ਪੰਜਾਬ

ਅਮਨਦੀਪ ਹਸਪਤਾਲ ਨੇ ਦੋ ਮੋਟੇ ਮਰੀਜ਼ਾਂ ਦੀ ਕੀਤੀ ਸਫਲ ਸਰਜਰੀ

ਮੋਟੇ ਮਰੀਜਾਂ ਦੀ ਸਰਜਰੀ ਨਹੀ ਹੁੰਦੀ ਸੌਖੀ, ਮੋਟੇ ਮਰੀਜਾਂ ਦੇ ਇਲਾਜ਼ ‘ਚ ਆਉਂਦੀ ਹੈ ਬਹੁਤ ਕਠਿਨਾਈ- ਡਾ. ਅਵਤਾਰ ਸਿੰਘ
ਅੰਮ੍ਰਿਤਸਰ 9 ਜੂਨ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸੁਰੇਸ਼ ਸਿੰਘ (35 ਸਾਲ), ਵਾਸੀ ਸਤਵਾਰੀ, ਜੰਮੂ, ਜਿਸਦਾ ਭਾਰ ਤਕਰੀਬਨ 165 ਕਿਲੋ ਹੈ, ਅਚਾਨਕ ਪੌੜੀਆਂ ਤੋਂ ਤਿਲਕ ਕੇ ਡਿੱਗ ਪਿਆ ਅਤੇ ਉਸਦੇ ਪੱਟ ਦੀ ਹੱਡੀ ਬੁਰੀ ਤਰਾਂ ਟੁੱਟ ਗਈ। ਦਰਅਸਲ ਇਹ ਕਿਹਾ ਜਾ ਸਕਦਾ ਹੈ ਕਿ ਇਹ ਦੁਰਘਟਨਾ ਘੱਟ ਅਤੇ ਉਸਦੇ ਜ਼ਿਆਦਾ ਭਾਰ ਦੇ ਕਾਰਣ ਹੋਇਆ। ਪਰਿਵਾਰ ਵਾਲੇ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ ਅਤੇ ਫਿਰ ਦੌਰ ਸ਼ੁਰੂ ਹੋਇਆ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਜਾਣ ਦਾ , ਪਰ ਉਸਦੇ ਵੱਧ ਵਜਨ ਕਾਰਣ ਕਿਸੇ ਵੀ ਡਾਕਟਰ ਜਾਂ ਹਸਪਤਾਲ ਨੇ ਉਸ ਨੂੰ ਹੱਥ ਨਹੀਂ ਪਾਇਆ । ਜੰਮੂ ਦੇ ਇੱਕ ਹਸਪਤਾਲ ਨੇ ਉਸਦੀ ਸਰਜਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਓਨ੍ਹਾਂ ਦਾ ਅਪ੍ਰੇਸ਼ਨਟੇਬਲ ਹੀ ਟੁੱਟ ਗਿਆ ਅਤੇ ਮਰੀਜ਼ ਬਹੁਤ ਮੁਸ਼ਕਿਲ ਨਾਲ ਬਚਿਆ 9 ਪਰ ਉਹ ਸਰਜਰੀ ਨਹੀਂ ਕਰ ਸਕੇ । ਫਿਰ ਉਹ ਅਮਨਦੀਪ ਹਸਪਤਾਲ ਆਇਆ । ਇਥੇ ਡਾ. ਅਵਤਾਰ ਸਿੰਘ ਨੇ ਉਸਦੀ ਜਾਂਚ ਕਰਦਿਆਂ ਹੀ ਉਸਨੂੰ ਦਾਖਿਲ ਕਰ ਲਿਆ ਕੁਝ ਦਿਨ ਪਹਿਲਾਂ ਹੀ ਉਸਦੀ ਸਫਲਤਾਪੂਰਵਕ ਸਰਜਰੀ ਕੀਤੀ ਗਈ ਤੇ ਹੁਣ ਸੁਰੇਸ਼ ਸਿੰਘ ਬਿਲਕੁਲ ਠੀਕ ਹੋ ਕੇ ਘਰ ਜਾਣ ਦੀ ਤਿਆਰੀ ‘ਚ ਹੈ ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਸਨੇ ਇਲਾਕੇ ਦੇ ਬਹੁਤ ਸਾਰੇ ਪ੍ਰਮੁੱਖ ਹਸਪਤਾਲਾਂ ਨਾਲ ਸੰਪਰਕ ਕੀਤਾ ਸੀ ਅਤੇ ਸਾਰੀਆਂ ਵੱਲੋਂ ਜਵਾਬ ਮਿਲਣ ‘ਤੇ ਉਸਨੂੰ ਲੱਗਣ ਲੱਗਿਆ ਸੀ ਕਿ ਹੁਣ ਸਾਰੀ ਜ਼ਿੰਦਗੀ ਬਿਸਤਰੇ ‘ਤੇ ਹੀ ਗੁਜ਼ਾਰਨੀ ਪਉਗੀ । ਡਾ. ਅਵਤਾਰ ਸਿੰਘ ਨੇ ਨਾ ਸਿਰਫ਼ ਉਸਨੂੰ ਸਮਝਾਇਆ ਬਲਕਿ ਬਹੁਤ ਹੌਂਸਲਾ ਦਿੰਦੇ ਹੋਏ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਬਿਲਕੁਲ ਠੀਕ ਹੋ ਕੇ ਘਰ ਜਾਓਗੇ । ਮੈਨੂੰ ਤਾਂ ਲਗਦਾ ਜਿਵੇਂ ਜੀਵਨ ਦਾਨ ਹੀ ਮਿਲ ਗਿਆ ਹੋਵੇ ।
ਇਸੇ ਤਰਾਂ ਇੱਕ ਹੋਰ ਮਰੀਜ਼ ਅਰਸ਼ਪ੍ਰੀਤ ਸਿੰਘ (18 ਸਾਲ) ਵਾਸੀ-ਮੁਕਤਸਰ, ਜਿਸਦਾ ਭਾਰ ਤਕਰੀਬਨ 150 ਕਿਲੋ ਹੈ ਅਤੇ ਹਾਲੇ ਉਹ 12ਵੀ ਜਮਾਤ ਦਾ ਵਿਦਿਆਰਥੀ ਹੈ, ਦੀ ਕਾਰ ਐਕਸੀਡੈਂਟ ‘ਚ ਖੱਬੀ ਬਾਂਹ ਅਤੇ ਲੱਤ ਬੁਰੀ ਤਰਾਂ ਜ਼ਖਮੀ ਹੋ ਗਈ । ਉਸਦੀ ਵੀ ਸਫਲਤਾਪੂਰਵਕ ਸਰਜਰੀ ਅਮਨਦੀਪ ਹਸਪਤਾਲ ਵੱਲੋਂ ਕੀਤੀ ਗਈ ਅਤੇ ਉਹ ਵੀ ਹੁਣ ਬਿਲਕੁਲ ਤੰਦਰੁਸਤ ਹੋ ਕੇ ਘਰ ਜਾ ਰਹਾ ਹੈ ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਮਨਦੀਪ ਹਸਪਤਾਲ, ਅੰਮ੍ਰਿਤਸਰ ਦੇ ਚੀਫ਼ ਆਰਥੋਪੈਡਿਕ ਸਰਜਨ, ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਪੇਚੀਦਾ ਮਾਮਲਾ ਸੀ ਕਿਓਂਕਿ ਮੋਟੇ ਮਰੀਜਾਂ ਦਾ ਅਪ੍ਰੇਸ਼ਨ ਕਰਨਾ ਸੌਖਾ ਨਹੀਂ ਹੁੰਦਾ ਅਤੇ ਬਹੁਤ ਸਾਰੀਆਂ ਤਬਦੀਲੀਆਂ ਦੀ ਲੋੜ ਹੁੰਦੀ ਹੈ। ਛੋਟੇ ਹਸਪਤਾਲਾਂ ‘ਚ ਅਜਿਹੇ ਮਰੀਜਾਂ ਦੀ ਸਰਜਰੀ ਸੰਭਵ ਨਹੀਂ ਹੁੰਦੀ ਕਿਓਂਕਿ ਇਸਦੇ ਲਈ ਵਿਸ਼ੇਸ਼ ਸਹੂਲਤਾਂ ਦੇ ਨਾਲ-ਨਾਲ ਡਾਕਟਰ ਦੀ ਵਿਸ਼ੇਸ਼ ਮੁਹਾਰਤ ਅਤੇ ਲੰਬਾ ਤਜ਼ਰਬਾ ਵੀ ਜ਼ਰੂਰੀ ਹੁੰਦਾ ਹੈ । ਉਨ੍ਹਾਂ ਨੇ ਇਜਿਪਟ (ਮਿਸ਼ਰ) ਦੇਸ਼ ਦੀ ਨਾਗਰਿਕ ਐਮਨ ਅਹਮਦ ਦੀ ਉਦਾਰਣ ਦਿੱਤੀ ਜਿਸਦਾ ਭਾਰ 500 ਕਿਲੋ ਤੋਂ ਵੀ ਵੱਧ ਸੀ ਅਤੇ ਜੋ ਇਸੇ ਸਾਲ ਫਰਵਰੀ ‘ਚ ਮੁੰਬਈ ਏ ਇੱਕ ਹਸਪਤਾਲ ਇਲਾਜ਼ ਲਈ ਆਈ ਸੀ ਅਤੇ ਅਖਬਾਰਾਂ ਦੀਆਂ ਸੁਰਖੀਆਂ ‘ਚ ਕਾਫੀ ਦਿਨ ਰਹੀ ਸੀ । ਉਨ੍ਹਾਂ ਨੇ ਦੱਸਿਆ ਕਿ ਆਮ-ਮਰੀਜਾਂ ਦੀ ਤੁਲਣਾ ‘ਚ ਮੋਟੇ ਮਰੀਜਾਂ ਦੇ ਇਲਾਜ਼ ‘ਚ ਜ਼ਿਆਦਾ ਮੁਸ਼ਕਿਲਾਂ ਆਉਂਦਿਆ ਹਨ ਜਿਵੇਂ ਕਿ:
ਅਜਿਹੇ ਮਰੀਜਾਂ ‘ਚ ਇਲਾਜ਼ ਦੌਰਾਨ ਦਿੱਲ ਦਾ ਦੌਰਾ ਪਾਉਣ ਦੀ ਸੰਭਾਵਨਾ ਪੰਜ ਗੁਣਾ ਵੱਧ ਹੁੰਦੀ ਹੈ, ਅਪ੍ਰੇਸ਼ਨ ਵਾਲੇ ਹਿੱਸੇ ਦੇ ਆਸ-ਪਾਸ ਦੀਆਂ ਨਾੜਾਂ ਖਰਾਬ ਹੋਣ ਦੀ ਚਾਰ ਫੀਸਦੀ ਵਧੇਰੇ ਸੰਭਾਵਨਾ, ਜ਼ਖਮ ਖਰਾਬ ਹੋਣ ਦੀ 1.7 ਫੀਸਦੀ ਵਧੇਰੇ ਸੰਭਾਵਨਾ, ਮੂਤਰ-ਮਾਰਗ ‘ਚ ਇਨਫੈਕਸ਼ਨ ਹੋਣ ਦੀ 1.5 ਫੀਸਦੀ ਵਧੇਰੇ ਸੰਭਾਵਨਾ ਹੁੰਦੀ ਹੈ । ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ‘ਚ ਮੋਟੇ ਮਰੀਜਾਂ ਦੀ ਵਧਦੀ ਗਿਣਤੀ ਦੇ ਕਾਰਣ ਸਰਜਨਾਂ ਅਤੇ ਸਿਹਤ ਸੇਵਾਵਾਂ ‘ਚ ਲੱਗੇ ਹੋਰ ਸਟਾਫ਼ ਨੂੰ ਆਪਣੇ ਨਿਯਮਿਤ ਢੰਗ-ਤਰੀਕਿਆਂ ਅਤੇ ਇਲਾਜ਼ ਦੇ ਆਮ ਤੌਰ-ਤਰੀਕਿਆਂ ‘ਚ ਤਬਦੀਲੀਆਂ ਕਰਨੀਆ ਪੈਣਗੀਆਂ । ਅਪ੍ਰੇਸ਼ਨ ਤੋਂ ਪਹਿਲਾਂ ਅਜਿਹੇ ਮਰੀਜਾਂ ਦੀ ਮਨੋਵਿਗਿਆਨਕ ਕੌਂਸਲਿੰਗ ਬਹੁਤ ਲਾਜ਼ਮੀ ਹੁੰਦੀ ਹੈ ਤਾਕਿ ਉਨ੍ਹਾਂ ਨੂੰ ਇਲਾਜ਼ ਲਈ ਮਾਨਸਿਕ ਤੌਰ ‘ਤੇ ਵੀ ਤਿਆਰ ਕੀਤਾ ਜਾ ਸਕੇ । ਵਧੇਰੇ ਭਾਰ ਵਾਲੇ ਮਰੀਜਾਂ ਦੇ ਐਕਸ-ਰੇ ਵੀ ਖ਼ਾਸ ਢੰਗ ਨਾਲ ਕਰਨੇ ਪੈਂਦੇ ਹਨ । ਇਸਦੇ ਨਾਲ ਹੀ ਹਸਪਤਾਲਾਂ ਨੂੰ ਅਜਿਹੇ ਮਰੀਜਾਂ ਨੂੰ ਦਾਖਿਲ ਕਰਨ ਲਈ ਆਪਣੀਆਂ ਇਮਾਰਤਾਂ ਅਤੇ ਹੋਰ ਸਹੂਲਤਾਂ ਜਿਵੇਂ ਕਿ ਅਪ੍ਰੇਸ਼ਨ ਟੇਬਲ, ਅਪ੍ਰੇਸ਼ਨ ਯੰਤਰ, ਬੈੱਡ, ਕੌਰੀਡੋਰ, ਵਾਸ਼-ਰੂਮ ਵਿੱਚ ਲੋੜੀਂਦਾ ਵਾਧਾ ਕਰਨਾ ਪੈਂਦਾ ਹੈ, ਟਾਇਲਟ ਸੀਟ ਦੀ ਮਜ਼ਬੂਤੀ ਦੀ ਜਾਂਚ ਕਰਾਉਣੀ ਪੈਂਦੀ ਹੈ 9 ਕਮਰੇ ਦਾ ਸਾਈਜ਼ ਵੱਡਾ ਕਰਨਾ ਪੈਂਦਾ ਹੈ, ਵੇਟਿੰਗ ਰੂਮ ‘ਚ ਵਿਸ਼ੇਸ਼ ਕੁਰਸੀਆਂ ਲਗਵਾਉਣੀਆਂ ਪੈਂਦੀਆਂ ਹਨ । ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਦੀ ਲੋੜ ਹੁੰਦੀ ਹੈ ਤਾਕਿ ਇਲਾਜ਼ ਕਰਾਉਣ ਆਏ ਮਰੀਜ਼ ਨੂੰ ਹਸਪਤਾਲ ‘ਚ ਇਸੇ ਕਿਸਮ ਦੀ ਹੋਰ ਸੱਟ ਲੱਗਣ ਦੀ ਸੰਭਾਵਨਾ ਨਾ ਹੋਵੇ ਜਾਂ ਤੋਈ ਤਕਲੀਫ਼ ਨਾ ਹੋਵੇ । ਅਜਿਹੀਆਂ ਸਹੂਲਤਾਂ ਉਪਲਬਧ ਕਰਾਉਣ ਲਈ ਹਸਪਤਾਲਾਂ ਦੇ ਖ਼ਰਚੇ ਵੀ 25 ਤੋਂ 100 ਫੀਸਦੀ ਤੱਕ ਵੱਧ ਜਾਂਦੇ ਹਨ ਜੋਕਿ ਹਰ ਹਸਪਤਾਲ ਨਹੀਂ ਕਰ ਸਕਦਾ । ਇਸ ਲਈ ਛੋਟੇ ਹਸਪਤਾਲਾਂ ‘ਚ ਅਜਿਹੇ ਮਰੀਜਾਂ ਲਈ ਉਚਿਤ ਇਲਾਜ਼ ਸਹੂਲਤਾਂ ਉਪਲਬਧ ਨਹੀਂ ਹੁੰਦੀਆਂ । ਅਮਨਦੀਪ ਹਸਪਤਾਲ ਨੇ ਸ਼ੁਰੂ ਤੋਂ ਹੀ ਅਜਿਹੇ ਮਰੀਜਾਂ ਨੂੰ ਧਿਆਨ ‘ਚ ਰੱਖ ਕੇ ਆਪਣੀਆਂ ਸਹੂਲਤਾਂ ‘ਚ ਵਿਸਤਾਰ ਕੀਤਾ ਹੋਇਆ ਹੈ ।

Leave a Reply

Your email address will not be published. Required fields are marked *