ਪੰਜਾਬ

ਪੰਜਾਬ ਦੇ 3 ਆਈ.ਏ.ਐਸ. ਅਤੇ 56 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 5 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਅੱਜ 3 ਆਈ.ਏ.ਐਸ. ਅਤੇ 56 ਪੀ.ਸੀ.ਐਸ. ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ।

ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀਆਂ ਵਿਚ ਵਿਨੈ ਬੁਬਲਾਨੀ ਨੂੰ ਵਿਸ਼ੇਸ ਸਕੱਤਰ ਮਾਲ ਅਤੇ ਵਧੀਕ ਚਾਰਜ ਡਾਇਰੈਕਟਰ ਲੈਂਡ ਰਿਕਾਰਡਜ਼, ਸੈਟਲਮੈਂਟ ਕਨਸੋਲੀਡੇਸ਼ਨ ਤੇ ਲੈਂਡ ਐਕਿਓਜੀਸ਼ਨ ਜਲੰਧਰ ਦੇ ਨਾਲ ਸੀ.ਈ.ਓ. ਜੰਗ-ਏ-ਆਜ਼ਾਦੀ ਮੈਮੋਰੀਅਲ ਫਾਊਂਡੇਸ਼ਨ ਜਲੰਧਰ ਦਾ ਵਾਧੂ ਚਾਰਜ ਦਿੱਤਾ ਹੈ। ਰੂਹੀ ਦੁੱਗ ਨੂੰ ਐਸ.ਡੀ.ਐਮ. ਚਮਕੌਰ ਸਾਹਿਬ ਅਤੇ ਪ੍ਰੀਤੀ ਯਾਦਵ ਨੂੰ ਐਸ.ਡੀ.ਐਮ. ਮਾਲੇਰਕੋਟਲਾ ਲਗਾਇਆ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੀ.ਸੀ.ਐਸ. ਅਧਿਕਾਰੀਆਂ ਵਿੱਚ ਮਹਿੰਦਰ ਪਾਲ ਨੂੰ ਏ.ਡੀ.ਸੀ. ਜਗਰਾਓ, ਪਰਨੀਤ ਸ਼ੇਰਗਿੱਲ ਨੂੰ ਏ.ਈ.ਟੀ.ਸੀ. (ਹੈਡ ਕੁਆਟਰ) ਪਟਿਆਲਾ, ਨਵਜੋਤਪਾਲ ਸਿੰਘ ਰੰਧਾਵਾ ਨੂੰ ਸੀ.ਈ.ਓ. ਪੰਜਾਬ ਊਰਜਾ ਵਿਕਾਸ ਏਜੰਸੀ, ਸੰਦੀਪ ਰਿਸ਼ੀ ਨੂੰ ਏ.ਡੀ.ਸੀ. (ਜਨਰਲ) ਤਰਨਤਾਰਨ, ਰਾਜੇਸ਼ ਤ੍ਰਿਪਾਠੀ ਨੂੰ ਏ.ਡੀ.ਸੀ. (ਜਨਰਲ) ਫਤਿਹਗੜ੍ਹ ਸਾਹਿਬ, ਜਗਵਿੰਦਰ ਜੀਤ ਸਿੰਘ ਗਰੇਵਾਲ ਨੂੰ ਵਧੀਕ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ ਅੰਮ੍ਰਿਤਸਰ, ਰਾਹੁਲ ਚਾਬਾ ਨੂੰ ਏ.ਡੀ.ਸੀ. (ਜਨਰਲ) ਕਪੂਰਥਲਾ, ਅਨੁਪਮ ਕਲੇਰ ਨੂੰ ਏ.ਡੀ.ਸੀ. (ਡੀ.) ਹੁਸ਼ਿਆਰਪੁਰ, ਜਸਵੀਰ ਸਿੰਘ-2 ਨੂੰ ਏ.ਡੀ.ਸੀ. (ਜਨਰਲ) ਹੁਸ਼ਿਆਰਪੁਰ, ਅਜੈ ਕੁਮਾਰ ਸੂਦ ਨੂੰ ਏ.ਡੀ.ਸੀ. ਖੰਨਾ, ਇਕਬਾਲ ਸਿੰਘ ਸੰਧੂ ਨੂੰ ਏ.ਡੀ.ਸੀ. (ਜਨਰਲ) ਲੁਧਿਆਣਾ, ਸੁਖਜੀਤ ਪਾਲ ਸਿੰਘ ਨੂੰ ਜਨਰਲ ਮੈਨੇਜ਼ਰ (ਪ੍ਰਸੋਨਲ ਤੇ ਪ੍ਰਸ਼ਾਸਨ) ਪਨਸਪ ਅਤੇ ਵਧੀਕ ਚਾਰਜ ਜੀ.ਐਮ. ਜਨਤਕ ਪ੍ਰਣਾਲੀ ਵੰਡ ਤੇ ਸਿੱਧੀ ਅਦਾਇਗੀ ਪਨਸਪ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਜੇ.ਕੇ. ਜੈਨ ਨੂੰ ਡਿਪਟੀ ਡਾਇਰੈਕਟਰ, ਸ਼ਹਿਰੀ ਸਥਾਨਕ ਸਰਕਾਰਾਂ ਲੁਧਿਆਣਾ, ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਐਸ.ਡੀ.ਐਮ. ਬਰਨਾਲਾ ਅਤੇ ਵਾਧੂ ਚਾਰਜ ਐਸ.ਡੀ.ਐਮ. ਤਪਾ, ਅਨੀਤਾ ਦਰਸ਼ੀ ਨੂੰ ਐਸ.ਡੀ.ਐਮ. ਲਹਿਰਾਗਾਗਾ ਅਤੇ ਵਾਧੂ ਚਾਰਜ ਐਸ.ਡੀ.ਐਮ. ਮੂਨਕ, ਗੁਰਜੀਤ ਸਿੰਘ ਨੂੰ ਐਸ.ਡੀ.ਐਮ. ਫਰੀਦਕੋਟ, ਰੁਪਿੰਦਰ ਪਾਲ ਸਿੰਘ ਨੂੰ ਐਸ.ਡੀ.ਐਮ. ਐਸਏਐਸ ਨਗਰ, ਹਰਚਰਨ ਸਿੰਘ ਨੂੰ ਐਸ.ਡੀ.ਐਮ. ਐਸਬੀਐਸ ਨਗਰ ਅਤੇ ਵਾਧੂ ਚਾਰਜ ਐਸ.ਡੀ.ਐਮ. ਬੰਗਾ ਲਾਇਆ ਗਿਆ ਹੈ।
ਉੱਧਰ ਨਾਇਨ ਭੁੱਲਰ ਨੂੰ ਐਸ.ਡੀ.ਐਮ. ਕਪੂਰਥਲਾ, ਪੂਜਾ ਸਿਆਲ ਨੂੰ ਅਸਟੇਟ ਅਫਸਰ, ਗਮਾਡਾ ਐਸਏਐਸ ਨਗਰ, ਅਮਰਬੀਰ ਕੌਰ ਭੁੱਲਰ ਨੂੰ ਐਸ.ਡੀ.ਐਮ. ਮੋਰਿੰਡਾ, ਪਰਮਦੀਪ ਸਿੰਘ ਨੂੰ ਐਸ.ਡੀ.ਐਮ. ਡੇਰਾ ਬੱਸੀ, ਸਕੱਤਰ ਸਿੰਘ ਬੱਲ ਨੂੰ ਐਸ.ਡੀ.ਐਮ. ਗੁਰਦਾਸਪੁਰ, ਅਮਨਦੀਪ ਕੌਰ-2 ਨੂੰ ਐਸ.ਡੀ.ਐਮ. ਤਰਨ ਤਾਰਨ ਅਤੇ ਵਾਧੂ ਚਾਰਜ ਐਸ.ਡੀ.ਐਮ. ਖਡੂਰ ਸਾਹਿਬ, ਹਰਜੀਤ ਸਿੰਘ ਸੰਧੂ ਨੂੰ ਐਸ.ਡੀ.ਐਮ. ਫਿਰੋਜ਼ਪੁਰ, ਰਾਕੇਸ਼ ਕੁਮਾਰ ਨੂੰ ਐਸ.ਡੀ.ਐਮ. ਆਨੰਦਪੁਰ ਸਾਹਿਬ ਅਤੇ ਵਾਧੂ ਚਾਰਜ ਐਸ.ਡੀ.ਐਮ. ਨੰਗਲ, ਇਸ਼ਾ ਸਿੰਗਲ ਨੂੰ ਐਸ.ਡੀ.ਐਮ. ਖਮਾਣੋਂ, ਅਨਮੋਲ ਸਿੰਘ ਧਾਲੀਵਾਲ ਨੂੰ ਐਸ.ਡੀ.ਐਮ. ਪਟਿਆਲਾ ਅਤੇ ਵਾਧੂ ਚਾਰਜ ਐਸ.ਡੀ.ਐਮ. ਦੂਦਨ ਸਾਧਾਂ, ਰਜਤ ਓਬਰਾਏ ਨੂੰ ਐਸ.ਡੀ.ਐਮ. ਅਜਨਾਲਾ, ਅਨੁਪ੍ਰੀਤ ਕੌਰ ਨੂੰ ਅਸਟੇਟ ਅਫਸਰ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ, ਅਮਿਤ ਨੂੰ ਐਸ.ਡੀ.ਐਮ. ਪਠਾਨਕੋਟ, ਜੋਤੀ ਬਾਲਾ ਨੂੰ ਐਸ.ਡੀ.ਐਮ. ਫਗਵਾੜਾ, ਅਮਰਜੀਤ ਨੂੰ ਐਸ.ਡੀ.ਐਮ. ਲੁਧਿਆਣਾ (ਪੂਰਬੀ), ਰਾਜਪਾਲ ਸਿੰਘ ਨੂੰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਚਰਨਦੀਪ ਸਿੰਘ ਨੂੰ ਐਸ.ਡੀ.ਐਮ. ਮੋਗਾ ਅਤੇ ਵਾਧੂ ਚਾਰਜ ਐਸ.ਡੀ.ਐਮ. ਬਾਘਾ ਪੁਰਾਣਾ, ਸੁਰਿੰਦਰ ਸਿੰਘ ਨੂੰ ਐਸ.ਡੀ.ਐਮ. ਪੱਟੀ ਅਤੇ ਵਾਧੂ ਚਾਰਜ ਐਸ.ਡੀ.ਐਮ. ਭਿੱਖੀਵਿੰਡ, ਪਰਮਜੀਤ ਸਿੰਘ-2 ਨੂੰ ਐਸ.ਡੀ.ਐਮ. ਪਾਇਲ, ਵਰਿੰਦਰ ਪਾਲ ਸਿੰਘ ਬਾਜਵਾ ਨੂੰ ਐਸ.ਡੀ.ਐਮ. ਫਿਲੌਰ, ਅਨੁਪ੍ਰੀਤਾ ਜੌਹਲ ਨੂੰ ਅਸਟੇਟ ਅਫਸਰ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ, ਨਵਰੀਤ ਕੌਰ ਸੇਖੋਂ ਨੂੰ ਸਕੱਤਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪ੍ਰੀਖਿਆ), ਪਟਿਆਲਾ, ਨਰਿੰਦਰ ਸਿੰਘ-1 ਨੂੰ ਐਸ.ਡੀ.