ਸਿਹਤ ਮੰਤਰੀ ਡਾਇਲਸਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ : ਸਵਰਾਜ ਘੁੰਮਣ
ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਨੇ ਲਿਆ ਗੰਭੀਰ ਨੋਟਿਸ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਜੀ.ਆਈ. ਹਸਪਤਾਲ ‘ਚ ਮਾਤਾ ਕੌਸ਼ਲਿਆ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਤੇ ਲਾਪਰਵਾਹੀ ਕਾਰਨ ਜ਼ਿੰਦਗੀ ਦੀ ਮੌਤ ਦੀ ਲੜਾਈ ਲੜ ਰਹੀ ਰਮੇਸ਼ ਦੀ ਪਤਨੀ ਦੇ ਕਈ ਡਾਇਲਸਸ ਸਾਹਮਣੇ ਆਉਣ ਦਾ ਸ਼ਿਵ ਸੈਨਾ ਹਿੰਦੁਸਤਾਨ ਦੀ ਪੰਜਾਬ ਕਨਵੀਨਰ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਵਰਾਜ ਘੁੰਮਣ ਨੇ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਲਾਪਰਵਾਹੀ ਕਰਨ ਵਾਲੇ ਦੋਸ਼ੀ ਡਾਕਟਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਸ਼ਿਵ ਸੈਨਾ ਹਿੰਦੁਸਤਾਨ ਦੀ ਪੰਜਾਬ ਕਨਵੀਨਰ ਅਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਵਰਾਜ ਘੁੰਮਣ ਨੇ ਕਿਹਾ ਕਿ 25 ਮਈ ਨੂੰ ਰਮੇਸ਼ ਨੇ ਆਪਣੀ ਪਤਨੀ, ਜੋ ਮਾਂ ਬਣਨ ਵਾਲੀ ਸੀ ਨੂੰ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਅਤੇ 26 ਮਈ ਨੂੰ ਮਹਿਲਾ ਦੀ ਕੁੱਖੋਂ ਬੱਚਾ ਸਹੀ ਸਲਾਮਤ ਸਿਜੇਰੀਅਨ ਰਾਹੀਂ ਪੈਦਾ ਹੋਇਆ ਸੀ, ਜਿਸ ਮਗਰੋਂ ਮਹਿਲਾ ਨੂੰ ਸਰੀਰਕ ਪੱਖੋਂ ਤੋਂ ਦਰਦ ਦੀ ਸ਼ਿਕਾਇਤ ਰਹਿਣ ਲੱਗ ਪਈ, ਜਿਸ ਨੂੰ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਅਤੇ ਬਾਅਦ ‘ਚ ਪੀਜੀਆਈ ਵਿਖੇ ਕਈ ਡਾਇਲਸਸ ਹੋਣ ਨਾਲ ਉਹ ਡਾਕਟਰਾਂ ਦੀ ਅਣਗਹਿਲੀ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ।
ਸਵਰਾਜ ਘੁੰਮਣ ਨੇ ਮੰਗ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਨੂੰ ਖੁਦ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀ ਡਾਕਟਰਾਂ ਖਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇ।

