ਪ੍ਰਧਾਨ ਮੰਤਰੀ ਬਨਣ ਦੇ ਸੁਪਨੇ ਵੇਖਣ ਵਾਲੇ ਕੇਜਰੀਵਾਲ ਦਾ ਹਸਰ ਮਾੜਾ ਹੋਵੇਗਾ: ਛੋਟੇਪੁਰ
ਕਲਾਨੌਰ 28 ਮਈ (ਅਰਲੀਭੰਨ/ਮਧੂਸਾਰ ਬਿਊਰੋ)
ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਇਤਿਹਾਸਕ ਕਸਬਾ ਕਲਾਨੌਰ ਵਿਖੇ ਪਾਰਟੀ ਵਰਕਰਾਂ ਨਾਲ ਵਿਚਾਰਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਅਤੇ ਦੇਸ ਵਿਦੇਸ ਵਿਚ ਵੱਸਦੇ ਪੰਜਾਬੀਆਂ ਤੋਂ ਪੰਜਾਬ ਵਿਚ ਨਵਾਂ ਇੰਨਕਲਾਬ ਲਿਆਉਣ ਦੇ ਨਾਂਅ ਦੇ ਕਰੋੜਾਂ ਰੁਪਏ ਬਟੋਰਨ ਅਤੇ ਦੇਸ ਦਾ ਪ੍ਰਧਾਨ ਮੰਤਰੀ ਬਨਣ ਦੇ ਸੁਪਨੇ ਵੇਖਣ ਵਾਲੇ ਕੇਜਰੀਵਾਲ ਦਾ ਹਸਰ ਆਉਣ ਵਾਲੇ ਸਮੇਂ ਵਿਚ ਮਾੜਾ ਹੋਵੇਗਾ ਅਤੇ ਦੇਸ ਦਾ ਅਮਨ ਪਸੰਦ, ਇੰਨਕਲਾਬੀ ਲੋੜ ਕੇਜਰੀਵਾਲ ਨੂੰ ਮਾਫ ਨਹੀ ਕਰਨਗੇ।
ਛੋਟੇਪੁਰ ਨੇ ਕਿਹਾ ਕਿ ਦੇਸ ਭਗਤੀ , ਇਮਾਨਦਾਰੀ, ਭ੍ਰਿਸਟਾਚਾਰ ਨੂੰ ਖਤਮ ਕਰਨ ਦੇ ਨਾਂਅ ਦੇ ਗੁੰਮਰਾਹ ਕਰਨ ਵਾਲਾ ਕੇਜਰੀਵਾਲ ਹੁਣ ਖੁਦ ਭ੍ਰਿਸਟਾਚਾਰ ਦੇ ਦੋਸਾਂ ਵਿਚ ਘਿਰਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾ ਕੇਜਰੀਵਾਲ ਵਲੋਂ ਪੰਜਾਬ ਵਿਚ ਭੇਜੀ ਆਪਣੀ ਅਬਜਰਵਰਾਂ ਦੀ ਟੀਮ ਜੋ ਚੱਪਲਾਂ ਪਾ ਕਿ ਪੰਜਾਬ ਪੁੱਜੀ ਸੀ ਚੋਣਾ ਦੌਰਾਨ ਪੰਜਾਬੀਆਂ ਦੀ ਲੁੱਟ ਮਾਰ ਕੇ ਬਰੈਂਡਡ ਕੱਪੜੇ ਵਿਚ ਵਾਪਿਸ ਪਰਤੀ ਛੋਟੇਪੁਰ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਦੀ ਚੜਤ ਨੂੰ ਵੇਖ ਕਿ ਸੈਂਕੜੇ ਅਫਸਰਾਂ ਨੇ ਨੌਕਰੀਆਂ ਸੱਡੀਆ ਸਨ ਪ੍ਰਤੂੰ ਆਪਣੇ ਰੱਸਤੇ ਤੋਂ ਭੱਟਕੀ ਇਸ ਪਾਰਟੀ ਦਾ ਅੱਜ ਨਾਂਅ ਲੈਣ ਨੂੰ ਤਿਆਰ ਨਹੀ । ਇਸ ਮੌਕੇ ‘ਤੇ ਛੋਟੇਪੁਰ ਨੇ ਜੰਮੂ ਕਸਮੀਰ ਵਿਖੇ ਦਹਿਸਤਗਰੀ ਦੇ ਖਾਤਮੇਂ ਲਈ ਦੇਸ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਉਨ੍ਹਾਂ ਕਿਹਾ ਂ ਅੱਤਵਾਦ ਖਤਮ ਕਰਨ ਲਈ ਫੌਜ ਨੂੰ ਖੁੱਲੇ ਅਖਤਿਆਰ ਦੇਣੇ ਚਾਹੀਦੇ ਹਨ। ਇਸ ਮੌਕੇ ਛੋਟੇਪੁਰ ਨੇ ਕਿਹਾ ਕਿ ਦੇਸ ਦੀ ਖੁਸਹਾਲੀ ਅਤੇ ਤਰੱਕੀ ਲਈ ਸਤ੍ਹਾਂਧਾਰੀ ਪਾਰਟੀਆਂ ਨੂੰ ਕਰਪਟ ਲੀਡਰਾਂ ਅਤੇ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਕੇ ਬਾਹਰ ਦਾ ਰੱਸਤਾ ਦਿਖਾਉਣਾ ਚਾਹੀਦਾ ਹੈ ਤਾ ਜੋ ਕਰਪਸਨ ਨੂੰ ਨੱਥ ਪਾਈ ਜਾ ਸਕੇ। ਛੋਟੇਪੁਰ ਨੇ ਪੱਤਰਕਾਰਾਂ ਦੇ ਸਵਾਲ ਕਿ ਉਹ ਆਉਣ ਵਾਲੇ ਸਮੇਂ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨਗੇ ਤਾ ਉਨ੍ਹਾਂ ਨੇ ਜੁਵਾਬ ਦਿੱਤਾ ਕਿ ਉਹ ਹਮੇਸਾਂ ਹੀ ਆਪਣੇ ਵਰਕਰਾਂ ਦੀ ਸਲਾਹ ਨਾਲ ਚੋਣਾਂ ਲੜਦੇ ਆਏ ਹਨ ਅਤੇ ਇਸ ਸਬੰਧੀ ਵਰਕਰਾਂ ਅਤੇ ਸਮਰੱਥਕਾਂ ਨਾਲ ਮਸਵਰਾਂ ਕਰਕੇ ਹੀ ਕੋਈ ਫੈਸਲਾ ਲੈਣਗੇ। ਇਸ ਮੌਕੇ ‘ਤੇ ਉਨ੍ਹਾਂ ਨੇ ਪਾਰਟੀ ਵਰਕਰਾਂ ਦੀ ਡਿਊਟੀ ਲਗਾਈ ਕਿ ਉਹ ਪਾਰਟੀ ਦੀ ਮਜਬੂਤੀ ਲਈ ਪਿੰਡ ਪੱਧਰ ‘ਤੇ ਮੀਟਿੰਗ ਆਰੰਭ ਕਰ ਦੇਣ। ਇਸ ਮੌਕੇ ‘ਤੇ ਅਮਨਦੀਪ ਸਿੰਘ ਗਿੱਲ, ਅਮਰੀਕ ਸਿੰਘ ਧਰਮੀ ਫੌਜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਰਜਿੰਦਰ ਸਿੰਘ ਭੰਗੂ ਸੀਨੀਅਰ ਮੀਤ ਪ੍ਰਧਾਨ ਆਪਣਾ ਪੰਜਾਬ ਪਾਰਟੀ, ਇੰਦਰ ਸਿੰਘ ਦਫਤਰ ਇੰਚਾਰਜ, ਬੂਟਾ ਸਿੰਘ ਵਡਾਲਾ ਬਾਂਗਰ, ਬਲਬੀਰ ਸਿੰਘ, ਰਣਬੀਰ ਸਿੰਘ ਦਿਓਲ, ਗੁਲਾਬ ਸਿੰਘ ਲੋਪਾ, ਰਛਪਾਲ ਸਿੰਘ ਰੋਸਾ, ਬਾਵਾ ਸਿੰਘ, ਰਾਜ ਕੁਮਾਰ ਟੇਲਰ, ਮਾਸਟਰ ਰਘਬੀਰ ਸਿੰਘ ਕੋਟੀਆ, ਚੈਨ ਸਿੰਘ ਸਪਰਾਅ ਕੋਠੀ, ਜੋਗਿੰਦਰ ਸਿੰਘ ਊਗੜੂ ਖੈਹਿਰਾ, ਨਹਿੰਗ ਬਲਦੇਵ ਸਿੰਘ, ਮਨਿੰਦਰ ਸਿੰਘ ਖੈਹਿਰਾ, ਸਤਨਾਮ ਸਿੰਘ, ਮਹਿੰਦਰ ਸਿੰਘ ਲਾਲੀ, ਬਚਨ ਸਿੰਘ, ਅਮਰੀਕ ਸਿੰਘ ਕੈਪਟਨ, ਨਿਰਮਲ ਸਿੰਘ ਲਾਡਾ ਆਦਿ ਹਾਜਿਰ ਸਨ।

