ਪੰਜਾਬ

ਨਗਰ ਨਿਗਮ ਚੋਣਾਂ ‘ਚ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਚੋਣ ਮੁੱਦਾ ਬਣਾਏਗਾ ਅਕਾਲੀ ਦਲ

ਸ਼ਹਿਰਾਂ ਦੇ ਵਿਕਾਸ ਕਾਰਜਾਂ ਵਿਚ ਆਈ ਮੁਕੰਮਲ ਖੜੋਤ ਨੂੰ ਉਜਾਗਰ ਕਰਾਂਗੇ: ਡਾਕਟਰ ਚੀਮਾ
ਚੰਡੀਗੜ•/18 ਮਈ/ਮਧੂਸਾਰ ਬਿਊਰੋ
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਉਹ ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਕੀਤੀ ਵਾਅਦਾ-ਖਿਲਾਫੀ ਅਤੇ ਸੂਬੇ ਅੰਦਰ ਅਮਨ ਤੇ ਕਾਨੂੰਨ ਖਸਤਾ ਹਾਲਤ ਨੂੰ ਮੁੱਖ ਚੋਣ ਮੁੱਦਾ ਬਣਾਏਗਾ।

ਪਾਰਟੀ ਦੇ ਮੁੱਖ ਦਫਤਰ ਵਿਚ ਜਲੰਧਰ ਦੇ ਕੌਂਸਲਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਕਾਂਗਰਸੀ ਗੁੰਡਿਆਂ ਦੁਆਰਾ ਕੀਤੇ ਜਾ ਰਹੇ ਸਿਆਸੀ ਕਤਲਾਂ ਅਤੇ ਸੂਬੇ ਅੰਦਰ ਪਸਰ ਚੁੱਕੇ ਜੰਗਲ ਰਾਜ ਨੂੰ ਵੀ ਉਜਾਗਰ ਕਰੇਗਾ। ਇੱਥੇ ਦੱਸਣਯੋਗ ਹੈ ਕਿ ਡਾਕਟਰ ਚੀਮਾ ਨੂੰ ਪਾਰਟੀ ਦਾ ਨਵਾਂ ਜਥੇਬੰਦਕ ਢਾਂਚਾ ਉਸਾਰਨ ਲਈ ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲਿ•ਆਂ ਦਾ ਇੰਚਾਰਜ ਬਣਾਇਆ ਗਿਆ ਹੈ। ਡਾਕਟਰ ਚੀਮਾ ਨੇ ਕਿਹਾ ਕਿ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ ਗਿਆ ਹੈ। ਇੱਥੋਂ ਤਕ ਕਿ ਜਿਹੜੇ ਵਿਕਾਸ ਕਾਰਜ ਚੱਲ ਰਹੇ ਸਨ, ਉਹਨਾਂ ਨੂੰ ਵੀ ਪਹਿਲਾਂ ਤੋਂ ਜਾਰੀ ਹੋਇਆ ਪੈਸਾ ਵਾਪਸ ਲੈ ਕੇ ਠੱਪ ਕਰ ਦਿੱਤਾ ਗਿਆ ਹੈ। ਨਵੇਂ ਪ੍ਰਾਜੈਕਟ ਜਿਹਨਾਂ ਦੀ ਅਜੇ ਯੋਜਨਾਬੰਦੀ ਹੋ ਰਹੀ ਸੀ, ਨੂੰ ਵੀ ਰੋਕ ਦਿੱਤਾ ਗਿਆ ਹੈ। ਸਰਕਾਰ ਦੇ ਅਜਿਹੇ ਲੋਕ -ਵਿਰੋਧੀ ਫੈਸਲਿਆ ਕਰਕੇ ਪਾਣੀ ਅਤੇ ਸੀਵਰੇਜ ਦੇ ਪ੍ਰਾਜੈਕਟ ਵੀ ਪ੍ਰਭਾਵਿਤ ਹੋਏ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਕੋਈ ਵੀ ਸਰਕਾਰ ਆਪਣੇ ਲੋਕਾਂ ਨਾਲ ਇਸ ਤਰ•ਾਂ ਮਾੜਾ ਵਤੀਰਾ ਨਹੀਂ ਕਰਦੀ।
ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਨੇ ਇਹ ਐਲਾਨ ਵੀ ਕੀਤਾ ਕਿ ਜ਼ਿਲ•ੇ ਵਿਚ ਨਵਾਂ ਜਥੇਬੰਦਕ ਢਾਂਚਾ ਉਸਾਰਨ ਬਾਰੇ ਪਾਰਟੀ 28 ਮਈ ਨੂੰ ਜਲੰਧਰ ਵਿਖੇ ਮੀਟਿਗ ਕਰਕੇ ਕੌਂਸਲਰਾਂ ਅਤੇ ਪਾਰਟੀ ਦੇ ਨੁੰਮਾਇਦਿਆਂ ਤੋਂ ਫੀਡਬੈਕ ਲਵੇਗੀ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਸੁਝਾਅ ਲੈਣ ਲਈ ਅਸੀਂ ਸਾਰੇ ਕਮੇਟੀ ਮੈਂਬਰ (ਮੇਰੇ ਤੋਂ ਇਲਾਵਾ ਪਰਮਜੀਤ ਸਿੱਧਵਾਂ ਅਤੇ ਸੰਤ ਸਿੰਘ ਉਮੈਦਪੁਰ)ਪਾਰਟੀ ਵਰਕਰਾਂ ਅਤੇ ਕਾਡਰ ਨਾਲ ਵਿਚਾਰ ਚਰਚਾ ਕਰਾਂਗੇ। ਅਸੀਂ ਉਤਸੁਕ ਹਾਂ ਕਿ ਵਾਰਡ ਪੱਧਰ ਤਕ ਜਥੇਬੰਦਕ ਢਾਂਚਾ ਜਲਦੀ ਤੋਂ ਜਲਦੀ ਖੜ•ਾ ਹੋ ਜਾਵੇ।
ਮੀਟਿੰਗ ਵਿਚ ਜਲੰਧਰ ਦੇ ਅਕਾਲੀ ਕੌਂਸਲਰਾਂ ਤੋਂ ਇਲਾਵਾ ਜਲੰਧਰ ਕੈਂਟ ਤੋਂ ਪਾਰਟੀ ਉਮੀਦਵਾਰ ਸਰਬਜੀਤ ਸਿੰਘ ਮੱਕੜ, ਜ਼ਿਲ•ੇ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ, ਬਲਜੀਤ ਸਿੰਘ ਨੀਲਮਹਿਲ ਅਤੇ ਪਾਰਟੀਸਕੱਤ ਚਰਨਜੀਤ ਸਿੰਘ ਬਰਾੜਸ. ਜੰਗਵੀਰ ਸਿੰਘ ਮੀਡੀਆ ਐਡਵਾਈਜ਼ਰ, ਸ. ਗੁਰਚਰਨ ਸਿੰਘ ਚੰਨੀ, ਸ. ਬਲਜੀਤ ਸਿੰਘ ਨੀਲਮਹਿਲ,ਬੀਬੀ ਪਰਮਿੰਦਰ ਕੌਰ ਪੰਨੂ,ਸ. ਪਰਮਜੀਤ ਸਿੰਘ ਰਾਏਪੁਰ,ਸ. ਕਮਲਜੀਤ ਸਿੰਘ ਭਾਟੀਆ,ਸ. ਚਰਨਜੀਤ ਸਿੰਘ ਲਾਲੀ, ਸ. ਗੁਰਦੀਪ ਸਿੰਘ ਨਾਗਰ, ਸ. ਪ੍ਰੀਤਮ ਸਿੰਘ ਬਸਤੀ ਮਿੱਠੂ, ਸ. ਪਰਮਜੀਤ ਸਿੰਘ ਰੇਰ‎ੂ,ਪਰਵੇਸ਼ ਟਾਗਰੀ,ਬੀਬੀ, ਸਿਮਰਨਜੀਤ ਕੌਰ ਢੀੰਡਸਾ,ਸ. ਇਕਬਾਲ ਸਿੰਘ ਢੀਡਸਾ,ਸ. ਅਮਰਜੀਤ ਸਿੰਘ ਕਿਸ਼ਨਪੁਰ,ਸ਼੍ਰੀ ਨਛਤਰ ਦਾਸ,ਸ. ਸੁਖਜੀਂਦਰ ਸਿੰਘ ਰਾਜਪਾਲ, ਸ. ਚਰਨਜੀਤ ਸਿੰਘ ਮੱਕੜ ਸ਼ਾਮਿਲ ਸਨ।

Leave a Reply

Your email address will not be published. Required fields are marked *