ਪਟਿਆਲਾ

ਪੱਤਰਕਾਰ ਧਨਵੰਤ ਸਿੰਘ ਦੇ ਮਾਤਾ ਪਿਤਾ ਦਾ ਅਚਾਨਕ ਤੁਰ ਜਾਣਾ ਬੇਹੱਦ ਦੁੱਖਦਾਈ: ਪ੍ਰੋ. ਬਡੂੰਗਰ

ਪਟਿਆਲਾ 15 ਮਈ (ਮਧੂਸਾਰ ਬਿਊਰੋ)
ਭੁਨਰਹੇੜੀ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਧਨਵੰਤ ਸਿੰਘ ਹੁਸੈਨਪੁਰ ਦੇ ਮਾਤਾ ਅਤੇ ਪਿਤਾ ਦੇ ਅਚਾਨਕ ਅਕਾਲ ਚਲਾਣੇ ਉਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਹਨਾਂ ਆਪਣੇ ਸੋਕ ਪ੍ਰਗਟਾਵੇ ਵਿਚ ਕਿਹਾ ਕਿ ਇਨਸਾਨ ਦੀ ਸਖਸੀਅਤ ਨੂੰ ਉਘਾੜਨ ਲਈ ਮਾਤਾ-ਪਿਤਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮਾਤਾ-ਪਿਤਾ ਹੀ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਕਿਸੇ ਮਨੁੱਖ ਨੂੰ ਯੋਗ ਅਗਵਾਈ ਦਿੰਦੇ ਹਨ। ਧਨਵੰਤ ਸਿੰਘ ਦੇ ਮਾਤਾ-ਪਿਤਾ ਦਾ ਇਸ ਤਰ੍ਹਾਂ ਇਕੱਠਿਆਂ ਤੁਰ ਜਾਣਾ ਪਰਿਵਾਰ ਲਈ ਬਹੁਤ ਦੁੱਖਦਾਈ ਹੈ ਅਤੇ ਇਹ ਘਾਟਾ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਨੇ ਘਰ ਜਾਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰੋ. ਬਡੂੰਗਰ ਦੇ ਨਿੱਜੀ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਵੀ ਘਰ ਪਹੁੰਚਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਧਨਵੰਤ ਸਿੰਘ ਦੇ ਮਾਤਾ-ਪਿਤਾ ਦਾ ਇਸ ਤਰ੍ਹਾਂ ਅਚਾਨਕ ਇਕੱਠਿਆਂ ਤੁਰ ਜਾਣਾ ਪਰਿਵਾਰ ਲਈ ਬੇਹੱਦ ਦੁੱਖਦਾਈ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਗੁਰਲਾਲ ਸਿੰਘ ਮੈਨੇਜਰ ਕਰਹਾਲੀ ਸਾਹਿਬ, ਹਰਮਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਅਜੈਪਾਲ ਸਿੰਘ ਨਾਭਾ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਚੌਹਾਨ, ਗੁਰਤੇਜ ਸਿੰਘ ਅਤਲਾ, ਗੁਰਦੀਪ ਸਿੰਘ ਢਿਲੋਂ, ਗੁਰਜੀਤ ਸਿੰਘ ਉਪਲੀ ਅਤੇ ਕੁਲਜੀਤ ਸਿੰਘ ਮੱਲੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਧਨਵੰਤ ਸਿੰਘ ਦੀ ਮਾਤਾ ਇਕ ਸੰਖੇਪ ਬਿਮਾਰੀ ਪਿੱਛੋਂ 13 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ। ਸਦਮਾ ਨਾਂ ਸਹਾਰਦੇ ਹੋਏ ਉਸੇ ਰਾਤ ਨੂੰ ਉਹਨਾਂ ਦੇ ਪਿਤਾ ਜੀ ਦੀ ਵੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ।

Leave a Reply

Your email address will not be published. Required fields are marked *