ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਨਾਲ ਕੀਤੇ ਝੂਠੇ ਵਾਅਦਿਆਂ ਦਾ ਹਿਸਾਬ ਯੂਥ ਸ਼ਕਤੀ 2022 ਵਿੱਚ ਲਵੇਗੀ – ਬੰਟੀ ਰੋਮਾਣਾ
ਯੂਥ ਮੰਗਦਾ ਜੁਆਬ ਤਹਿਤ ਹਲਕਾ ਸਰਹਿੰਦ ਵਿੱਚ ਹੋਈ ਯੂਥ ਦੀ ਵਿਸ਼ਾਲ ਰੈਲੀ
ਫਤਹਿਗੜ ਸਾਹਿਬ, 4 ਅਪ੍ਰੈਲ (ਮਧੂਸਾਰ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਕੈਪਟਨ ਸਰਕਾਰ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਤੋਂ ਬਾਅਦ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਨੂੰ ਲੈਕੇ ਪੰਜਾਬ ਦੇ ਯੂਥ ਵਿੱਚ ਕੈਪਟਨ ਸਰਕਾਰ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਯੂਥ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਯੂਥ ਮੰਗਦਾ ਜੁਆਬ ਤਹਿਤ ਰੈਲੀਆਂ ਵਿੱਚ ਨੌਜਵਾਨਾਂ ਦਾ ਬੇਅਥਾਹ ਇਕੱਠ ਹੋ ਰਹੇ ਹਨ।

ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਯੂਥ ਮੰਗਦਾ ਜੁਆਬ ਤਹਿਤ ਹਲਕਾ ਸਰਹਿੰਦ ਦੀ ਰੈਲੀ ਹਲਕੇ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਭੱਟੀ ਦੀ ਸਰਪ੍ਰਸਤੀ ਹੇਠ ਤੇ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਕਰਨ ਸਮੇਂ ਯੂਥ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਰੈਲੀ ਨੂੰ ਹਲਕਾ ਸਰਹਿੰਦ ਦੇ ਇੰਚਾਰਜ ਦੀਦਾਰ ਸਿੰਘ ਭੱਟੀ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਜਖਵਾਲੀ, ਕੌਮੀ ਜਰਨਲ ਸਕੱਤਰ ਸ਼ਰਨਜੀਤ ਸਿੰਘ ਚਨਾਰਥਲ, ਸੀਨੀਅਰ ਯੂਥ ਆਗੂ ਗੁਰਵਿੰਦਰ ਸਿੰਘ ਗੱਗੂ ਭੱਟੀ, ਯੂਥ ਅਕਾਲੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਹਰਪ੍ਰੀਤ ਸਿੰਘ ਰਿੱਚੀ ਤੇ ਜਿਲਾ ਯੂਥ ਪ੍ਰਧਾਨ ਦਿਹਾਤੀ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ। ਵੱਖ ਵੱਖ ਬੁਲਾਰਿਆਂ ਨੇ ਜਿੱਥੇ ਕੈਪਟਨ ਸਰਕਾਰ ਨੂੰ ਆਪਣੇ ਸੰਬੋਧਨ ਵਿੱਚ ਕਰੜੇ ਹੱਥੀ ਲਿਆ ਉੱਥੇ ਕੈਪਟਨ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਦਾ ਵਿਸਥਾਰ ਵਿੱਚ ਜਿਕਰ ਵੀ ਕੀਤਾ। ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਗੁਮਰਾਕੁੰਨ ਪ੍ਰਚਾਰ ਤੋਂ ਸੁਚੇਤ ਹੋਣ ਲਈ ਵੀ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਜੋ 2022 ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲਾਂਭੇ ਕਰਕੇ ਪੰਜਾਬ ਅੰਦਰ ਮੁੜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕ ਹਤੈਸ਼ੀ ਸਰਕਾਰ ਦਾ ਗਠਨ ਕੀਤਾ ਜਾ ਸਕੇ। ਬੁਲਾਰਿਆਂ ਨੇ ਆਗਾਮੀ 2022 ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਹੁਣ ਤੋਂ ਹੀ ਯੂਥ ਨੌਜਵਾਨਾਂ ਨੂੰ ਘਰ ਘਰ ਤੱਕ ਪਹੁੰਚ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਬੁਲਾਰਿਆਂ ਵੱਲੋਂ ਕਾਲੇ ਕਾਨੂੰਨਾਂ ਨੂੰ ਲੈਕੇ ਮੋਦੀ ਸਰਕਾਰ ਖਿਲਾਫ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਪੂਰਨ ਹਿਮਾਇਤ ਕਰਦੇ ਹੋਏ ਵੱਡੀ ਗਿਣਤੀ ਵਿੱਚ ਸੰਯੁਕਤ ਕਿਸਾਨ ਮੋਰਚਾ ਦਿੱਲੀ ਨਾਲ ਸੰਘਰਸ਼ ਵਿੱਚ ਡਟਣ ਦੀ ਨੌਜਵਾਨ ਵਰਗ ਨੂੰ ਅਪੀਲ ਵੀ ਕੀਤੀ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਦੀਦਾਰ ਸਿੰਘ ਭੱਟੀ, ਸਰਬਜੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਰਨਜੀਤ ਸਿੰਘ ਚਨਾਰਥਲ, ਵਿੱਕੀ ਮਿੱਤਲ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਕੌਮੀ ਜਰਨਲ ਸਕੱਤਰ ਇਕਬਾਲ ਸਿੰਘ ਰਾਏ, ਜਿਲਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ ਤੇ ਹਲਕਾ ਅਮਲੋਹ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਵਿੱਕੀ ਚਾਹਲ ਦੀ ਅਗਵਾਈ ਵਿੱਚ ਕਾਰਾਂ ਦੇ ਵੱਡੇ ਕਾਫਿਲੇ ਨਾਲ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਭਰਵਾਂ ਸਵਾਗਤ ਕਰਦੇ ਹੋਏ ਰੈਲੀ ਵਾਲੀ ਥਾਂ ਤੇ ਪੁੱਜੇ। ਇਸ ਮੌਕੇ ਤੇ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬੱਸੀ, ਜੱਥੇ ਕਰਮਜੀਤ ਸਿੰਘ ਭਗੜਾਣਾ ਸੂਬਾ ਪ੍ਰਧਾਨ ਮੁਲਾਜਿਮ ਵਿੰਗ, ਕੌਮੀ ਬੁਲਾਰੇ ਅਮਿਤ ਸਿੰਘ ਰਾਠੀ, ਜਸ਼ਨਦੀਪ ਸਿੰਘ ਭੱਟੀ, ਗੁਰਸ਼ਰਨ ਸਿੰਘ ਬਾਜਵਾ ਸਾਬਕਾ ਚੇਅਰਮੈਨ, ਇਕਬਾਲ ਸਿੰਘ ਰਾਏ ਕੌਮੀ ਜਰਨਲ ਸਕੱਤਰ, ਹਰਪ੍ਰੀਤ ਸਿੰਘ ਰਿੱਚੀ, ਪ੍ਰਹਿਲਾਦ ਸਿੰਘ ਕੌਮੀ ਮੀਤ ਪ੍ਰਧਾਨ, ਮਨਦੀਪ ਸਿੰਘ ਪੋਲਾ, ਹਰਬੰਸ ਸਿੰਘ ਬਡਾਲੀ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਵਿੱਕੀ ਚਾਹਲ, ਗੁਰਜੀਤ ਸਿੰਘ ਕੋਟਲਾ, ਜਸ਼ਨ ਭੱਟੀ, ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਪਰਵਿੰਦਰ ਸਿੰਘ ਸੋਮਲ, ਹਰਕੰਵਲ ਸਿੰਘ ਬਿੱਟੂ ਚੁੰਨੀ, ਗੁਰਪ੍ਰੀਤ ਸਿੰਘ ਮਾਲੋਵਾਲ, ਪਰਮਿੰਦਰ ਸਿੰਘ ਨੀਟਾ ਸੰਧੂ, ਹਰਪ੍ਰੀਤ ਸਿੰਘ ਹੱਲੋਤਾਲੀ, ਅਵਤਾਰ ਸਿੰਘ ਤਾਰੀ, ਰੇਸ਼ਮ ਸਿੰਘ ਵਿਰਕ, ਨਵਦੀਪ ਸਿੰਘ ਟਿਵਾਣਾ, ਦਿਲਬਾਗ ਸਿੰਘ ਬਾਘਾ, ਬਲਵੀਰ ਸਿੰਘ ਕੋਂਸਲਰ, ਜੱਸੀ ਕੋਂਸਲਰ, ਅਜੈਬ ਸਿੰਘ ਸਾਬਕਾ ਕੋਂਸਲਰ, ਸਾਬਕਾ ਚੇਅਰਮੈਨ ਬੱਬੂ ਭੈਣੀ, ਲਾਡੀ ਖਰੇ, ਸਕੰਦਰ ਸਿੰਘ ਬਾਲਪੁਰ, ਬੇਅੰਤ ਸਿੰਘ ਸਲਾਣਾ, ਹਰਜੋਤ ਸਿੰਘ ਛੰਨਾ, ਸੋਨੀ ਕਲਾਲ ਮਾਜਰਾ, ਕੇਵਲ ਖਾਂ ਧਰਮਗੜ, ਮਲਕੀਤ ਸਿੰਘ ਮਾਨਗੜ, ਪਲਵਿੰਦਰ ਸਿੰਘ ਦਿਓਲ, ਰਮੇਸ਼ ਕੁਮਾਰ ਮੰਡੀ, ਡਾ ਬਲਬੀਰ ਸਿੰਘ ਡਡਹੇੜੀ, ਰੋਸ਼ਨ ਸਿੰਘ ਮੰਡੀ, ਜਗਦੇਵ ਸਿੰਘ ਮੰਡੀ, ਬਲਜਿੰਦਰ ਸਿੰਘ ਭੂਚੀ, ਸਿਮਰਨ ਟਿਵਾਣਾ, ਦਿਲਪ੍ਰੀਤ ਸਿੰਘ ਭੱਟੀ, ਸਚਿਨ ਭਾਰਦੁਆਜ, ਯਾਦਵਿੰਦਰ ਸਿੰਘ ਸਲਾਣਾ, ਹਰਜੋਤ ਸਿੰਘ ਸਲਾਣਾ, ਗੁਰਤੇਜ ਸਿੰਘ ਅੰਬੇਮਾਜਰਾ, ਮਨਜੀਤ ਸਿੰਘ ਚਤਰਪੁਰਾ, ਸਿਕੰਦਰ ਸਿੰਘ ਤਲਵਾੜਾ, ਗੁਰਸੇਵਕ ਸਿੰਘ ਭਾਂਬਰੀ, ਰਣਦੀਪ ਸਿੰਘ ਰਾਏ, ਅਤਿੰਦਰ ਖੱਟੜਾ, ਰਮਨ ਸਿੰਘ, ਸ਼ੈਂਟੀ ਭਾਂਬਰੀ, ਗੁਰੀ ਨਲੀਨਾ, ਗੁਰਪ੍ਰੀਤ ਸਿੰਘ ਕੋਟਲਾ, ਕੁਲਦੀਪ ਸਿੰਘ ਸੋਂਢਾ, ਸਿਕੰਦਰ ਸਿੰਘ ਤਲਵਾੜਾ, ਤੇਜੀ ਸੋਂਢਾ ਸਰਕਲ ਪ੍ਰਧਾਨ, ਕਰਮਜੀਤ ਸਿੰਘ ਮੁਲੇਪੁਰ, ਭੋਲਾ ਸਿੰਘ ਜਾਗੋ, ਹਰਪ੍ਰੀਤ ਸਿੰਘ ਨਲਿਨੀ, ਅਮਨ ਸਿੰਘ ਲਾਡਪੁਰ, ਗੁਰਪ੍ਰੀਤ ਸਿੰਘ ਨੋਨੀ, ਕਮਲ ਵੜੈਚ, ਬਲਜੀਤ ਸਿੰਘ ਅੰਬੇਮਾਜਰਾ, ਗੁਰਤੇਜ ਸਿੰਘ, ਆਦੇਸ਼ ਸੰਧੂ, ਹਰਦੀਪ ਸਿੰਘ ਬਡਾਲੀ, ਮਨਵੀਰ ਸਿੰਘ ਬਡਾਲੀ, ਜਸਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਬਲਦੀਪ ਸਿੰਘ ਛੰਨਾ, ਮੇਜਰ ਖਾਂ, ਵਰਿੰਦਰ ਸਿੰਘ ਨੌਲਖਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਆਪਣੇ ਹਾਜਰੀ ਲਗਵਾਕੇ ਕੈਪਟਨ ਤੋਂ ਝੂਠੇ ਵਾਅਦਿਆਂ ਦਾ ਜੁਆਬ ਮੰਗਿਆ।

