ਪੰਜਾਬਪਟਿਆਲਾ

ਵਿਜੀਲੈਂਸ ਟੀਮ ਨੇ ਮਾਲ ਵਿਭਾਗ ਦੇ ਦੋ ਕਰਮਚਾਰੀ ਰਿਸ਼ਵਤ ਲੈਣ ਦੇ ਦੋਸ਼ ‘ਚ ਰੰਗੇ ਹੱਥੀਂ ਫੜੇ

ਪਟਿਆਲਾ 24 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਵਿਜੀਲੈਂਸ ਪਟਿਆਲਾ ਦੀ ਟੀਮ ਨੇ ਡਿਪਟੀ ਕੰਟਰੋਲ ਅੰਦਰੂਨੀ ਪੜਤਾਲ ਸੰਸਥਾ (ਮਾਲ) ਵਿਭਾਗ ਦਫਤਰ ਦੇ ਦੋ ਮੁਲਾਜ਼ਮ, ਜੋ ਆਡੀਟਰ ਅਤੇ ਕੰਟਰੋਲਰ ਦੇ ਅਹੁਦੇ ‘ਤੇ ਤਾਇਨਾਤ ਸਨ, ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਰੰਗੇ ਹੱਥੀਂ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਵਿਜੀਲੈਂਸ ਟੀਮ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰ: 09 ਮਿਤੀ 23-05-2017 ਅÐਧ 7,13(2) 88 ਪੀ.ਸੀ. ਐਕਟ, 120-ਬੀ, ਆਈ.ਪੀ.ਸੀ ਦਰਜ ਕਰ ਲਿਆ ਹੈ।

ਵਿਜੀਲੈਂਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਾ ਕਰਤਾ ਸੁਖਜੀਤ ਕੌਰ ਰਕਾਰੀ ਕਿਰਤੀ ਕਾਲਜ ਨਿਆਲ, ਪਾਤੜਾਂ, ਜ਼ਿਲ੍ਹਾ ਪਟਿਆਲਾ ਵਿਖੇ ਬਤੌਰ ਜੂਨੀਅਰ ਸਹਾਇਕ ਤਾਇਨਾਤ ਹੈ, ਜਿਸ ਕੋਲ ਕਾਲਜ ਵਿਚ ਬਿੱਲ ਕਲਰਕ, ਅਮਲਾ ਸੀਟ ਤੋਂ ਇਲਾਵਾ ਜੀ.ਪੀ.ਐਫ., ਜੀ.ਆਈ.ਐਸ. ਬਜਟ ਅਤੇ ਹੋਰ ਸੀਟਾਂ ਦਾ ਕੰਮ-ਕਾਰ ਹੈ। ਪਿਛਲੇ ਦਿਨੀਂ ਅਸ਼ੋਕ ਕੁਮਾਰ, ਦਫਤਰ ਡਿਪਟੀ ਕੰਟਰੋਲਰ ਅੰਦਰੂਨੀ ਪੜਤਾਲ ਸੰਸਥਾ, (ਮਾਲ), ਵਿੱਤ ਵਿਭਾਗ, ਪਟਿਆਲਾ ਹੇਠ ਗਠਿਤ ਟੀਮ ਸ੍ਰੀਮਤੀ ਸੁਸ਼ਮਾ ਰਾਣੀ ਉਕਤ ਵੱਲੋਂ ਕਾਲਜ ਵਿਚ ਮੰਨਜ਼ੂਰਸ਼ੁਦਾ ਅਸਾਮੀਆਂ (ਪੱਕੀਆਂ ਅਤੇ ਕੱਚੀਆਂ) ਦਾ ਸਪੈਸ਼ਲ ਆਡਿਟ ਕੀਤਾ ਗਿਆ।ਆਡਿਟ ਦੌਰਾਨ ਇਨ੍ਹਾਂ ਦੋਵਾਂ ਉਕਤ ਆਡਿਟ ਟੀਮ ਦੇ ਅਫਸਰਾਂ ਨੇ ਕਿਹਾ ਕਿ ਆਪ ਦੇ ਕੰਮ ਵਿਚ ਕਾਫ਼ੀ ਕਮੀਆਂ/ਗਲਤੀਆਂ ਹਨ, ਤੁਹਾਡੇ ਕੰਮ ਤੇ ਆਡਿਟ ਪੈਰ੍ਹਾ ਲੱਗੇਗਾ। ਆਡਿਟ ਦੌਰਾਨ ਅਬਜੈਕਸ਼ਨ ਨਾ ਲਗਾਉਣ ਦੀ ਇਵਜ਼ ਵਿਚ ਦੋਵਾਂ ਨੇ 10,000/- ਰੁਪਏ ਦੀ ਮੰਗ ਕੀਤੀ ਤੇ ਸੌਦਾ 8000/- ਰੁਪਏ ਵਿਚ ਤੈਅ ਹੋ ਗਿਆ। ਅਸ਼ੋਕ ਕੁਮਾਰ, ਕੰਟਰੋਲਰ ਉਕਤ ਦੇ ਕਹਿਣ ਤੇ ਸ੍ਰੀਮਤੀ ਸੁ ਰਾਣੀ ਜੂਨੀਅਰ ਸਹਾਇਕ ਉਕਤ, ਮੁਦੱਈ ਮੁਕੱਦਮਾ ਸ੍ਰੀਮਤੀ ਸੁਖਜੀਤ ਕੌਰ ਉਕਤ ਤੋਂ 8000/- ਰੁਪਏ ਰਿਸ਼ਵਤ ਹਾਸਲ ਕਰਨ ਲਈ ਪੁਰਾਣੀ ਚੁੰਗੀ, ਬੱਸ ਸਟੈਂਡ, ਸਾਹਮਣੇ ਰਾਜਿੰਦਰਾ ਹਸਪਤਾਲ ਪਟਿਆਲਾ ਆਈ, ਜਿਸ ਨੂੰ ਇੰਸਪੈਕਟਰ ਪ੍ਰਿਤਪਾਲ ਸਿੰਘ, ਵਿਜੀਲੈਂਸ ਬਿਊਰੋ, ਪਟਿਆਲਾ ਨੇ ਸਮੇਤ ਵਿਜੀਲੈਂਸ ਟੀਮ ਦੇ 8000/-ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇਂ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ।
ਵਿਜੀਲੈਂਸ ਟੀਮ ‘ਚ ਤਫਤੀਸ਼ੀ ਅਫਸਰ ਪ੍ਰਿਤਪਾਲ ਸਿੰਘ ਤੋਂ ਇਲਾਵਾ ਏ ਐਸ ਆਈ ਪਵਿੱਤਰ ਸਿੰਘ, ਹੌਲਦਾਰ ਵਿਜੈ ਸ਼ਾਰਦਾ, ਹਰਮੀਤ ਸਿੰਘ, ਸ਼ਾਮ ਸੁੰਦਰ, ਜਨਕ ਰਾਜ ਰੀਡਰ, ਮਹਿਲਾ ਸਿਪਾਹੀ ਅਮਨਦੀਪ ਕੌਰ, ਰੁਪਿੰਦਰ ਕੌਰ ਅਤੇ ਪ੍ਰਿਤਪਾਲ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *