ਸਿੰਚਾਈ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਵੱਲੋਂ ਰੋਸ ਧਰਨਾ
ਪਟਿਆਲ 12 ਮਈ (ਮਧੂਸਾਰ ਬਿਊਰੋ) ਭਾਖੜਾ ਮੇਨ ਲਾਈਨ ਸਰਕਲ ਸਿੰਚਾਈ ਵਿਭਾਗ ਦੇ ਸਮੂੰਹ ਦਫਤਰੀ ਅਤੇ ਫੀਲਡ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਰੋਸ ਧਰਨਾ ਅਫਸਰ ਸ਼ਾਹੀ ਵਿਰੁੱਧ ਦਿੱਤਾ ਗਿਆ।
ਧਰਨੇ ਵਿੱਚ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਨੋਲੱਖਾ, ਬਲਜਿੰਦਰ ਸਿੰਘ ਆਦਿ ਆਗੂ ਸ਼ਾਮਲ ਹੋਏ। ਧਰਨੇ ਵਿੱਚ ਨਹਿਰੀ ਕਲੋਨੀਆਂ ਦੀ ਮੁਰੰਮਤ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਵਰਦੀਆਂ ਦੇਣਾ, ਮੇਟ, ਗੇਜ ਰੀਡਰ, ਕਲਰਕ, ਪਟਵਾਰੀ ਆਦਿ ਅਸਾਮੀਆਂ ਤੋਂ ਪ੍ਰਮੋਸ਼ਨਾਂ ਕਰਨੀਆਂ, ਜੀ.ਪੀ.ਫੰਡ ਅਦਾਇਗੀਆਂ, ਡੀ.ਏ. ਬਕਾਏ ਦੀ ਅਦਾਇਗੀਆਂ, ਕਣਕ ਕਰਜੇ ਦੀ ਅਦਾਇਗੀਆਂ ਹੋਰ ਅਦਾਇਗੀਆਂ ਦਾ ਭੁਗਤਾਨ ਸਮੇਂ ਸਿਰ ਨਾ ਕਰਨਾ, ਇਸ ਤਰ੍ਹਾਂ ਮੈਡੀਕਲ ਬਿੱਲਾਂ ਦੀ ਅਦਾਇਗੀਆਂ, ਸਫਰ ਭੱਤੇ ਦੀਆਂ ਅਦਾਇਗੀਆਂ, ਵਰਕਚਾਰਜ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਆਦਿ ਮੰਗਾਂ ਬਾਰੇ ਧਰਨਾ ਦਿੱਤਾ।
ਧਰਨੇ ਵਿੱਚ ਅਫਸਰਸ਼ਾਹੀ ਵੱਲੋਂ ਪਹੁੰਚ ਕੇ ਸਾਰੀਆਂ ਮੰਗਾਂ ਤੇ ਵਿਸਥਾਰ ਵਿੱਚ ਗੱਲਬਾਤ ਕਰਨ ਲਈ ਯੂਨੀਅਨ ਨੂੰ ਮਿਤੀ 17-5-2017 ਦਾ ਸਮਾਂ ਦਿੱਤਾ ਹੈ, ਯੂਨੀਅਨ ਵਲੋਂ ਮੰਗ ਕੀਤੀ ਹੈ ਕਿ ਨਹਿਰੀ ਕਲੋਨੀਆਂ ਵਿੱਚ ਪੀਣ ਵਾਲਾ ਪਾਣੀ ਬਹੁਤ ਹੀ ਗੰਦਾ ਆ ਰਿਹਾ ਹੈ, ਇਸ ਨਾਲ ਮੁਲਾਜਮ ਪਰਿਵਾਰਾਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਹੈ, ਇਹ ਵੀ ਮੰਗ ਕੀਤੀ ਕਿ ਸਰਕਾਰੀ ਕੁਵਾਟਰਾਂ ਤੇ ਪਿਛਲੇ ਪੰਦਰਾਂ ਸਾਲਾਂ ਤੋਂ ਮੁਰੰਮਤ, ਰੰਗ ਸਫੇਦੀ ਦਾ ਕੰਮ ਨਹੀਂ ਕੀਤਾ, ਅੱਜ ਦੇ ਇਸ ਧਰਨੇ ਵਿੱਚ ਜੋ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਜੋਗਾ ਸਿੰਘ, ਬਲਬੀਰ ਸਿੰਘ, ਗੁਲਾਬ ਸਿੰਘ, ਪ੍ਰੀਤਮ ਚੰਦ, ਬੁਟਾ ਸਿੰਘ ਰੰਧਾਵਾ, ਰਾਮ ਲਾਲ ਰਾਮਾ, ਰਾਮ ਜੋਧਾ, ਕਾਕਾ ਸਿੰਘ, ਬੀਰ ਸਿੰਘ, ਰਾਮਚੇਤ, ਸੁੰਦਰ ਸਿੰਘ, ਰਤਨ ਸਿੰਘ, ਬ੍ਰਹਮਦਾਸ ਬਾਵਾ, ਕਰਨੈਲ ਸਿੰਘ, ਕਮਲੇਸ਼ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ, ਗੁਰਬਖਸ਼ ਸਿੰਘ, ਪਰਗਟ ਸਿੰਘ ਲੰਗ ਆਦਿ ਸ਼ਾਮਲ ਸਨ।

