ਪੰਜਾਬਪਟਿਆਲਾ

ਜਿੰਮਖਾਨਾ ਚੋਣਾਂ ਸੰਬੰਧੀ ਤੀਜੇ ਗਰੁੱਪ ਦਾ ਹੋਇਆ ਸ਼ਾਨਦਾਰ ਆਗਾਜ਼

ਕਲੱਬ ਮੈਂਬਰਾਂ ਨੇ ਕੀਤੀ ਪਹਿਲੀ ਹੰਗਾਮੀ ਮੀਟਿੰਗ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਉਤਰੀ ਭਾਰਤ ਦੇ ਪ੍ਰਸਿੱਧ ਜਿੰਮਖਾਨਾ ਕਲੱਬ ਦੀਆਂ ਚੋਣਾਂ ਵਿਚ ਅੱਜ ਉਸ ਸਮੇਂ ਇਕ ਨਵਾਂ ਮੋੜ ਆਇਆ ਜਦੋਂ ਪਹਿਲਾਂ ਤੋਂ ਹੀ ਚੋਣਾਂ ਲੜ ਰਹੇ ਗੁਡਵਿਲ ਅਤੇ ਪ੍ਰੋਗਰੈਸਿਵ ਗਰੁੱਪ ਦੇ ਮੁਕਾਬਲੇ ਇਕ ਤੀਜੇ ਵੈਲਫੇਅਰ ਗਰੁੱਪ ਦਾ ਸ਼ਾਨਦਾਰ ਆਗਾਜ਼ ਹੋ ਗਿਆ। ਅੱਜ ਇਸ ਮੌਕੇ ਕਲੱਬ ਦੇ ਮੈਂਬਰ ਅਵਿਨਾਸ਼ ਗੁਪਤਾ ਦੀ ਅਗਵਾਈ ਹੇਠ ਕਈ ਸੀਨੀਅਰ ਅਤੇ ਨਾਮਵਰ ਮੈਂਬਰਾਂ ਨੇ ਪਹਿਲੀ ਹੰਗਾਮੀ ਮੀਟਿੰਗ ਕੀਤੀ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਲਾਰਜ ਸਕੇਲ ਇੰਡਸਟਰੀ ਦੇ ਸਾਬਕਾ ਵਾਈਸ ਚੇਅਰਮੈਨ ਕੇ.ਕੇ ਸਹਿਗਲ,ਉਘੇ ਸਮਾਜ ਸੇਵਕ ਡਾ. ਨਰੇਸ਼ ਰਾਜ ਅਤੇ ਹੋਰ ਕਈ ਸੀਨੀਅਰ ਮੈਂਬਰ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਚੋਣਾਂ ਸੰਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਅੱਜ ਹੀ ਕੋਰ ਕਮੇਟੀ ਦੀ ਸਥਾਪਨਾ ਵੀ ਕਰ ਦਿੱਤੀ ਗਈ। ਸਮੂਹ ਮੈਂਬਰਾਂ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਇਸ ਗਰੁੱਪ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਕਲੱਬ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਵੇਂ ਕਿ 1200 ਰੁਪਿਆ ਲੈ ਕੇ ਕਿਸੇ ਵੀ ਨਾਨ ਮੈਂਬਰ ਨੂੰ ਕਲੱਬ ਵਿਚ ਖੇਡਣ ਦੀ ਆਗਿਆ ਦਿੱਤੀ ਜਾਂਦੀ ਸੀ ਜੋ ਕਿ ਨਿਯਮਾਂ ਦੇ ਬਿਲਕੁਲ ਉਲਟ ਹੈ।

ਇਸ ਦੇ ਨਾਲ ਹੀ ਕਲੱਬ ਪਿਛਲੇ ਕਾਫੀ ਸਮੇਂ ਤੋਂ ਵਿੱਤੀ ਘਾਟੇ ਵਿਚ ਚੱਲ ਰਿਹਾ ਹੈ ਪਰ ਕਲੱਬ ਨੂੰ ਮੁਨਾਫੇ ਵਿਚ ਲਿਆਉਣ ਦੀ ਜਗ੍ਹਾ ਕਲੱਬ ਵਿਚ ਬੇਲੋੜੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਹੋਰ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਨਾ ਵੀ ਇਸ ਗਰੁੱਪ ਦਾ ਮੁੱਖ ਏਜੰਡਾ ਹੈ। ਉਨ੍ਹਾਂ ਨੇ ਸਮੂਹ ਕਲੱਬ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਤੀਜੇ ਬਦਲ ਦੇ ਰੂਪ ਵਿਚ ਉਨ੍ਹਾਂ ਦੇ ਗਰੁੱਪ ਨੂੰ ਜੁਆਇਨ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਲੱਬ ਦੀ ਮਰਿਆਦਾ ਅਤੇ ਮੈਂਬਰਾਂ ਦੇ ਵੱਕਾਰ ਨੂੰ ਕਾਇਮ ਰੱਖਿਆ ਜਾਵੇ। ਇਸ ਮੌਕੇ ਕੋਰ ਕਮੇਟੀ ਵਿਚ ਅਵਿਨਾਸ਼ ਗੁਪਤਾ, ਅਪੁਰਵ ਭਸੀਨ, ਡਾ.ਲੀਲੀ ਰਾਜ ਵਾਲੀਆ, ਸੰਦੀਪ ਗੁਪਤਾ, ਐਡਵੋਕੇਟ ਸ਼ੇਰਦੀਪ ਸਿੰਘ, ਰਾਮ ਗੋਪਾਲ ਸਿੰਘ ਸ਼ੇਰਗਿਲ ਤੋਂ ਇਲਾਵਾ ਆਰ.ਐਲ ਭਸੀਨ, ਵਿਕਰਮ ਸਿੱਧੂ, ਐਡਵੋਕੇਟ ਉਦੇ ਪ੍ਰਤਾਪ ਸਿੰਘ ਸ਼ੇਰਗਿਲ, ਗੁਰਪਿਆਰ ਸਿੰਘ ਜੱਗੀ, ਇੰਜ ਐਮ. ਪੀ. ਸਿੰਘ, ਵਿਕਾਸ ਗੋਇਲ, ਰਾਕੇਸ਼ ਗੁਪਤਾ, ਜਸ਼ਨਜੀਤ ਕੌਰ, ਸਿੱਧੂ ਸਾਹਿਬ ਏ.ਜੀ ਐਮ.ਰਿਟਾਇਰਡ, ਅਵਿਸ਼ ਗੁਪਤਾ, ਭੱਟੀ ਸਾਹਿਬ ਇੰਸ਼ੋਰੈਂਸ ਵਾਲੇ, ਰਾਜਨ ਗੁਪਤਾ, ਤਜਿੰਦਰ ਜੈਨ ਰਾਕੇਸ਼ ਪੁਰੀ,ਰਾਜ ਸਿੰਗਲਾ, ਸਾਹਿਲ ਰਾਜ, ਵਿਵੇਕ ਕੰਟਰੈਕਟਰ ਅਤੇ ਪਵਨ ਗੁਪਤਾ ਇੰਡਸਟ੍ਰੀਲਿਸਟ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *