ਵਾਲਮਿਕੀ ਸਮਾਜ ਨੇ ਫੂਕਿਆ ਮੁੱਖ ਮੰਤਰੀ ਯੋਗੀਨਾਥ ਦਾ ਪੁਤਲਾ
ਪਟਿਆਲਾ 29 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀਯ ਵਾਲਮਿਕੀ ਸਮਾਜ ਭਾਵਾਧਸ ਪੰਜਾਬ ਦੇ ਜਨਰਲ ਸਕੱਤਰ ਸੰਜੀਵ ਲਵਲੀ ਅਤੇ ਐਸ.ਸੀ. ਸੈੱਲ ਜਿਲਾ ਪਟਿਆਲਾ ਦੇ ਚੇਅਰਮੈਨ ਸੋਨੂੰ ਸੰਗਰ ਦੀ ਅਗਵਾਈ ਹੇਠ, ਸਥਾਨਕ ਬੱਸ ਸਟੈਂਡ ਵਿਖੇ ਪਿਛਲੇ ਦਿਨੀ ਯੂ.ਪੀ. ਦੇ ਸਹਾਰਨਪੁਰ ਸ਼ਹਿਰ ਵਿਚ ਕੁਝ ਕਟੜਪੰਥੀਆਂ ਵਲੋਂ ਦਲਿਤਾਂ ਉਪਰ ਕੀਤੇ ਗਏ ਅਤਿਆਚਾਰ ਦੇ ਵਿਰੋਧ ਵਿਚ ਯੂ.ਪੀ. ਦੇ ਮੁੱਖ ਮੰਤਰੀ ਯੋਗੀਨਾਥ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਲਵਲੀ ਅਤੇ ਸੋਨੂੰ ਸੰਗਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸਹਾਰਨਪੁਰ ਹਿੰਸਾ, ਜਿਸ ਵਿਚ ਬੱਚਿਆਂ,ਬੁਢਿਆਂ ਅਤੇ ਔਰਤਾਂ ਉਪਰ ਤਸ਼ਦੱਤ ਕਰਕੇ 50 ਦੇ ਕਰੀਬ ਘਰਾਂ ਨੂੰ ਸਾੜਿਆ ਗਿਆ ਅਤੇ ਸੈਂਕੜੇ ਦਲਿਤ ਪਰਿਵਾਰਾਂ ਦੇ ਉਪਰ ਕਾਤਿਲਨਾਮਾਂ ਹਮਲੇ ਕਰਕੇ ਬੁਰੀ ਤਰਾਂ ਨਾਲ ਨੁਕਸਾਨ ਪਹੁੰਚਾਇਆ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਹਰ ਧਰਮ ਦਾ ਰਾਖਾ ਅਖਵਾਉਣ ਵਾਲੇ ਯੂ.ਪੀ. ਦੇ ਮੁੱਖ ਮੰਤਰੀ ਦੇ ਰਾਜ ਵਿਚ ਦਲਿਤਾਂ ਉਪਰ ਘੋਰ ਅਤਿਆਚਾਰ ਹੋ ਰਹੇ ਹਨ।ਜਿਸਦਾ ਕਿ ਭਾਵਾਧਸ ਅਤੇ ਵਾਲਮਿਕੀ ਸਮਾਜ ਸਿੱਧੇ ਤੋਰ ਤੇ ਵਿਰੋਧ ਕਰਦਾ ਹੈ ਅਤੇ ਯੂ.ਪੀ. ਦੇ ਮੁੱਖ ਮੰਤਰੀ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਵੀ ਅਪੀਲ ਕਰਦਾ ਹੈ।ਇਸ ਮੌਕੇ ਮਹਿੰਦਰ ਸਿੰਘ,ਸੁਖਵਿੰਦਰ ਸਿੰਘ ਸੋਨੂੰ,ਰਾਜੇਸ਼ ਜੱਸੀ,ਸੰਦੀਪ ਖੋਖਰ,ਵਿਜ਼ੈ ਸ਼ਾਹ,ਰਾਕੇਸ਼ ਹੈਪੀ,ਈਸ਼ ਕਾਕਾ,ਹਨੀ ਭੱਲਾ,ਰਮਨ ਕਲਿਆਣ,ਰਮਨ ਖੋੜੇ,ਵਿਨੈ ਪ੍ਰੋਚੇ,ਲੱਕੀ ਸੰਗਰ,ਮੋਨੂੰ ਕੁਮਾਰ,ਸ਼ਫੀਲ ਕੁਮਾਰ,ਨੀਰਜ ਸ਼ਾਹ,ਨਿਤਿਨ ਕੁਮਾਰ,ਅਜੈ ਕੁਮਾਰ,ਮੋਹਿਤ ਸ਼ਾਹ ਅਤੇ ਅਮਨ ਨਾਹਰ ਆਦਿ ਮੌਕੇ ਤੇ ਹਾਜ਼ਰ ਸਨ।

