ਪੰਜਾਬਪਟਿਆਲਾ

ਸਵਰਾਜ ਘੁੰਮਣ ਨੇ ਕਮਲੇਸ਼ ਨੂੰ ਥੇੜੀ ਸ਼ਾਖਾ ਸ਼ਿਵ ਸੈਨਾ ਦਾ ਪ੍ਰਧਾਨ ਥਾਪਿਆ

ਸ਼ਿਵ ਸੈਨਾ ਦੀ ਮਜ਼ਬੂਤੀ ਤੇ ਪਸਾਰ ਲਈ ਮਹਿਲਾ ਵਿੰਗ ਦੀ ਕੀਤੀ ਜਾ ਰਹੀ ਭਰਤੀ: ਸਵਰਾਜ ਘੁੰਮਣ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਦਾ ਵਿਸਥਾਰ ਕਰਦਿਆਂ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਕਨਵੀਨਰ ਅਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੈਡਮ ਸਵਰਾਜ ਘੁੰਮਣ ਵੱਲੋਂ ਥੇੜੀ ਅਰਬਨ ਅਸਟੇਟ ਪਟਿਆਲਾ ਵਿਖੇ ਕਮਲੇਸ਼ ਰਾਣੀ ਨੂੰ ਕੇਸਰੀ ਪਟਕਾ ਪਹਿਨਾਕੇ ਕੇ ਥੇੜ੍ਹੀ ਸ਼ਾਖਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਸਵਰਾਜ ਘੁੰਮਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤੀ ਵੱਲ ਲਿਜਾਣ ਲਈ ਸ਼ਿਵ ਸੈਨਾ ‘ਚ ਭਰਤੀ ਮੁਹਿੰਮ ਚੱਲ ਰਹੀ ਹੈ, ਜਿਸ ਤਹਿਤ ਪਾਰਟੀ ਨੂੰ ਸਮਰਪਿਤ ਰਹਿ ਕੇ ਕੰਮ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਯੋਗਤਾ ਮੁਤਾਬਕ ਅਹੁਦੇ ਵੰਡੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਸ਼ਿਵ ਸੈਨਾ ਨੂੰ ਮਜ਼ਬੂਤ ਬਣਾਉਣ ਲਈ ਸ਼ਿਵ ਸੈਨਾ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਾਮਲ ਹੋਣ ਵਾਲਿਆਂ ‘ਚ ਕੇਸਰੀ, ਰੋਡੀ, ਲੱਡੀ, ਮੀਨਾ, ਰਾਵੀ, ਸਵਰਨ, ਵੀਨਾ, ਬਲਜੀਤ, ਮੂਰਤੀ, ਪੁਸ਼ਵਾ, ਕਾਵਿ, ਰੀਨਾ ਕੁਮਾਰ ਨੇ ਵੀ ਸ਼ਿਵ ਸੈਨਾ ਹਿੰਦੁਸਤਾਨ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਮੈਡਮ ਸਵਰਾਜ ਘੁੰਮਣ ਦੀ ਪ੍ਰੇਰਨਾ ਸਦਕਾ ਅਸੀਂ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ‘ਚ ਸ਼ਾਮਲ ਹੋਏ ਹਨ। ਇਸ ਮੌਕੇ ਸਵਰਾਜ ਘੁੰਮਣ ਨਾਲ ਪ੍ਰਮੁੱਖ ਸਕੱਤਰ ਜਯੌਤੀ ਵੀ ਮੌਜੂਦ ਸਨ।

Leave a Reply

Your email address will not be published. Required fields are marked *