ਮੁੱਖ ਮੰਤਰੀ ਕੈਂਪ ਆਫਿਸ ‘ਚ ਹਰ ਪਟਿਆਲਵੀ ਨੂੰ ਮਿਲੇਗਾ ਬਣਦਾ ਮਾਣ ਸਨਮਾਨ : ਓ. ਐਸ. ਡੀ. ਰਾਜੇਸ਼
ਕਾਂਗਰਸੀ ਆਗੂ ਸੰਦੀਪ ਧਵਨ ਤੇ ਸਾਥੀਆਂ ਨੇ ਕੀਤਾ ਓ. ਐਸ. ਡੀ. ਨੂੰ ਸਨਮਾਨਿਤ
ਪਟਿਆਲਾ 28 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਯੂਥ ਕਾਂਗਰਸ ਪਟਿਆਲਾ ਦੇ ਜਨਰਲ ਸਕੱਤਰ ਸੰਦੀਪ ਧਵਨ ਦੀ ਅਗਵਾਈ ਹੇਠ ਕਾਂਗਰਸੀਆਂ ਦੇ ਇਕ ਵਫਦ ਨੇ ਪੀ. ਸੀ. ਐਸ. ਅਧਿਕਾਰੀ ਤੇ ਓ. ਐਸ. ਡੀ. ਟੂ ਮੁੱਖ ਮੰਤਰੀ ਪੰਜਾਬ ਡਿਊਟੀ ਮੈਜਿਸਟ੍ਰੇਟ ਰਾਜੇਸ਼ ਕੁਮਾਰ ਨੂੰ ਮੋਤੀ ਬਾਗ ਪੈਲਸ ਕੈਂਪ ਆਫਿਸ ਵਿਚ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਓ. ਐਸ. ਡੀ. ਰਾਜੇਸ਼ ਨੇ ਕਿਹਾ ਕਿ ਸਮੂਹ ਪਟਿਆਲਵੀਆਂ ਨੂੰ ਮੁੱਖ ਮੰਤਰੀ ਕੈਂਪ ਆਫਿਸ ਵਿਚ ਕੰਮ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਮਿਲੇਗਾ। ਇਸ ਮੌਕੇ ਕਾਂਗਰਸੀ ਆਗੂ ਸੰਦੀਪ ਧਵਨ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰਨੇ ਇਕ ਬਹੁਤ ਹੀ ਇਮਾਨਦਾਰ ਤੇ ਕਾਬਲ ਅਫਸਰ ਨੂੰ ਇਸ ਅਹਿਮ ਸਰਕਾਰੀ ਅਹੁਦੇ ‘ਤੇ ਨਿਯੁਕਤ ਕਰਕੇ ਸਮੂਹ ਪਟਿਆਲਵੀਆਂ ਦਾ ਮਾਣ ਸਨਮਾਨ ਵਧਾਇਆ ਹੈ, ਜਿਸ ਦੇ ਤਹਿਤ ਮੁੱਖ ਮੰਤਰੀ ਕੈਂਪ ਆਫਿਸ ਵਿਚ ਹਰ ਆਮ ਨਾਗਰਿਕ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਤੇ ਸਰਕਾਰੀ ਕੰਮ ਲਈ ਆਉਣ ਵਾਲੇ ਸਾਰੇ ਨਗਾਰਿਕਾਂ ਦੇ ਕੰਮ ਸਿਲਸਿਲੇ ਵਾਰ ਕੀਤੇ ਜਾਣਗੇ। ਇਸ ਮੌਕੇ ਪਿੰ੍ਰਸ ਨਾਰੰਗ, ਨਿਤਿਨ, ਰਾਜੀਵ ਗੇਰਾ, ਵਰੁਨ ਕੁਮਾਰ, ਸਾਗਰ ਚੰਦ ਤੇ ਸਾਹਿਬ ਸਿੰਘ ਆਦਿ ਕਾਂਗਰਸੀ ਅਹੁਦੇਦਾਰ ਮੌਕੇ ‘ਤੇ ਹਾਜ਼ਰ ਸਨ।

