ਪਟਿਆਲਾ

ਨਵਜੋਤ ਸਿੱਧੂ ਆਪਣੀ ਹੈਸੀਅਤ ਦੇਖ ਕੇ ਸ. ਬਾਦਲ ਖਿਲਾਫ਼ ਬਿਆਨਬਾਜ਼ੀ ਕਰਨ- ਰਾਜੂ ਖੰਨਾ

ਪਟਿਆਲਾ/ਅਮਲੋਹ 16 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਸਥਾਨਿਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਖਬਾਰਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ਼ ਕੀਤੀ ਜਾ ਰਹੀ ਬੇਤੁੱਕੀ ਤੇ ਗਲਤ ਬਿਆਨਬਾਜ਼ੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਨਵਜੋਤ ਸਿੱਧੂ ਬੇਤੁੱਕੀਆ ਗੱਲਾਂ ਕਰਕੇ ਟੀ.ਵੀ. ਸੋਆਂ ਉੱਪਰ ਬੈਠ ਕੇ ਤਾਂ ਲੋਕਾਂ ਨੂੰ ਹੱਸਾ ਸਕਦੇ ਹਨ ਪਰ ਪੰਜਾਬ ਦੀ ਰਾਜਨੀਤੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਬੋਲਣ ਤੋ ਪਹਿਲਾ ਸਿੱਧੂ ਨੂੰ ਰਾਜਨੀਤੀ ਵਿੱਚ ਆਪਣੀ ਹੈਸੀਅਤ ਮੁਤਾਬਕ ਗੱਲ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਿੱਥੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ, ਉੱਥੇ ਉਹ ਹੋਰ ਵੀ ਅਹਿਮ ਅਹੁੱਦਿਆ ਤੇ ਆਪਣੀ ਜੁੰਮੇਵਾਰੀ ਬਾਖੂਬੀ ਨਿਭਾ ਚੁੱਕੇ ਹਨ ਤੇ ਸਿੱਧੂ ਨੂੰ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਬੋਲਣ ਤੋ ਪਹਿਲਾ ਆਪਣੀ ਹੈਸੀਅਤ ਵੱਲ ਦੇਖਣਾ ਚਾਹੀਦਾ ਹੈ, ਕਿਉਕਿ ਜੋ ਕਾਰਜ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਹਿੱਤਾਂ ਅਤੇ ਵਿਕਾਸ ਲਈ ਕਰ ਚੁੱਕੇ ਹਨ ਉਹ ਅਜੇ ਤੱਕ 60 ਸਾਲਾਂ ਦੇ ਰਾਜ ਦੌਰਾਨ ਕਾਂਗਰਸ ਪਾਰਟੀ ਸੋਚ ਵੀ ਨਹੀ ਸਕੀ। ਰਾਜੂ ਖੰਨਾ ਨੇ ਕਿਹਾ ਕਿ ਸਿੱਧੂ ਦੀ ਡਰਾਮੇਬਾਜ਼ੀ ਤੋਂ ਪੰਜਾਬ ਦਾ ਹਰ ਇੱਕ ਵਾਸੀ ਭਲੀਭਾਂਤ ਜਾਣੂੰ ਹੈ, ਕਿਉਕਿ ਇਸ ਵੱਲੋਂ ਬੇਤੁੱਕੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਦਾ ਧਿਆਨ ਹੋਰਨਾਂ ਮੁੱਦਿਆ ਤੋਂ ਹੱਟਾ ਕੇ ਆਪਣੇ ਵੱਲ ਲਗਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਵੱਲੋਂ ਕੀਤੇ ਵਾਅਦਿਆ ਨੂੰ ਪੂਰਾ ਕਰਨ ਦੀ ਉਡੀਕ ਹੈ। ਪਰ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਅਕਾਲੀ-ਭਾਜਪਾ ਖਿਲਾਫ਼ ਬਿਆਨਬਾਜ਼ੀ ਕਰਕੇ ਸੂਬੇ ਦੀ ਜਨਤਾ ਦਾ ਧਿਆਨ ਮੁੱਖ ਮੁੱਦਿਆ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਦੇ ਲੋਕ ਸਰਕਾਰ ਦੀ ਡੇਢ ਮਹੀਨੇ ਦੀ ਕਾਰਜਗੁਜਾਰੀ ਤੋਂ ਅਸਤੁੰਸ਼ਟ ਹਨ। ਇਸ ਮੌਕੇ ਤੇ ਉਨ੍ਹਾਂ ਨਾਲ ਜੱਸਾ ਸਿੰਘ ਆਹੂਲਵਾਲੀਆ, ਕਰਮਜੀਤ ਸਿੰਘ ਭਗੜ੍ਹਾਣਾ,ਕੈਪਟਨ ਜਸਵੰਤ ਸਿੰਘ ਬਾਜਵਾ,ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਜਗਦੀਸ਼ ਸਿੰਘ ਰਾਣਾ, ਕਮਲਜੀਤ ਸਿੰਘ ਗਿੱਲ, ਵਿੱਕੀ ਚਾਹਲ, ਕੁਲਵੰਤ ਸਿੰਘ ਮੰਡੀ, ਜਤਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਮਛਰਾਈ, ਪਰਮਿੰਦਰ ਸਿੰਘ ਨੀਟਾ ਸੰਧੂ, ਗੁਰਦੀਪ ਸਿੰਘ ਮੰਡਫੋਲ, ਸੋਹਣ ਸਿੰਘ ਕੌਸਲਰ, ਕੁਲਦੀਪ ਸਿੰਘ ਮੁਢੜੀਆ, ਰਾਜੀ ਤੰਦਾਬੱਧਾ, ਪਰਮਜੀਤ ਸਿੰਘ ਪੰਮਾ, ਬਾਬਾ ਬਲਵੀਰ ਸਿੰਘ, ਤਰਸੇਮ ਸਿੰਘ ਮਾਜਰਾ, ਮਿੰਟੂ ਅਰੋੜਾ, ਸੁਰਜੀਤ ਸਿੰਘ ਬਰੌਗਾ, ਬੀਬੀ ਲਖਵੀਰ ਕੌਰ ਅਮਲੋਹ, ਹਰਬੰਸ ਸਿੰਘ ਬਡਾਲੀ, ਬੀਬੀ ਸਤਵਿੰਦਰ ਕੌਰ ਗਿੱਲ,ਬੀਬੀ ਮਨਜੀਤ ਕੌਰ ਭੱਦਲਥੂਹਾ, ਪੀ.ਏ ਧਰਮਪਾਲ ਭੜ੍ਹੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *