ਪੰਜਾਬ ਸ਼ੈਲਰ ਐਸੋਸੀਏਸ਼ਨ ‘ਤੇ ਕਾਂਗਰਸ ਗਰੁੱਪ ਕਾਬਜ
ਗਿਆਨਚੰਦ ਭਾਰਦਵਾਜ ਬਣੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ
ਪਟਿਆਲਾ/ਰਾਜਪੁਰਾ, 21 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਦੇ ਸ਼ੈੱਲਰ ਉਦਯੋਗ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਧਮਾਕਾ ਹੋਇਆ ਜਦੋਂ ਪੰਜਾਬ ਸ਼ੈਲਰ ਐਸੋਸੀਏਸ਼ਨ ‘ਤੇ ਕਾਂਗਰਸ ਗਰੁੱਪ ਦਾ ਕਬਜ਼ਾ ਹੋ ਗਿਆ।
ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਅਤਿ ਨਜ਼ਦੀਕੀ ਗਿਆਨ ਚੰਦ ਭਾਰਦਵਾਜ ਨੂੰ ਸਰਬ-ਸੰਮਤੀ ਨਾਲ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਰਾਜਪੁਰਾ ਅਨਾਜ ਮੰਡੀ ਦੇ ਨੇੜੇ ਇਕ ਹੋਟਲ ਵਿਚ ਹੋਈ ਅਹਿਮ ਮੀਟਿੰਗ ਵਿਚ ਪੰਜਾਬ ਭਰ ‘ਚੋਂ 500 ਤੋਂ ਵਧ ਰਾਈਸ ਮਿਲਰਜ਼ ਪਹੁੰਚੇ।
ਮੀਟਿੰਗ ਵਿਚ ਪੰਜਾਬ ਦੇ ਸਮੁੱਚੇ ਜ਼ਿਲਿਆਂ ਦੇ ਪ੍ਰਧਾਨ, ਸਕੱਤਰ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਸ਼ੈੱਲਰ ਮਾਲਕਾਂ ਦੀਆਂ ਸਮੱਸਿਆਵਾਂ ਸਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਭਰ ਵਿਚੋਂ ਆਏ ਸ਼ੈੱਲਰ ਮਾਲਕਾਂ ਨੇ ਆਪਣੇ-ਆਪਣੇ ਜ਼ਿਲਿਆਂ ਦੀਆਂ ਸਮੱਸਿਆਵਾਂ ਰੱਖੀਆਂ। ਇਸ ਦੌਰਾਨ ਸਮੂਹ ਰਾਈਸ ਮਿਲਰਜ਼ ਨੇ ਸ਼ੈੱਲਰ ਮਾਲਕਾਂ ਨੂੰ ਰਾਹਤ ਦੁਆਉਣ ਵਾਲੇ ਅਤੇ ਹਮੇਸ਼ਾਂ ਹੀ ²ਸ਼ੈੱਲਰ ਮਾਲਕਾਂ ਦੇ ਹਿਤ ਵਿਚ ਡਟ ਕੇ ਲੜਾਈ ਲੜਨ ਵਾਲੇ ਗਿਆਨ ਚੰਦ ਭਾਰਦਵਾਜ ਨੂੰ ਐਸੋਸੀਏਸ਼ਨ ਦਾ ਸੂਬਾ ਪ੍ਰਾਨ ਬਣਨ ਦੀ ਬੇਨਤੀ ਕੀਤੀ। ਜਿਸਨੂੰ ਗਿਆਨ ਚੰਦ ਭਾਰਦਵਾਜ ਨੇ ਮਨਜ਼ੂਰ ਕਰ ਲਿਆ ਅਤੇ ਤਾੜੀਆਂ ਦੀ ਗੂੰਜ ਵਿਚ ਗਿਆਨ ਚੰਦ ਭਾਰਦਵਾਜ ਨੂੰ ਫੁਲਾਂ ਦਾ ਹਾਰ ਪਾ ਕੇ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਗਈ। ਮੀਟਿੰਗ ਵਿਚ ਸ਼ੈੱਲਰ ਮਾਲਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਗਿਆਨ ਚੰਦ ਭਾਰਦਵਾਜ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਲੈ ਕੇ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਮਿਲੇ ਅਤੇ ਸ਼ੈੱਲਰਾਂ ਦੀ ਮੀਟਿੰਗ ਦਾ ਸਮਾਂ ਇਕ ਮਹੀਨਾ ਵਧਾਉਣ ਦੀ ਮੰਗ ਕੀਤੀ। ਗਿਆਨ ਚੰਦ ਭਾਰਦਵਾਜ ਦੇ ਆਖਣ ‘ਤੇ ਮੌਕੇ ‘ਤੇ ਹੀ ਮਿਲਿੰਗ ਦੀ ਜੋ ਆਖਰੀ ਤਾਰੀਕ 31 ਮਾਰਚ 2018 ਸੀ ਉਸਨੂੰ ਵਧਾ ਕੇ 20 ਅਪ੍ਰੈਲ 2018 ਕਰ ਦਿੱਤਾ ਗਿਆ। ਮੌਕੇ ‘ਤੇ ਹੀ ਆਡਰ ਜਾਰੀ ਕਰ ਦਿੱਤੇ ਗਏ, ਜਿਸਨੂੰ ਸ਼ੈੱਲਰ ਮਾਲਕ ਨੂੰ ਵੱਡੀ ਰਾਹਤ ਮਿਲੀ। ਇਸੇ ਤਰ੍ਹਾਂ ਸਾਲ 2012-13 ਦੇ ਵਿੱਤੀ ਸਾਲ ਵਿਚ ਵੀ ਗਿਆਨ ਚੰਦ ਭਾਰਦਵਾਜ ਉਸ ਸਮੇਂ ਦੇ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਨਾਲ ਲੈ ਕੇ ਉਸ ਸਮੇਂ ਦੇ ਕੇਂਦਰੀ ਫੂਡ ਸਪਲਾਈ ਮੰਤਰੀ ਨੂੰ ਮਿਲੇ ਅਤੇ ਸ਼ੈੱਲਰ ਮਾਲਕਾਂ ਨੂੰ ਇਕ ਸਾਲ ਦੀ ਰਾਹਤ ਦੁਆਈ। ਉਸ ਸਮੇਂ ਕੇਂਦਰੀ ਫੂਡ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਤਾਰੀਕ ਵਧਾਉਣ ਸਬੰਧੀ ਕੋਈ ਬੇਨਤੀ ਨਹੀਂ ਕੀਤੀ, ਜਦੋਂ ਤੱਕ ਸੂਬਾ ਸਰਕਾਰ ਨਹੀਂ ਆਖਦੀ ਉਹ ਅਜਿਹਾ ਨਹੀਂ ਕਰ ਸਕਦੇ ਪੰ੍ਰਤੂ ਪ੍ਰਨੀਤ ਕੌਰ ਦੇ ਦਬਾਓ ਪਾਉੁਣ ‘ਤੇ ਉਸ ਸਮੇਂ ਕੇਂਦਰੀ ਮੰਤਰੀ ਨੂੰ ਮੌਕੇ ‘ਤੇ ਹੀ ਪੱਤਰ ਜਾਰੀ ਕਰਨਾ ਪਿਆ, ਜਿਸ ਨਾਲ ਪੰਜਾਬ ਦੇ 1300 ਸ਼ੈੱਲਰ ਡਿਫਾਲਟਰ ਹੋਣ ਤੋਂ ਬਚ ਗਏ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਨਾਮ ‘ਤੇ ਕੁੱਝ ਲੋਕਾਂ ਨੇ ਪੰਜਾਬ ਦੇ ਸ਼ੈੱਲਰਾਂ ਨੂੰ ਉਜਾੜਨ ਲਈ ਬਾਦਲ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ, ਜਿਸ ਕਾਰਨ ਸ਼ੈੱਲਰ ਮਾਲਕਾਂ ਦਾ ਵੱਡਾ ਨੁਕਸਾਨ ਹੋਇਆ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਸ਼ੈੱਲਰ ਐਸੋਸੀਏਸ਼ਨ ਦੀ ਕਮਾਨ ਗਿਆਨ ਚੰਦ ਭਾਰਦਵਾਜ ਵਰਗੇ ਸਹੀ ਨੇਤਾ ਦੇ ਹੱਥ ਵਿਚ ਦਿੱਤੀ ਜਾਵੇ। ਇਸ ਮੌਕੇ ਗਿਆਨ ਚੰਦ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਸ਼ੈੱਲਰ ਮਾਲਕਾਂ ਨੇ ਉਹਨਾਂ ‘ਤੇ ਜੋ ਵਿਸ਼ਵਾਸ ਕੀਤਾ ਹੈ ਉਹ ਉਸ ‘ਤੇ ਖਰੇ ਉਤਰਨਗੇ ਅਤੇ ਸ਼ੈਲਰ ਮਾਲਕਾਂ ਦੇ ਹਿਤਾਂ ਦੀ ਰੱਖਿਆ ਕਰਨਗੇ। ਉਹਨਾਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਕਾਰਨ ਹੀ ਪੰਜਾਬ ਦੇ ਸ਼ੈੱਲਰ ਮਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਦੇ ਸ਼ੈੱਲਰ ਮਾਲਕ ਪ੍ਰਨੀਤ ਕੌਰ ਦੇ ਹਮੇਸ਼ਾਂ ਕਰਜਦਾਰ ਰਹਿਣਗੇ। ਇਸ ਮੌਕੇ ਗਿਆਨ ਚੰਦ ਭਾਰਦਵਾਜ ਤੋਂ ਇਲਾਵਾ ਸਾਬਕਾ ਪ੍ਰਧਾਨ ਐੱਚ. ਐੱਸ. ਬਰਾੜ, ਰਾਕੇਸ਼ ਧੀਰ, ਜੈਪਾਲ ਗੋਇਲ, ਨਾਮਦੇਵ ਅਰੋੜਾ, ਰਾਜ ਦਾਨੇਵਾਲੀਆ, ਰਾਜਿੰਦਰ ਛਾਬੜਾ, ਜੈਪਾਲ ਮਿੱਡਾ, ਸੋਮਨਾਥ ਸਿੰਗਲਾ, ਅਮਰਨਾਥ ਬੁੱਢਲਾਡਾ, ਸਤਪ੍ਰਕਾਸ਼ ਗੋਇਲ, ਵਿਸ਼ਨੂੰ ਖਰੜ, ਪਵਨ ਕੁਮਾਰ, ਸਤੀਸ਼ ਧੂਰੀ, ਰੋਹਿਤ ਕੁਮਾਰ, ਰਿੰਕੂ ਮੂਣਕ, ਰਮੇਸ਼ ਟੈਣੀ, ਅਜੈ ਭਟੇਜਾ, ਸੋਮੀ ਸੇਠੀ, ਅਰਜੁਨ ਰਾਜਪੁਰਾ, ਤਰਸੇਮ ਰਾਣਾ, ਰਾਜੇਸ਼ ਟਿਨੀ ਅਤੇ ਹੋਰ ਬਹੁਤ ਸਾਰੇ ਮਿੱਲਰ ਮੌਜੂਦ ਸਨ।

