ਪਟਿਆਲਾ

ਵਿਸ਼ਵ ਵਾਤਾਵਰਣ ਦਿਵਸ ਤੇ ਵੰਡੇ ਸਫਾਈ ਦੇ ਡਸਟਬਿਨ

ਪਟਿਆਲਾ 5 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਨਗਰ ਨਿਗਮ ਪਟਿਆਲਾ ਵੱਲੋਂ ਵਾਰਡ ਨੰ 47 ਵਿਖੇ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਕੂੜਾ ਕਰਕਟ ਦੀ ਸਾਂਭ ਸੰਭਾਲ ਅਤੇ ਸਫਾਈ ਰੱਖਣ ਲਈ ਅਤੇ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਲਈ ਡਸਟਬਿਨ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਅਨਮੋਲ ਸਿੰਘ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ.ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਫਾਈ ਦੇ ਡਸਟਬਿਨ ਵੰਡੇ।ਇਸ ਮੌਕੇ ਕੇ.ਕੇ ਸ਼ਰਮਾ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਆਲੇ ਦੁਆਲੇ ਨੂੰ ਸਾਫ ਰੱਖਣ ਦੀ ਜਿਆਦਾ ਲੋੜ ਪੈਂਦੀ ਹੈ ਅਤੇ ਇੱਕ ਵਧੀਆ ਉਪਰਾਲੇ ਦੇ ਤਹਿਤ ਇਸ ਸਫਾਈ ਅਭਿਆਨ ਨੂੰ ਚਲਾਇਆ ਜਾ ਰਿਹਾ ਹੈ।ਇਸ ਮੌਕੇ ਬਲਾਕ ਪ੍ਰਧਾਨ ਨਰੇਸ਼ ਦੁੱਗਲ, ਕੌਂਸਲਰ ਰਜਨੀ ਸ਼ਰਮਾ,ਗੁਰਪ੍ਰੀਤ ਸਿੰਘ ਵਾਲੀਆ ਐਕਸੀਅਨ,ਸਰਬਜੀਤ ਸਿੰਘ,ਰਮੇਸ਼ ਚੋਪੜਾ,ਜ਼ਸਪਾਲ ਸਿੰਘ,ਅਨਿਲ ਸ਼ਰਮਾ,ਸਤਵੰਤ ਸਿੰਘ ਵਿਰਕ,ਜ਼ਸਦੇਵ ਸਿੰਘ,ਖੁਸ਼ਵਿੰਦਰ ਕੁਮਾਰ,ਸ਼ੁਭਪ੍ਰੀਤ ਸ਼ਰਮਾ ਅਤੇ ਜ਼ਸਵਿੰਦਰ ਜੁਲਕਾ ਆਦਿ ਆਗੂ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *