ਪਟਿਆਲਾ

ਪੰਜਾਬੀ ਯੂਨੀਵਰਟਸੀ ਨੇ ਇਕ ਵਾਰ ਫਿਰ ਲਿਆ ਯੂ ਟਰਨ : ਫੈਸਲਾ ਲਿਆ ਵਾਪਸ

ਪਟਿਆਲਾ 11 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿਚ ਪਿਛਲੇ ਸ਼ਨੀਵਾਰ ਨੂੰ ਪ੍ਰਬੰਧਕੀ ਅਫਸਰ ਪ੍ਰੀਖਿਆ ਸਾਖਾ ਦੀ ਨਾਂ ਵਾਲੀ ਪਲੇਟ ਪ੍ਰੋਫੈਸਰ ਇੰਚਾਰਜ ਵਲੋਂ ਬਿਨਾਂ ਕਿਸੇ ਆਡਰ ਦੇ ਉਤਾਰਨ ਦੇ ਰੋਸ ਵਜੋਂ ਏ ਕਲਾਸ ਬੀ ਕਲਾਸ ਅਤੇ ਸੀ ਕਲਾਸ ਵਲੋਂ ਜਮ ਕੇ ਇਸਦਾ ਵਿਰੋਧ ਕੀਤਾ ਜਾ ਰਿਹਾ।

ਜਿਕਰਜ਼ੋਗ ਹੈ ਕਿ ਬਲਵਿੰਦਰ ਸਿੰਘ ਦੇ ਪ੍ਰੋਫੈਸਰ ਇੰਚਾਰਜ ਬਣਨ ਤੋਂ ਬਾਅਦ ਪ੍ਰੀਖਿਆ ਸਾਖਾ ਦੇ ਮੁਲਾਜ਼ਮਾਂ ਵਲੋਂ ਊਨਾ ਦੇ ਵਤੀਰੇ ਤੋਂ ਕਾਫੀ ਪਰੇਸ਼ਾਨ ਹਨ ਤੇ ਊਨਾ ਵਲੋਂ ਆਪਣੇ ਚਹੇਤਿਆਂ ਦੀ ਬਨਾਇ ਅਡਵਾਈਜ਼ਰੀ ਕਮੇਟੀ ਦਾ ਪ੍ਰੀਖਿਆ ਸਾਖਾ ਦੇ ਮੁਲਾਜ਼ਮਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਅਤੇ ਇਸੇ ਮਸਲੇ ਨੂੰ ਲੈ ਕੇ ਇਹਨਾਂ ਵੱਲੋਂ ਵੀ ਸੀ ਬੀ ਐਸ ਘੁੰਮਣ ਨਾਲ ਮੀਟਿੰਗ ਕੀਤੀ ਗਈ ਵੀ ਸੀ ਘੁੰਮਣ ਵਲੋਂ ਇਸ ਕਾਰਵਾਈ ਦਾ ਸਖਤ ਨੋਟਿਸ ਲੈਂਦਿਆਂ ਡਾ ਪ੍ਰਬਲੀਨ ਦਾ ਕਮਰਾ ਊਨਾ ਨੂੰ ਮੁੜ ਅਲਾਟ ਕਰਕੇ ਉਹਨਾਂ ਦੀ ਨਾ ਵਾਲੀ ਪਲੇਟ ਵਾਪਿਸ ਲਾਗਵਉਣ ਦੇ ਹੁਕਮ ਜਾਰੀ ਕੀਤੇ ਹਨ।ਨਾਲ ਹੀ ਓਹਨਾ ਸਾਰੇ ਮੁਲਾਜਮਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਨਹੀਂ ਦਿੱਤਾ ਜਾਵੇਗਾ।

Leave a Reply

Your email address will not be published. Required fields are marked *