ਪੰਜਾਬਪਟਿਆਲਾ

ਵਾਈਸ ਚਾਂਸਲਰ ਵੱਲੋਂ ਆਨ-ਲਾਈਨ ਬੁਕਿੰਗ ਪੋਰਟਲ ਦਾ ਉਦਘਾਟਨ

ਪਟਿਆਲਾ, 24 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ ਘੁੰਮਣ ਵਲੋਂ ਯੂਨੀਵਰਸਿਟੀ ਸਿੰਡੀਕੇਟ ਰੂਮ ਵਿੱਚ ਯੂਨੀਵਰਸਿਟੀ ਗੈਸਟ ਹਾਊਸ ਅਤੇ ਵਾਰਿਸ ਭਵਨ ਦੇ ਆਨ-ਲਾਈਨ ਬੁਕਿੰਗ ਪੋਰਟਲ ਦਾ ਉਦਘਾਟਨ ਕੀਤਾ ਗਿਆ।

ਇਸ ਪੋਰਟਲ ਦੀ ਸ਼ੁਰੂਆਤ ਨਾਲ ਯੂਨੀਵਰਸਿਟੀ ਦਾ ਕੋਈ ਕਰਮਚਾਰੀ ਕਿਸੇ ਵੀ ਸਥਾਨ ਤੋਂ ਆਸਾਨੀ ਨਾਲ ਕਮਰਿਆਂ ਦੀ ਬੁਕਿੰਗ ਕਰਵਾ ਸਕਦਾ ਹੈ। ਪੋਰਟਲ ਦਾ ਲਿੰਕ ਪੰਜਾਬੀ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੈ।
ਯੂਨੀਵਰਸਿਟੀ ਦੇ ਪ੍ਰਬੰਧਕੀ ਅਫਸਰ ਡਾ. ਪ੍ਰਭਲੀਨ ਸਿੰਘ ਨੇ ਦੱਸਿਆ ਕਿ ਸ਼ਿਮਲਾ, ਅੰਧਰੇਟਾ ਅਤੇ ਡੇਹਰਾਦੂਨ ਵਿਖੇ ਸਥਿਤ ਯੂਨੀਵਰਸਿਟੀ ਦੇ ਹੋਲੀਡੇਅ ਹੋਮਜ਼ ਦੀ ਆਨ-ਲਾਈਨ ਬੁਕਿੰਗ ਸ਼ੁਰੂ ਕਰਨ ਸਬੰਧੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਦੇ ਆਦੇਸ਼ਾਂ, ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੀ ਰਹਿਨੁਮਾਈ ਅਤੇ ਪ੍ਰੋਫੈਸਰ ਇੰਚਾਰਜ, ਹਾਸਪੀਟੈਲਿਟੀ ਅਤੇ ਟੂਰਿਜ਼ਮ ਵਿਭਾਗ ਡਾ. ਰਣ ਸਿੰਘ ਧਾਲੀਵਾਲ ਦੇ ਮਾਰਗਦਰਸ਼ਨ ਨਾਲ ਇਹ ਕਾਰਜ ਨੇਪਰੇ ਚੜ੍ਹਿਆ ਹੈ ਅਤੇ ਇਸ ਦਾ ਸਾਫਟਵੇਅਰ ਸ਼੍ਰੀ ਨਿਸ਼ੂ ਸ਼ਰਮਾ, ਸਿਸਟਮ ਐਨਾਲਿਸਟ ਵਲੋਂ ਤਿਆਰ ਕੀਤਾ ਗਿਆ ਹੈ। ਆਨ-ਲਾਈਨ ਭੁਗਤਾਨ ਕਰਨ ਦੀ ਕਾਰਜ-ਵਿਧੀ ਜਲਦੀ ਹੀ ਜਾਰੀ ਕੀਤੀ ਜਾਵੇਗੀ। ਇਸ ਮੌਕੇ ਤੇ ਡਾ. ਜੀ.ਐਸ. ਬੱਤਰਾ, ਡੀਨ ਅਕਾਦਮਿਕ ਮਾਮਲੇ; ਡਾ. ਮਨਜੀਤ ਸਿੰਘ, ਰਜਿਸਟਰਾਰ ਅਤੇ ਡਾ. ਆਰ.ਐਸ. ਅਰੋੜਾ, ਵਿਤ ਅਫਸਰ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *