ਪੀ.ਆਰ.ਟੀ.ਸੀ. ਦੀ ਪੇਂਡੂ ਬੱਸ ਸੇਵਾ ਸ਼ੁਰੂ ਹੋਣ ਨਾਲ ਸਰਹੱਦੀ ਲੋਕਾਂ ਨੂੰ ਮਿਲੀ ਵੱਡੀ ਰਾਹਤ
ਸਰਕਾਰੀ ਬੱਸ ਸੇਵਾ ਮੁੜ ਚਾਲੂ ਹੋਣ ਨਾਲ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜ਼ਾਤ ਮਿਲੀ : ਬਿੱਟੂ
ਪਟਿਆਲਾ 9 ਜੂਨ (ਸੁਰਿੰਦਰ ਚੌਹਾਨ/ਮਧੂਸਾਰ ਬਿਊਰੋ) ਪੰਜਾਬ ਦੇ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਉਸ ਸਮੇਂ ਰਾਹਤ ਮਿਲ ਗਈ, ਜਦੋਂ ਤੀਜੀ ਵਾਰ ਸਰਕਾਰੀ ਬੱਸ ਸੇਵਾ ਨੂੰ ਚਾਲੂ ਕੀਤਾ ਗਿਆ। ਪੀਆਰਟੀਸੀ ਦੀ ਇਸ ਬੱਸ ਨੂੰ ਪੇਂਡੂ ਬੱਸ ਸੇਵਾ ਯੋਜਨਾ ਤਹਿਤ ਚਲਾਇਆ ਗਿਆ ਹੈ, ਜਿਸ ਨੂੰ ਡਾ ਗੁਰਮੀਤ ਸਿੰਘ ਬਿੱਟ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਪਾਰਟੀ ਨੇ ਪਟਿਆਲਾ ਵੱਲ ਰਵਾਨਾ ਕੀਤਾ।
ਪੀ. ਆਰ.ਟੀ.ਸੀ. ਦੀ ਸੀਨੀਅਰ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਇਹ ਬੱਸ ਹਰਿਆਣਾ ਦੇ ਸਰਹੱਦੀ ਪਿੰਡ ਅਰਨੋਲੀ ਭਾਈਕੀ ਤੋਂ ਉਪਲੀ, ਹੁਸੈਨਪੁਰ ਵਾਇਆ ਭੁੱਨਰਹੇੜੀ ਤੋਂ ਸਵਾਰੀਆਂ ਲੈ ਕੇ ਪਟਿਆਲਾ ਪਹੁੰਚੀ। ਸਰਹੱਦ ਨਾਲ ਲੱਗਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਵੱਡੀ ਰਾਹਤ ਮਿਲੀ ਹੈ, ਜਿਨ੍ਹਾਂ ਨੂੰ ਸ਼ਹਿਰ ਪਹੁੰਚਣ ਲਈ ਕਈ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੀ.ਆਰ.ਟੀ.ਸੀ. ਦੇ ਐਮ.ਡੀ. ਮਨਜੀਤ ਸਿੰਘ ਨਾਰੰਗ ਦੇ ਕਾਰਜਕਾਲ ਦੌਰਾਨ ਪਹਿਲਾਂ ਵੀ ਦੋ ਵਾਰ ਸਰਕਾਰੀ ਬੱਸ ਸੇਵਾ ਸ਼ੁਰੂ ਹੋਈ ਸੀ, ਜੋ ਕੁਝ ਸਮਾਂ ਹੀ ਚੱਲੀ ਅਤੇ ਇਹ ਸੇਵਾ ਮੁੜ ਠੱਪ ਹੋ ਗਈ। ਹੁਣ ਮੁੜ ਲੋਕਾਂ ਦੀ ਮੰਗ ‘ਤੇ ਇਸ ਪੇਂਡੂ ਬੱਸ ਸੇਵਾ ਨੂੰ ਚਾਲੂ ਕੀਤਾ ਗਿਆ ਹੈ, ਜਿਸ ਨਾਲ ਪੇਂਡੂ ਖੇਤਰ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਬੱਸ ਨੂੰ ਰਵਾਨਾ ਕਰਨ ਮੌਕੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੇਂਡੂ ਖੇਤਰ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਤਹਿਤ ਪੇਂਡੂ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਂਡੂ ਦੇ ਲੋਕਾਂ ਨੂੰ ਸ਼ਹਿਰਾਂ ‘ਚ ਜਾ ਕੇ ਖਰੀਦੋ-ਫਰੋਖਤ ਕਰਨ ਵੇਲੇ ਆਵਾਜਾਈ ‘ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਨ੍ਹਾਂ ਦੱਸਿਆ ਕਿ ਇਕ ਕਸਬੇ ਤੋਂ ਦੂਸਰੇ ਪਿੰਡਾਂ ਤੱਕ ਪਹੁੰਚ ਕਰਨ ਲਈ ਕਈ ਔਕੜਾਂ ਆ ਰਹੀਆਂ ਸਨ ਅਤੇ ਲੋਕ ਦੂਰ-ਦੂਰਾਡੇ ਪੈਦਲ ਚੱਲ ਕੇ ਕਠਿਨਾਈਆਂ ਨਾਲ ਮੰਜ਼ਲ ਤੱਕ ਪਹੁੰਚਦੇ ਸਨ, ਪ੍ਰੰਤੂ ਪੇਂਡੂ ਬੱਸ ਸੇਵਾ ਕਾਰਨ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜ਼ਾਤ ਮਿਲ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਜੀਤ ਸਿੰਘ ਉੱਪਲੀ, ਲੰਬੜਦਾਰ ਦਰਸ਼ਨ ਸਿੰਘ, ਲੰਬੜਦਾਰ ਕਰਨੈਲ ਸਿੰਘ, ਪਿਆਰਾ ਸਿੰਘ, ਗੁਰਮੇਜ ਸਿੰਘ ਅੱਡਾ ਪ੍ਰਧਾਨ, ਇੰਦਰਜੀਤ ਸਿੰਘ ਸੋਨੂੰ, ਰਾਜਵਿੰਦਰ ਸਿੰਘ, ਦਰਸ਼ਨ ਸਿੰਘ ਬਾਜਵਾ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

