ਮਾਡਰਨ ਸਕੂਲ ਦੇ ਨਤੀਜੇ 2016-17 ਸ਼ਾਨਦਾਰ ਰਹੇ
ਗਰੇਡ-12 ‘ਚ ਵਿਦਿਆਰਥੀ ਨੇ ਮੱਲ੍ਹਾਂ ਮਾਰੀਆਂ
ਪਟਿਆਲਾ 28 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਨਤੀਜੇ ਇਸ ਵਾਰ ਸ਼ਾਨਦਾਰ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਤ੍ਰਿਪਤਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਆਏ ਨਤੀਜਿਆਂ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਬੇਹੱਦ ਖੁਸ਼ੀ ਦਿੱਤੀ ਹੈ।
ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਗਰੇਡ-12 ਦੇ ਸ਼ਾਨਦਾਰ ਨਤੀਜੇ ਆਏ ਜਿਨ੍ਹਾਂ ‘ਚ ਮੁਸਕਾਨ ਦੀ ਸਾਇੰਸ ਸਟਰੀਮ ਨੇ 94 ਫੀਸਦੀ ਅੰਕ ਪ੍ਰਾਪਤ ਕੀਤੇ, ਕਾਮਰਸ ਸਟੈਂਪ ਦੀ ਈਸ਼ਿਤਾ ਗੋਇਲ ਨੇ 92.2 ਫੀਸਦੀ ਅੰਕ ਅਤੇ ਹਿਊਮਨਟਾਈਟਸ ਦੀ ਨਵਜੋਤ ਕੌਰ ਨੇ 91 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਸ਼ਾਨਦਾਰ ਨਤੀਜੇ ਆਉਣ ਨਾਲ ਵਿਦਿਆਰਥੀ, ਅਧਿਆਪਕ ਅਤੇ ਮਾਪੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਨਤੀਜਿਆਂ ਦਾ ਸ਼ਾਨਦਾਰ ਗਰਾਫ ਬਣਾਈ ਰੱਖਣ ਲਈ ਮੈਨੇਜਮੈਂਟ ਚੰਗੀ ਦਿਸ਼ਾ ‘ਚ ਕੰਮ ਕਰਦੀ ਰਹੇਗੀ।

