਵਾਲੀ ਬਿਜਲੀ ਦੀ ਵਰਤੋਂ ਸਿਰਫ ਪੰਜਾਬ ਹੀ ਕਰੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਖਤਰਨਾਕ ਕਚਰੇ ਦੇ ਨਿਪਟਾਰੇ ਲਈ ਟ੍ਰੀਟਮੈਂਟ, ਸਟੋਰੇਜ ਅਤੇ ਡਿਸਪੋਜਲ ਪਲਾਂਟ ਦੀ ਵੇਰਵੇ ਪਰਿਯੋਜਨਾਵਾਂ ਨੂੰ ਆਖਰੀ ਰੂਪ ਦੇਣ ਨਾਲ ਪਹਿਲਾ ਕਚਰੇ ਦੇ ਨਿਪਟਾਰੇ ਅਤੇ ਭੰਡਰਾਣ ਬਾਰੇ ਹਰਿਆਣਾ ਦੀ ਚਿੰਤਾਵਾਂ ਅਤੇ ਉਸ ਖੇਤਰ ਦੇ ਵਾਸੀਆਂ ਦੇ ਜੀਵਨ ਦੀ ਗੁਣਵੱਤਾ ਦੇ ਮਾਪਦੰਡਾਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਆਸ਼ ਪ੍ਰਗਟਾਈ ਕਿ ਕਿ ਅੱਜ ਦੇ ਆਪਸੀ ਵਿਚਾਰ ਨਾਲ ਵੱਖ-ਵੱਖ ਅੰਤਰਰਾਜੀ ਅਤੇ ਕੇਂਦਰ-ਰਾਜਾਂ ਦੇ ਵਿਚਕਾਰ ਮੁੱਦਿਆਂ ਨੂੰ ਸੁਲਝਾਉਣ ਵਿਚ ਸਹਿਮਤੀ ਬਣਾਉਣ ਵਿਚ ਮਦਦ ਮਿਲੇਗੀ। ਉਨ੍ਹਾਂ Îਕਹਾ ਕਿ ਅਸੀਂ ਇਕ ਆਧੁਨਿਕ, ਮਜਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਕੰਮ ਵਿਚ ਲਗੇ ਹੋਏ ਹਨ, ਲੇਕਿਨ ਫਿਰ ਵੀ ਮੈਨੂੰ ਭਰੋਸਾ ਹੈ ਕਿ ਅਸੀਂ ਵੀ ਸਹਿਕਾਰੀ ਸੰਘਵਾਦ ਨੂੰ ਬੜ੍ਹਾਵਾ ਦੇਣ ਦੇ ਮਹੱਤਵਪੂਰਨ ਪਹਿਲੂ ਦੀ ਅਣਦੇਖੀ ਨਹੀਂ ਕਰੇਗਾ। ਉਨ੍ਹਾਂ ਨੇ ਦੋ ਸਾਲ ਦੇ ਅੰਦਰ ਉੱਤਰੀ ਖੇਤਰੀ ਪਰਿਸ਼ਦ ਦੀ ਮੀਟਿੰਗ ਬੁਲਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ।

