ਪਟਿਆਲਾ

ਪ੍ਰਵਾਸੀ ਕਵੀ ਪਰਮਿੰਦਰ ਸਿੰਘ ਪ੍ਰਵਾਨਾ ਸਮੇਤ ਕਵੀਆਂ ਨੂੰ ਲੋਕ ਸਾਹਿਤ ਸੰਗਮ ਵਿਖੇ ਕੀਤਾ ਸਨਮਾਨਿਤ

ਰਾਜਪੁਰਾ / ਡਾ ਗੁਰਵਿੰਦਰ ਅਮਨ
ਸਥਾਨਕ ਰੋਟਰੀ ਭਵਨ ਵਿਖੇ ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਵਿਸ਼ੇਸ਼ ਬੈਠਕ ਵਿਚ ਅਮਰੀਕਾ ਤੋਂ ਆਏ ਸ਼ਾਇਰ ਪਰਮਿੰਦਰ ਸਿੰਘ ਪਰਵਾਨਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਨਾਲ ਸਨਮਾਨਿਤ ਕੀਤਾ।

ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਸਾਹਿਤਕਾਰ ਕੁਲਵੰਤ ਜੱਸਲ ਅਤੇ ਸੀਨੀਅਰ ਸਿਟੀਜਨ ਕੌਂਸਿਲ ਦੇ ਪ੍ਰਧਾਨ ਬਲਦੇਵ ਸਿੰਘ ਖੁਰਾਣਾ ਦਾ ਵਿਸ਼ੇਸ਼ ਸਾਹਿਤਕ ਸਨਮਾਨ ਕੀਤਾ ਗਿਆ। ਸਭਾ ਦਾ ਆਗਾਜ਼ ਗ਼ਜ਼ਲਗੋ ਅਵਤਾਰ ਸਿੰਘ ਪਵਾਰ ਨੇ ‘ਪਊਗਾ ਚਲਣਾ ਬਣਕੇ ਸਮੇਂ ਦੇ ਹਾਣ ਦਾ ਹਾਣੀ ‘ਸੁਣਕੇ ਕੀਤਾ। ਕੁਲਵੰਤ ਸਿੰਘ ਜੱਸਲ ਨੇ ਵਿਅੰਗਮਈ ਕਾਵਿ ਰਚਨਾ ‘ਕਰਤਾਰਾ ਛੱੜਾ ‘ ਸੁਣਾਕੇ ਚੰਗਾ ਰੰਗ ਬੰਨਿਆ। ਤਾਰਾ ਸਿੰਘ ਮਾਠਿਅੜਾ ਦਾ ਧਾਰਮਿਕ ਗੀਤ ,ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਸਮਾਜਿਕ ਗੀਤ ‘ਗੋਲੀ ਮਾਰੋ ਇਹੋ ਜਿਹੇ ਵਿਦੇਸ਼ੀ ਮਾਲ ਨੂੰ’ ਸੁਣਕੇ ਰੰਗ ਬੰਨਿਆ। ਗੁਰਵਿੰਦਰ ਆਜ਼ਾਦ ਦੀ ਹਿੰਦੀ ਕਵਿਤਾ ,ਭੀਮ ਸੈਨ ਝੂਲੇ ਲਾਲ ਦੀ ਸਰਾਇਕੀ ਕਵਿਤਾ ਵਧੀਆ ਸੀ।ਓਮ ਪ੍ਰਕਾਸ਼ ਅਰੋੜਾ। ਦੇਸ਼ ਰਾਜ ਨਿਰੰਕਾਰੀ ,ਜਾਣੀ ਜ਼ਿਰਾਕਪੁਰੀਆ ਅਤੇ ਸੁੱਚਾ ਸਿੰਘ ਗੰਢਾ ਨੇ ਆਪਣੀਆਂ ਕਵਿਤਾਵਾਂ ਸੁਣਕੇ ਮਾਹੌਲ ਸ਼ਰੋਸ਼ਾਰ ਕੀਤਾ। ਕਮਲ ਨੁਸ਼ਿਹਰਾ ,ਮਦਨ ਲਾਲ ਪ੍ਰੋ ਸ਼ਤਰੁਘਨ ਗੁਪਤਾ ‘ਮਾਨਵ ਕਾ ਵਿਨਾਸ਼ ‘ ਅਤੇ ਬਲਦੇਵ ਸਿੰਘ ਖੁਰਾਣਾ ਦੀਆਂ ਕਵਿਤਾਵਾਂ ਵਧੀਆ ਸਨ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਕਵਿਤਾ ‘ਮੈਂ ਇਸ ਮਿਤੀ ਦਾ ਜਾਇਆ ਹੈ ‘ ਜਿਸ ਦਾ ਅਮਰੀਕਾ ਵਿਖੇ ਫਿਲਮਾਂਕਣ ਹੋਇਆ ਹੈ ਸੁਣਕੇ ਚੰਗੀ ਵਾਹ ਵਾਹ ਖੱਟੀ। ਹਰਬੰਸ ਸਿੰਘ ਅਹੂਜਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ਅਤੇ ਪੱਤਰਕਾਰ ਤੇ ਸ਼ਾਇਰ ਗਈ ਪੀ ਸਿੰਘ ਦੇ ਸ਼ੇਅਰ ਨੇ ਮਾਹੌਲ ਰੰਗੀਨ ਕੀਤਾ। ਅੰਗਰੇਜ ਕਲੇਰ ਨੇ ਜਿੱਥੇ ਆਪਣੀ ਪ੍ਰੋੜ ਬੁੱਧੀ ਕਵਿਤਾ ਸੁਣਾਈ ਉੱਥੇ ਸਟੇਜ ਦੀ ਕਾਰਵਾਈ ਬਖ਼ੂਬੀ ਨਿਭਾਈ।

Leave a Reply

Your email address will not be published. Required fields are marked *