ਸੰਪਾਦਕੀਪੰਜਾਬਲੇਖ

ਝੂਠ ਬੋਲੇ ਕਊਆ ਕਾਟੇ : ‘ਗਿੱਲ’ ਨੂੰ ਦੁਰਕਾਰਾਂ ਪਾਉਂਦੀ ਇਬਾਰਤ

ਸ਼ਰਧਾਂਜਲੀ ਨਾਲ ਕਾਂਗਰਸੀਆਂ ਦੇ ਸਿੱਖ ਵਿਰੋਧੀ ਚਿਹਰੇ ਦਾ ਪਰਦਾਫਾਸ਼
ਕੰਵਰ ਬੇਦੀ
ਕੇ.ਪੀ.ਐਸ ਗਿੱਲ ਦੀ ਮੌਤ ‘ਤੇ ਕਾਂਗਰਸੀਆਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ ਇਸ ਗੱਲ ਦੀ ਗਵਾਹ ਹੋ ਗਈ ਹੈ ਕਿ ਕਾਂਗਰਸ ਅਤੇ ਕਾਂਗਰਸੀ ਸਿੱਖ ਵਿਰੋਧੀ ‘ਜਮਾਤ’ ਹੈ । ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਅਕਸਰ ਆਪਣੇ ਸਿੱਖ ਹਿਤੈਸ਼ੀ ਹੋਣ ਦੇ ਦਾਅਵੇ ਕਰਦੇ ਹਨ, ਪ੍ਰੰਤੂ ਉਨ੍ਹਾਂ ਦਾ ਸਿੱਖ ਵਿਰੋਧੀ ਹੋਣ ਦਾ ਪਰਦਾ ਉਸ ਸਮੇਂ ਉਠ ਗਿਆ ਸੀ, ਜਦੋਂ ਉਨ੍ਹਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਹਸਪਤਾਲ ‘ਚ ਕੇ.ਪੀ.ਐਸ ਗਿੱਲ ਨਾਲ ਮੁਲਾਕਾਤ ਕੀਤੀ ਜਾਂ ਆਪਣੇ ਕਿਸੇ ਨਜ਼ਦੀਕੀ ਦੇ ਕਹਿਣ ‘ਤੇ ਮੁਲਾਕਾਤ ਕਰ ਲਈ। ਦਿੱਲੀ ਹਸਪਤਾਲ ‘ਚ ਕੈਪਟਨ ਅਮਰਿੰਦਰ ਸਿੰਘ ਦੀ ਕੇ.ਪੀ.ਐਸ ਗਿੱਲ ਨਾਲ ਮੁਲਾਕਾਤ ਨੂੰ ਕਈ ਧਿਰਾਂ ਵੱਲੋਂ ਵੱਖ-ਵੱਖ ਸੰਦਰਭਾਂ ‘ਚ ਵੇਖਿਆ ਗਿਆ। ਇਹ ਗੱਲ ਵੀ ਆਮ ਚਰਚਾ ਦਾ ਵਿਸ਼ਾ ਬਣੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਕੇ.ਪੀ.ਐਸ. ਗਿੱਲ ਤੋਂ ਥਾਪੜਾ ਲੈਣ ਦੀ ਕੀ ਲੋੜ ਪਈ?

ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਦੁਨੀਆ ਭਰ ‘ਚ ਕਾਂਗਰਸ ਦਾ ‘ਸਿੱਖ ਵਿਰੋਧੀ’ ਚਿਹਰਾ ਨੰਗਾ ਹੋਇਆ। ‘ਸਿੱਖ ਕਤਲੇਆਮ’ ਕਾਂਗਰਸ ਦੇ ਮੱਥਾ ‘ਤੇ ਲੱਗਿਆ ਉਹ ‘ਕਲੰਕ’ ਹੈ, ਜੋ ਰਹਿੰਦੀ ਤੱਕ ਰਹੇਗਾ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਦੀ ਦੁਸ਼ਮਣ’ ਜਮਾਤ ਦੇ ਜਮਾਤੀ ਹਨ। ‘ਅੱਤਵਾਦ’ ਦੇ ਦੌਰ ‘ਚ ਕੇ.ਪੀ.ਐਸ. ਗਿੱਲ ਵੱਲੋਂ ‘ਸਿੱਖਾਂ’ ਨੂੰ ‘ਅੱਤਵਾਦੀ’ ਕਹਿਕੇ ਉਭਾਰਿਆ ਗਿਆ ਅਤੇ ਸਮੇਂ-ਸਮੇਂ ‘ਤੇ ਪੰਜਾਬ ‘ਚ ਉਜਾੜੇ ਗਏ ਕਈ ਘਰਾਂ ਦੀ ਕਹਾਣੀ ਇਤਿਹਾਸ ਦੀ ਗਵਾਹੀ ਵੀ ਭਰਦੀ ਹੈ। ਕੇ.ਪੀ.ਐਸ. ਗਿੱਲ ਨੇ ਸਮਾਜ ‘ਚੋਂ ਫੈਲੇ ਦਹਿਸ਼ਤਗਰਦੀ ਦੇ ਖਾਤਮੇ ਦੇ ਨਾਮ ‘ਤੇ ‘ਸਿੱਖਾਂ’ ਨਾਲ ਦੁਸ਼ਮਣੀ ਕੱਢੀ ਅਤੇ ਗਿੱਲ ਦੇ ਇਸ਼ਾਰੇ ‘ਤੇ ਪੁਲਿਸ ਨੇ ‘ਸਿੱਖਾਂ’ ਦਾ ਸ਼ੱਕ ਦੀ ਬਿਨਾਹ ‘ਤੇ ਕਈ ਘਰਾਂ ਦਾ ਉਜਾੜਾ ਕਰ ਦਿੱਤਾ। ਦਹਿਸ਼ਤਗਰਦੀ ਖਿਲਾਫ਼ ਝੁਲੀ ਇਸ ਹਨੇਰੀ ‘ਚ ਕਈ ਬੇਦੋਸ਼ੇ ਵੀ ਮਾਰ-ਮੁਕਾ ਦਿੱਤੇ ਗਏ। ਮਾਝਾ-ਦੋਆਬਾ ਖੇਤਰ ‘ਚ ਗਿੱਲ ਵੱਲੋਂ ਛੇੜੀ ਮੁਹਿੰਮ ਨੇ ਅਜਿਹੇ ਕਈ ਘਰਾਂ ਨੂੰ ਸੁੰਨਾ ਕਰ ਦਿੱਤਾ, ਜਿੰਨਾ ਕੋਲ ਸਿਰਫ ਇਕੋ-ਇਕ ‘ਦੀਵਾ’ ਸੀ। ਕੇ.ਪੀ.ਐਸ. ਗਿੱਲ ਵੱਲੋਂ ਮਨੁੱਖਤਾ ਦੇ ਕੀਤੇ ਗਿਆ ਘਾਣ ਨਾਲ ਪੰਜਾਬ ਦੇ ਘਰਾਂ ‘ਚ ਛਾਏ ਮਾਤਮ ਦੀ ਇਤਿਹਾਸ ਦੇ ਪੰਨਿਆਂ ‘ਤੇ ਲਿਖੀ ਇਬਾਰਤ ਹਮੇਸ਼ਾ ‘ਗਿੱਲ’ ਨੂੰ ਰਹਿੰਦੇ ਸਮਿਆਂ ਤੱਕ ਦੁਰਕਾਰਾਂ ਪਾਉਂਦੀ ਰਹੇਗੀ। Co

Leave a Reply

Your email address will not be published. Required fields are marked *