ਪਟਿਆਲਾ

ਸਨੌਰ ਵਿਚ ਪੰਜਾਬ ਰਾਇਸ ਮਿਲਰਜ ਐਸੋਸੀਏਸਨ ਦੇ ਸੂਬਾ ਪ੍ਰਧਾਨ ਦੀ ਚੋਣ ਦਾ ਵਿਰੋਧ

ਸਾਡਾ ਸੂਬਾ ਪ੍ਰਧਾਨ ਤਰਸੇਮ ਸੈਣੀ ਹੈ ਅਤੇ ਤਰਸੇਮ ਸੈਣੀ ਹੀ ਰਹੇਗਾ : ਸੈਲਰ ਮਾਲਕ
ਸਨੌਰ 31 ਮਈ (ਰਵਿੰਦਰ ਪੰਜੇਟਾ/ਮਧੂਸਾਰ ਬਿÀਰੋ) ਪੰਜਾਬ ਰਾਇਸ ਮਿਲਰਜ ਐਸੋਸੀਏਸਨ ਦਾ ਨਵੇ ਚੁਣੇ ਪ੍ਰਧਾਨ ਦੇ ਵਿਰੋਧ ਵਿਚ ਸਨੌਰ ਵਿਖੇ ਸੈਲਰ ਐਸੋਸੀਏਸਨ ਦੀ ਵਿਸੇਸ ਮੀਟਿੰਗ ਦਮੋਦਰ ਸਿੰਘ ਦੀ ਅਗੁਵਾਈ ਹੇਠ ਹੋਈ।

ਮੀਟਿੰਗ ਤੋ ਬਾਅਦ ਗੱਲਬਾਤ ਕਰਦਿਆਂ ਦਮੋਦਰ ਸਿੰਘ ਅਤੇ ਹੋਰ ਸੈਲਰ ਮਾਲਕਾਂ ਨੇ ਕਿਹਾ ਕਿ ਪੰਜਾਬ ਸੈਲਰ ਮਿਲਰਜ ਐਸੋਸੀਏਸਨ ਦਾ ਪ੍ਰਧਾਨ ਤਰਸੇਮ ਸੈਣੀ ਹੈ ਅਤੇ ਤਰਸੇਮ ਸੈਣੀ ਹੀ ਰਹੇਗਾ। ਰਾਜਪੁਰਾ ਵਿਖੇ ਸਹਿਰ ਦੇ ਕੁਝ ਸੈਲਰ ਮਾਲਕਾਂ ਵਲੋਂ ਪ੍ਰਧਾਨ ਚੁਣਿਆ ਗਿਆ ਹੈ। ਜਿਸ ਦਾ ਅਸੀ ਪੁਰ ਜੋਰ ਵਿਰੋਧ ਕਰਦੇ ਹਾਂ। ਪੰਜਾਬ ਵਿਚ 3700 ਦੇ ਕਰੀਬ ਸੈਲਰ ਹਨ ਅਤੇ ਸਾਰੇ ਪੰਜਾਬ ਦੇ ਸੈਲਰ ਮਾਲਕ ਤਰਸੇਮ ਸੈਣੀ ਨੂੰ ਹੀ ਆਪਣਾ ਪ੍ਰਧਾਨ ਮੰਨਦੇ ਹਨ। ਇਕ ਸਹਿਰ ਦੇ ਕੁਝ ਸੈਲਰ ਮਾਲਿਕ ਪੰਜਾਬ ਰਾਇਸ ਮਿਲਰਜ ਐਸੋਸੀਏਸਨ ਦੇ ਪ੍ਰਧਾਨ ਨਹੀ ਚੁਣ ਸਕਦੇ । ਅਸੀ ਸਾਰੇ ਇਸ ਪ੍ਰਧਾਨ ਦੀ ਵਿਰੋਧਤਾ ਕਰਦੇ ਹਾਂ। ਇਸ ਮੋਕੇ ਨਰੇਸ ਗੋਇਲ, ਰਾਜੀਵ ਗੋਇਲ, ਨਰੰਜਣ ਸਿੰਘ, ਪਵਨ ਸਿੰਗਲਾ, ਸਾਮ ਸਿੰਘ, ਓਮ ਪ੍ਰਕਾਸ, ਪ੍ਰਦੀਪ ਸਿੰਗਲਾ, ਬਾਲ ਕ੍ਰਿਸਨ ਗੋਇਲ, ਸੁਨੀਲ ਕੁਮਾਰ, ਅਨਿਲ ਬਾਂਸਲ, ਸੁਭਾਸ ਗੋਇਲ, ਭਾਰਤ ਗੋਇਲ, ਸਤੀਸ ਕੁਮਾਰ, ਰਜਿੰਦਰ, ਆਸੂ, ਪਵਨ ਸਿੰਗਲਾ , ਪਵਨ ਕੁਮਾਰ ਜੁਨੇਜਾ ਤੋ ਇਲਾਵਾ ਵੱਡੀ ਗਿਣਤੀ ਵਿਚ ਸੈਲਰ ਮਾਲਕ ਮੋਜੂਦ ਸਨ।
ਨਵਾ ਚੁਣਿਆ ਪ੍ਰਧਾਨ ਪਹਿਲਾਂ ਹੀ ਆੜਤੀਆਂ ਦਾ ਡਿਫਾਲਟਰ ਹੈ ; ਦਮੋਦਰ ਸਿੰਘ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮੋਦਰ ਸਿੰਘ ਨੇ ਕਿਹਾ ਕਿ ਚੰਦ ਕੁ ਸੈਲਰ ਮਾਲਕਾਂ ਚੁਣੇ ਪ੍ਰਧਾਨ ਨੂੰ ਅਸੀਂ ਪੰਜਾਬ ਸੈਲਰ ਮਿਲਰਜ ਐਸੋਸੀਏਸਨ ਦਾ ਪ੍ਰਧਾਨ ਨਹੀ ਮੰਨਦੇ ਅਤੇ ਅਸੀ ਇਸ ਦੀ ਵਿਰੌਧਤਾ ਕਰਦੇ ਹਾਂ। ਉਹਨਾਂ ਕਿਹਾ ਕਿ ਜਿਸ ਨੂੰ ਕੁਝ ਸੈਲਰ ਮਾਲਕਾਂ ਨੇ ਪ੍ਰਧਾਨ ਚੁਣਿਆ ਹੈ ਉਹ ਤਾਂ ਪਹਿਲਾਂ ਹੀ ਆੜਤੀਆਂ ਦਾ ਡਿਫਾਲਟਰ ਹੈ। ਪੰਜਾਬ ਵਿਚ 3700 ਦੇ ਕਰੀਬ ਸੈਲਰ ਹਨ । ਅਸੀ ਸਾਰੇ ਹੀ ਪੰਜਾਬ ਰਾਇਸ ਮਿਲਰਜ ਐਸੋਸੀਏਸਨ ਦਾ ਪ੍ਰਧਾਨ ਤਰਸੇਮ ਸੈਣੀ ਨੂੰ ਮੰਨਦੇ ਹਾਂ ਅਤੇ ਤਰਸੇਮ ਸੈਣੀ ਹੀ ਸਾਡਾ ਪ੍ਰਧਾਨ ਰਹੇਗਾ।

Leave a Reply

Your email address will not be published. Required fields are marked *