ਰਾਸ਼ਟਪਤੀ ਪ੍ਰਣਬ ਮੁੱਖਰਜੀ 2 ਜੂਨ ਨੂੰ ਹਰਿਆਣਾ ਦਾ ਦੌਰਾ ਕਰਨਗੇ
ਚੰਡੀਗੜ੍ਹ, 25 ਮਈ (ਮਧੂਸਾਰ ਬਿਊਰੋ) ਹਰਿਆਣਾ ਵਿਚ 2 ਜੂਨ ਨੂੰ ਦੇਸ਼ ਦੇ ਰਾਸ਼ਟਪਤੀ ਪ੍ਰਣਬ ਮੁੱਖਰਜੀ ਦੌਰੇ ‘ਤੇ ਆ ਰਹੇ ਹਨ ਅਤੇ ਉਹ ਹਰਿਆਣਾ ਦੇ ਜਿਲਾ ਗੁਰੂਗ੍ਰਾਮ ਦੇ ਪਿੰਡ ਦੌਲਾ ਦਾ ਦੌਰਾ ਕਰਨਗੇ। ਇਸ ਦਿਨ ਰਾਸ਼ਟਰਪਤੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਡਰਾਈਵਿੰਗ ਸਕੂਲ ਦਾ ਨੀਂਹ ਪੱਥਰ ਰੱਖਣੇ।
ਹਰਿਆਣਾ ਸਿਵਲ ਸਕੱਤਰੇਤ ਵਿਚ ਮੁੱਖ ਮੰਤਰੀ ਮਨੋਰ ਲਾਲ ਦੀ ਪ੍ਰਧਾਨਗੀ ਹੇਠ ਰਾਸ਼ਟਰਪਤੀ ਦੌਰੇ ਨਾਲ ਸਬੰਧਤ ਤਿਆਰੀਆਂ ਦਾ ਜਾਇਜਾ ਲਈ ਇਕ ਮੀਟਿੰਗ ਹੋਈ, ਜਿਸ ਵਿਚ ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ ਅਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਵੀ ਹਾਜ਼ਿਰ ਸਨ।
ਵਰਣਨਯੋਗ ਹੈ ਕਿ ਮੁੱਖ ਮੰਤਰੀ ਅੱਜ ਹੀ ਸਿੰਗਾਪੁਰ ਅਤੇ ਹਾਂਗਕਾਂਗ ਨੇ ਆਪਣੇ ਪੰਜ ਦਿਨਾਂ ਦੌਰੇ ਤੋਂ ਵਾਪਿਸ ਆਏ ਹਨ ਅਤੇ ਉਹ ਦਿੱਲੀ ਹਵਾਈ ਅੱਡੇ ਤੋਂ ਸਿੱਧੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਪੁੱਜੇ ਅਤੇ ਆਉਂਦੇ ਹੀ ਆਪਣੇ ਦਫਰਤ ਵਿਚ ਰਾਸ਼ਟਰਪਤੀ ਦੇ ਦੌਰਾਨ ਨਾਲ ਸਬੰਧਤ ਤਿਆਰੀਆਂ ਦਾ ਜਾਇਜਾ ਲਿਆ।
2 ਜੂਨ ਨੂੰ ਰਾਸ਼ਟਰਪਤੀ ਗੁਰੂਗ੍ਰਾਮ ਦੇ ਦੌਲਾ ਪਿੰਡ ਵਿਚ ਸਮਾਰਟ ਪਿੰਡ ਯੋਜਨਾ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਡਰਾਈਵਿੰਗ ਸਕੂਲ ਦਾ ਨੀਂਹ ਪੱਥਰ ਰੱਖਣਗੇ। ਰਾਸ਼ਟਰਪਤੀ ਇਸ ਦਿਨ ਪਿੰਡ ਵਾਸੀਆਂ ਨੂੰ ਸੰਬੋਧਤ ਵੀ ਕਰਨਗੇ। ਰਾਸ਼ਟਰਪਤੀ ਸਕੱਤਰੇਤ ਵੱਲੋਂ ਗੁਰੂਗ੍ਰਾਮ ਅਤੇ ਨੂੰਹ ਦੇ 100 ਪਿੰਡਾਂ ਨੂੰ ਗੋਦ ਲਿਆ ਹੈ, ਜਿਸ ਵਿਚ 80 ਪਿੰਡ ਗੁਰੂਗ੍ਰਾਮ ਦੇ ਹਨ, ਜਦੋਂ ਕਿ 20 ਪਿੰਡ ਨੂੰਹ ਜਿਲੇ ਦੇ ਹਨ।

