ਪਟਿਆਲਾ ਜ਼ਿਲ੍ਹੇ ਦੇ ਠੇਕਿਆਂ ਦੇ ਗਰੁੱਪਾਂ ਦੀ ਅਲਾਟਮੈਂਟ ਮੁਲਤਵੀ
ਪਟਿਆਲਾ 31 ਮਾਰਚ (ਕੰਵਰ ਬੇਦੀ)
ਸਾਲ 2017-18 ਪਟਿਆਲਾ ਜ਼ਿਲ੍ਹੇ ਦੇ 386 ਦੇਸੀ ਅਤੇ 225 ਅੰਗਰੇਜ਼ੀ ਸ਼ਰਾਬ ਦੇ ਰਿਟੇਲ ਸੇਲ ਦੇ ਠੇਕਿਆਂ ਨੂੰ 9 ਜ਼ੋਨਾਂ ਗਰੁੱਪਾਂ ‘ਚ ਵੰਡਿਆ ਗਿਆ। ਡਰਾਅ ਦੀ ਪ੍ਰਕਿਰਿਆ ਅਮਰ ਕਲਾਸਿਕ ਵਿਖੇ ਅਬਜ਼ਰਵਰ ਸੂਬਾ ਸਿੰਘ, ਪੀਸੀਐਸ ਸਹਾਇਕ ਕਮਿਸ਼ਨਰ ਡਿਪਟੀ ਕਮਿਸ਼ਨਰ ਨਵਦੀਪ ਭਿੰਡਰ ਦੀ ਦੇਖ ਹੇਠ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਗਈ।
ਇਸ ਮੌਕੇ ਡਰਾਅ ਦੀ ਪ੍ਰਕਿਰਿਆ ਨੂੰ ਵੀਡੀਓਗ੍ਰਾਫੀ ਕੈਦ ਕੀਤਾ ਗਿਆ। ਡਰਾਅ ਦੌਰਾਨ ਲਾਇੰਸਸ ਧਾਰਕਾਂ ਵੱਲੋਂ ਪੈਦਾ ਸ਼ੰਕਿਆਂ ਨੂੰ ਪੀਸੀਐਸ ਸਹਾਇਕ ਆਬਾਕਾਰੀਤੇ ਕਰ ਕਮਿਸ਼ਨਰ ਸਿਮਰਪ੍ਰੀਤ ਕੌਰ, ਆਬਕਾਰੀ ਤੇ ਕਰ ਅਫਸਰ ਕੁਲਦੀਪ ਸਿੰਘ ਧਾਲੀਵਾਲ ਨੇ ਬੜੇ ਹੀ ਸੁਚੱਜੇ ਢੰਗ ਨਾਲ ਦੂਰ ਕੀਤਾ।
ਇਸ ਮੌਕੇ ਪਟਿਆਲਾ ਕਾਰਪੋਰੇਸ਼ਨ ਦੇ ਦੋਵੇਂ ਬਿਨੈਕਾਰ ਹਾਜ਼ਰ ਨਾ ਹੋਏ, ਜਿਸ ਕਾਰਨ ਅਲਾਮਟਮੈਂਟ ਕਮੇਟੀ ਨੇ ਮੌਕੇ ‘ਤੇ ਡਰਾਅ ਨੂੰ ਸਰਕਾਰੀ ਮਾਲੀਏ ਦੇ ਹਿੱਤ ‘ਚ ਲਾ ਹੁੰਦਾ ਵੇਖ ਕੇ ਸਾਲ 2017-18 ਲਈ ਜ਼ਿਲ੍ਹੇ ਦੇ ਠੇਕਿਆਂ ਦੇ ਗਰੁੱਪਾਂ ਦੀ ਅਲਾਟਮੈਂਟ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ।
ਅਲਾਟਮੈਂਟ ਕਮੇਟੀ ਦੇ ਚੇਅਰਮੈਨ ਵੱਲੋਂ ਅਲਾਟਮੈਂਟ ‘ਚ ਹਿੱਸਾ ਲੈਣ ਵਾਲਿਆਂ ਨੂੰ ਭਰੋਸਾ ਦਿਵਾਇਆ ਕਿਆ ਸਾਰੇ ਲਾਇੰਸਸ ਧਾਰਕਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਫੈਸਲਾ ਕੀਤਾ ਜਾਵੇਗਾ।

