ਪੰਜਾਬ

ਪੰਜਾਬ ‘ਚ ਅੱਤਵਾਦ ਦਾ ਜਨਮ ਦਾਤਾ ਕੇ ਪੀ ਐਸ ਗਿੱਲ ਸੀ : ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ 29 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ ਪੀ ਐਸ ਗਿੱਲ ਦੀ ਮੌਤ ਉਪਰੰਤ ਕੁਝ ਲੋਕਾਂ ਵੱਲੋ ਉਸ ਨੂੰ ਅੱਤਵਾਦ ਖਤਮ ਕਰਨ ਦਾ ਮਸੀਹਾ ਪੇਸ਼ ਕਰਦਿਆ ਜਿਥੇ ਉਸ ਦੀ ਉਸਤਤਿ ਵਿੱਚ ਕਸੀਦੇ ਪੜੇ ਗਏ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੇ ਪੀ ਐਸ ਗਿੱਲ ਅੱਤਵਾਦ ਨੂੰ ਖਤਮ ਕਰਨ ਦਾ ਮਸੀਹਾ ਨਹੀ ਸਗੋ ਅੱਤਵਾਦ ਦਾ ਜਨਮ ਦਾਤਾ ਸੀ।

ਉਹਨਾਂ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਹੁਕਮ ਤੇ ਸੰਵਿਧਾਨ ਦੀ ਧਾਰਾਵਾਂ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਹੈ ਪਰ ਇਹ ਸਭ ਕੁਝ ਸ਼ਾਤਮਈ ਤਰੀਕੇ ਨਾਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਲਾਦ ਕੇ ਪੀ ਐਸ ਗਿੱਲ ਨੇ ਸਿੱਖ ਨੌਜਵਾਨਾਂ ਦਾ ਵੱਡੀ ਪੱਧਰ ਤੇ ਘਾਣ ਕੀਤਾ ਤੇ ਪੰਜਾਬ ਵਿੱਚ ਮੇਲਿਆ ਦੇ ਨਾਮ ਤੇ ਜੋ ਕੁਝ ਉਹ ਕਰਦਾ ਰਿਹਾ ਹੈ ਉਸ ਨੂੰ ਵੇਖ ਕੇ ਸੁਣ ਕੇ ਇੱਕ ਇੱਜਤਦਾਰ ਇਨਸਾਨ ਦਾ ਸਿਰ ਝੁਕ ਜਾਂਦਾ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਕੇ ਪੀ ਐਸ ਗਿੱਲ ਨੂੰ ਸੁਪਰ ਕਾਮ ਮੰਨਦੇ ਹਨ ਤੇ ਉਹ ਮੰਨੀ ਜਾਣ ਪਰ ਸਿੱਖ ਪੰਥ ਉਸ ਨੂੰ ਅੱਤਵਾਦੀ ਮੰਨਦਾ ਹੈ ਤੇ ਮੰਨਦਾ ਰਹੇਗਾ। ਉਹਨਾਂ ਕਿਹਾ ਕਿ ਕੇ ਪੀ ਐਸ ਗਿੱਲ ਨੇ ਪਹਿਲਾਂ ਅਸਾਮ ਵਿੱਚ ਮਨੁੱਖਤਾ ਦਾ ਘਾਣ ਕੀਤਾ ਤੇ ਫਿਰ ਪੰਜਾਬ ਵਿੱਚ ਜਦੋ ਉਸ ਨੂੰ ਡੀ ਜੀ ਪੀ ਲਗਾਇਆ ਗਿਆ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਹਾਲਾਤ ਕਾਫੀ ਸਾਜਗਾਰ ਹੋ ਗਏ ਸਨ। ਉਹਨਾਂ ਕਿਹਾ ਕਿ ਸਿੱਖਾਂ ਦੇ ਕਾਤਲ ਨੂੰ ਸਿੱਖ ਕਦੇ ਵੀ ਮਸੀਹਾ ਨਹੀ ਮੰਨ ਸਕਦੇ ਸਗੋ ਸਿੱਖ ਪੰਥ ਦਾ ਦੋਸ਼ੀ ਹੀ ਮੰਨਦੇ ਰਹਿਣਗੇ। ਉਹਨਾਂ ਕਿਹਾ ਕਿ ਸਿੱਖ ਪੰਥ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਹਮੇਸ਼ਾਂ ਹੀ ਮਜਲੂਮ ਦੀ ਰਾਖੀ ਕੀਤੀ ਤੇ ਜੁਲਮ ਤੇ ਜ਼ਾਲਮ ਨਾਲ ਟੱਕਰ ਲਈ ਹੈ ਅਤੇ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿਣਾ ਕਦੇ ਵੀ ਉਚਿਤ ਨਹੀ ਹੋ ਸਕਦਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਕਾ ਦਰਬਾਰ ਸਾਹਿਬ (ਸਾਕਾ ਨੀਲਾ ਤਾਰਾ) ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਹੀ ਨਹੀ ਕੀਤਾ ਸਗੋ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆ ਨਿਰਦੋਸ਼ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਗੋਲੀਆ ਦਾ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਅਬਦਾਲੀ ਦੀ ਯਾਦ ਦਿਲਵਾ ਦਿੱਤੀ। ਉਹਨਾਂ ਕਿਹਾ ਕਿ ਸਿੱਖ ਆਪਣੇ ਇਤਿਹਾਸਕ ਦਿਹਾੜਿਆ ਨਾ ਭੁੱਲੇ ਹਨ ਤੇ ਨਾ ਹੀ ਭੁੱਲਣਗੇ ਤੇ ਸਿੱਖ ਕੌਮ ਨਾਲ ਆਢਾ ਲੈਣ ਵਾਲੇ ਦਾ ਹਮੇਸ਼ਾਂ ਹੀ ਸਤਿਆਨਾਸ ਹੋਇਆ ਹੈ। ਉਹਨਾਂ ਕਿਹਾ ਕਿ ਕੇ ਪੀ ਐਸ ਗਿੱਲ ਸ਼ੇਰ ਦਾ ਖੱਲ ਵਿੱਚ ਸਿੱਖਾਂ ਦਾ ਕਾਤਲ ਲੂੰਬੜ ਸੀ ਤੇ ਸਿੱਖ ਕਦੇ ਵੀ ਉਸ ਨੂੰ ਮੁਆਫ ਨਹੀ ਕਰ

Leave a Reply

Your email address will not be published. Required fields are marked *