ਇੰਪਲਾਈਜ਼ ਫੈਡਰੇਸ਼ਨ ਦੀ ਦੱਖਣ ਜ਼ੋਨ ਪਟਿਆਲਾ ਦੀ ਕਮੇਟੀ ਦਾ ਐਲਾਨ
ਰਘਬੀਰ ਸਿੰਘ ਘੱਗਾ ਜ਼ੋਨ ਦੇ ਪ੍ਰਧਾਨ ਤੇ ਹਰਬੰਸ ਸਿੰਘ ਬਰਨਾਲਾ ਸਕੱਤਰ ਬਣਾਏ: ਮਨਜੀਤ ਸਿੰਘ ਚਾਹਲ
ਪਟਿਆਲਾ 31 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇਪਲਾਈਜ਼ ਫੈਡਰੇਸਨ ਨੇ ਬਿਜਲੀ ਮੁਲਾਜਮਾਂ ਦੇ ਮਸਲੇ ਹੱਲ ਕਰਵਾਉਣ ਲਈ ਦੱਖਣ ਜ਼ੋਨ ਦੀ ਜ਼ੋਨਲ ਪੱਧਰ ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ।
ਜਥੇਬੰਦੀ ਵੱਲੋ ਦੱਖਣ ਜ਼ੋਨ ਦੇ ਅਹੁੰਦੇਦਾਰਾਂ ਦਾ ਐਲਾਨ ਕਰਦੇ ਹੋਏ ਪ੍ਰਜੀਡੀਅਮ ਦੇ ਸੁਬਾਈ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਸੀਨੀਅਰ ਆਗੁ ਪੁਰਨ ਸਿੰਘ ਖਾਈ ਨੇ ਦੱਸਿਆਂ ਕਿ ਰਘਬੀਰ ਸਿੰਘ ਘੱਗਾਂ ਜ਼ੋਨ ਦੇ ਪ੍ਰਧਾਨ ਅਤੇ ਹਰਬੰਸ ਸਿੰਘ ਬਰਨਾਲਾ ਸਕੱਤਰ ਹੋਣਗੇ।ਉਹਨਾਂ ਕਿਹਾ ਕਿ ਜਗਜੀਤ ਸਿੰਘ ਮੱਤੀ ਜ਼ੋਨ ਦੇ ਵਿੱਤ ਸਕੱਤਰ ਦਾ ਕੰਮ ਵੇਖਣਗੇ।ਇਸ ਤੋ ਦੱਖਣ ਜ਼ੋਨ ਵਿੱਚ ਪੈਦੇ ਸਰਕਲਾਂ ਜਿਹਨਾ ਵਿੱਚ ਪਟਿਆਲਾ,ਸੰਗਰੂਰ,ਮੁਹਾਲੀ,ਬਰਨਾਲਾ ਅਤੇ ਰੋਪੜ ਤੋ 21 ਮੈਬਰੀ ਵਰਕਿੰਗ ਕਮੇਟੀ ਬਣਾਈ ਹੈ।ਕਮੇਟੀ ਵਿੱਚ ਹਰਵਿੰਦਰ ਸਿੰਘ ਚੱਠਾ,ਰਾਮਪਾਲ ਸਿੰਘ ਖਾਈ,ਸਤਪਾਲ ਹਾਮਝੇੜੀ,ਰਾਜਿੰਦਰ ਸਿੰਘ ਪਟਿਆਲਾ,ਜਗਜੀਤ ਸਿੰਘ ਸਮਾਣਾ,ਬ੍ਰਿਜ ਮੋਹਨ ਮੁਹਾਲੀ,ਮਹਿੰਦਰਪਾਲ ਰੋਪੜ,ਚੰਦਰ ਮੋਹਨ ਨਾਭਾ,ਹਰਜੀਤ ਸਿੰਘ ਨਾਭਾ,ਦਵਿੰਦਰ ਕੁਮਾਰ ਦੇਵੀਗੜ੍ਹ,ਬਲਜੀਤ ਸਿੰਘ ਬੱਲੀ,ਚਰਨਜੀਤ ਸਿੰਘ ,ਗਿਆਨ ਸਿੰਘ,ਰਘਬੀਰ ਕੋਰ,ਪਰਮਿੰਦਰ ਕੋਰ,ਵੀਨਾ ਸਰਮਾਂ,ਸੁਰਿੰਦਰ ਕੋਰ,ਸੁਰਜੀਤ ਸਿੰਘ ਸੋਹਲ,ਲਲਿਤ ਕੁਮਾਰ,ਦਵਿੰਦਰ ਕੈਥ,ਗਿਆਨ ਦੇਵ ਮੈਬਰ ਹੋਣਗੇ। ਇਹ ਆਗੂ ਹਫਤੇ ਵਿੱਚ ਇਕ ਦਿਨ ਮੁੱਖ ਇੰਜ: ਦੱਖਣ ਦੇ ਦਫਤਰ ਵਿਖੇ ਮੁਲਾਜਮਾਂ ਦੇ ਕੰਮਾ ਨੂੰ ਵੇਖਣਗੇ।ਆਗਆਂ ਨੇ ਮੁੱਖ ਇੰਜ: ਦੱਖਣ ਤੋ ਮੰਗ ਕੀਤੀ ਕਿ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਦੇ ਕੇਸ਼ ਲਮਕਾਅ ਅਸਵਥਾ ਵਿੱਚ ਹਨ ਜਿਹਨਾ ਨੂੰ ਅਗਲੇਰੀ ਕਾਰਵਾਈ ਲਈ ਮੁੱਖ ਦਫਤਰ ਭੇਜਿਆਂ ਜਾਵੇ।