ਐਮ. ਗਿੱਦੜਬਾਹਾ ਅਤੇ ਵਾਧੂ ਚਾਰਜ ਐਸ.ਡੀ.ਐਮ. ਮਲੋਟ, ਨਵਰੀਤ ਕੌਰ ਬੱਲ ਨੂੰ ਐਸ.ਡੀ.ਐਮ. ਸ਼ਾਹਕੋਟ, ਅਮਰੇਸ਼ਵਰ ਸਿੰਘ ਨੂੰ ਐਸ.ਡੀ.ਐਮ. ਧੂਰੀ ਅਤੇ ਵਾਧੂ ਚਾਰਜ ਐਸ.ਡੀ.ਐਮ. ਦਿੜਬਾ ਅਤੇ ਜਸ਼ਨਪ੍ਰੀਤ ਕੌਰ ਗਿੱਲ ਨੂੰ ਐਸ.ਡੀ.ਐਮ. ਨਾਭਾ ਲਾਇਆ ਗਿਆ ਹੈ।
ਜਾਣਕਾਰੀ ਦਿੱਤੀ ਕਿ ਅਵਕੇਸ਼ ਗੁਪਤਾ ਨੂੰ ਐਸ.ਡੀ.ਐਮ. ਸੰਗਰੂਰ, ਗੀਤਿਕਾ ਸਿੰਘ ਨੂੰ ਐਸ.ਡੀ.ਐਮ. ਭਵਾਨੀਗੜ੍ਹ, ਹਰਦੀਪ ਸਿੰਘ ਨੂੰ ਐਸ.ਡੀ.ਐਮ. ਗੁਰੂਹਰਸਹਾਏ ਅਤੇ ਵਾਧੂ ਚਾਰਜ ਵਧੀਕ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ, ਫਿਰੋਜ਼ਪੁਰ, ਸਤਵੰਤ ਸਿੰਘ ਨੂੰ ਐਸ.ਡੀ.ਐਮ. ਡੇਰਾ ਬਾਬਾ ਨਾਨਕ ਅਤੇ ਵਾਧੂ ਚਾਰਜ ਐਸ.ਡੀ.ਐਮ. ਕਲਾਨੌਰ, ਸੋਨਮ ਚੌਧਰੀ ਨੂੰ ਜਾਇੰਟ ਕਮਿਸ਼ਨਰ, ਐਮ.ਸੀ. ਲੁਧਿਆਣਾ, ਪੂਨਮ ਸਿੰਘ ਨੂੰ ਐਸ.ਡੀ.ਐਮ. ਅਬੋਹਰ, ਬਲਬੀਰ ਰਾਜ ਸਿੰਘ ਨੂੰ ਐਸ.ਡੀ.ਐਮ. ਫਾਜ਼ਿਲਕਾ ਅਤੇ ਵਾਧੂ ਚਾਰਜ ਐਸ.ਡੀ.ਐਮ. ਜਲਾਲਾਬਾਦ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ.ਡੀ.ਐਮ. ਅੰਮ੍ਰਿਤਸਰ-2 ਅਤੇ ਵਾਧੂ ਚਾਰਜ ਐਸ.ਡੀ.ਐਮ. ਮਜੀਠਾ, ਵਰਿੰਦਰ ਸਿੰਘ ਨੂੰ ਐਸ.ਡੀ.ਐਮ. ਤਲਵੰਡੀ ਸਾਬੋ ਅਤੇ ਵਾਧੂ ਚਾਰਜ ਮੌੜ, ਕਾਲਾ ਰਾਮ ਕਾਂਸਲ ਨੂੰ ਐਸ.ਡੀ.ਐਮ. ਪਾਤੜਾ, ਰੋਹਿਤ ਗੁਪਤਾ ਨੂੰ ਐਸ.ਡੀ.ਐਮ. ਬਟਾਲਾ ਅਤੇ ਲਤੀਫ ਅਹਿਮਦ ਨੂੰ ਐਸ.ਡੀ.ਐਮ. ਮਾਨਸਾ ਦੇ ਨਾਲ-ਨਾਲ ਐਸ.ਡੀ.ਐਮ. ਸਰਦੂਲਗੜ੍ਹ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *