ਪੰਜਾਬ

ਜਗਦੀਸ਼ ਸੰਘ ਝੀਂਡਾ ਵਲੋਂ ‘ਜਨਤਾ ਅਕਾਲੀ ਦਲ’ ਪਾਰਟੀ ਦਾ ਐਲਾਨ

ਅੰਮ੍ਰਿਤਸਰ 10 ਜੂਨ (ਸੁਖਬੀਰ ਸਿੰਘ/ਨਿਰਮਲ ਸਿੰਘ ਚੌਹਾਨ/ਮਧੂਸਾਰ ਬਿਊਰੋ )
ਹਰਿਆਣ ‘ਚ ਵੱਖਰੀ ਸਿੱਖ ਗੁਰਦਵਾਰਾ ਕਮੇਟੀ ਬਣਾਉਣ ਤੋਂ ਬਾਅਦ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਨ ਉਪ੍ਰਰੰਤ ਰਾਜਨੀਤਿਕ ‘ਜਨਤਾ ਅਕਾਲੀ ਦਲ’ ਪਾਰਟੀ ਬਣਾਏ ਜਾਣ ਦਾ ਐਲਾਨ ਕੀਤਾ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਝੀਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੁਸ਼ਾਂ ਸਿਖ ਸੰਗਤ ਨੂੰ ਭੜਕਾਉ ਭਾਸ਼ਣ ਦੇ ਕੇ ਇਲਜਾਮ ਲਗਾਂਦੇ ਰਹੇ ਹਨ ਕਿ ਹਰਿਆਣਾ ਦੇ ਸਿਖ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਟੁੱਟਣਾ ਚਾਹੁੰਦੇ ਹਨ, ਜਦੋਂ ਕਿ ਹਕੀਕਤ ਇਹ ਹੈ ਕਿ ਹਰਿਆਣਾਂ ਦੇ ਸਿਖ ਨਾ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਟੁੱਟੇ ਹਨ ਅਤੇ ਨਾ ਹੀ ਕਦੇ ਆਪਣੇ ਦਿਲਾਂ ਤੋਂ ਕਦੇ ਵਿਸਾਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਸਮਰਪਿਤ ਸਨ ਤੇ ਸਦਾ ਹੀ ਰਹਿਣਗੇ। ਇਸੇ ਲਈ ਉਨ੍ਹਾਂ ਵਲੋਂ ਆਪਣੀ ਨਵੀਂ ਬਣਾਈ ਜਾ ਰਹੀ ਪਾਰਟੀ ਦੀ ਸ਼ੁਰੂਆਤ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਅਸੂਲਾਂ ‘ਤੇ ਚੱਲਣ ਲਈ ਉਨ੍ਹਾਂ ਦੇ ਹੀ ਪਵਿਤਰ ਅਸ਼ਥਾਨ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਤੋਂ ਨਵੇਂ ਅਕਾਲੀ ਦੱਲ ਦੀ ਸ਼ੂਰੂਆਤ ਕਰਦੇ ਹੋਏ ‘ਜਨਤਾ ਅਕਾਲੀ ਦਲ’ ਇਕ ਰਾਜਨੀਤਿਕ ਪਾਰਟੀ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਇਸ ਪਾਰਟੀ ਦਾ ਵਿਸਥਾਰ ਕੌਮਾਂਤਰੀ ਪੱਧਰ ‘ਤੇ ਹੋਵੇਗਾ, ਜਿਸ ਵਿਚ 10 ਮੁਲਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਭਾਰਤ ਦੇ ਕਰੀਬ 11 ਸੂਬੇ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ ਅਮੇਰਿਕਾ, ਕਨੇਡਾ, ਇੰਗਲੈਂਡ, ਫਰਾਂਸ, ਇਟਲੀ, ਨਿਉਜ਼ੀਲੈਂਡ, ਸਿੰਘਾਪੁਰ, ਸਪੇਨ ਆਦਿ ਮੁਲਕ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁਖ ਦੱਫਤਰ ਦਿਲੀ ਵਿਚ ਹੋਵੇਗਾ, ਅਤੇ ੱਬ ਆਫਿਸ ਚੰਡੀਗੱੜ੍ਹ ਵਿਚ ਹੋਵੇਗਾ। ਇਸ ਮੋਕੇ ਉਨ੍ਹਾਂ ਵਲੋਂ ਕਿਸਾਨਾਂ ਨੂੰ ਕਰਜਾ ਮੁਕਤ ਕਰਾਰ ਦਿੰਦੇ ਹੋਏ ਕਿਹਾ ਕਿ ਜਨਤਾ ਅਕਾਲੀ ਦੱਲ ਪਾਰਟੀ 1966 ਨੂੰ ਅਧਾਰ ਮੰਨਦੇ ਹੋਏ ਕਿਸਾਨਾਂ ਨੂੰ ਅੱਜ ਤੋਂ ਕਰਜਾ ਮੁਕਤ ਮੰਨਦੀ ਹੈ ਕਿਉਂਕਿ 1966 ਵਿਚ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਤੇ ਕੋਈ ਵੀ ਕਰਜਾ ਨਹੀਂ ਸੀ ਤੇ ਦੇਸ਼ ਵਿਚ ਅਨਾਜ ਦੀ ਵੀ ਕਮੀਂ ਸੀ ਪਰ ਅੱਜ ਦੇਸ਼ ਵਿਚ ਅਨਾਜ ਦਾ ਭੰਡਾਰ ਵੀ ਹੈ ਜਦੋਂ ਕਿ ਕਿਸਾਨ ਅਤੇ ਮਜਦੂਰ ਕਰਜੇ ਦੀ ਮਾਰ ਹੈਠ ਆ ਕੇ ਖੁਦਕੁਸ਼ੀਆਂ ਕਰ ਰਿਹਾ ਹੈ।
ਜਥੇਦਾਰ ਝੀਂਡਾ ਨੇ ਕਿਹਾ ਕਿ ਉਹ ਸਿਰਫ ਇਕ ਪਾਸੇ ਦੇ ਹੀ ਪ੍ਰਧਾਨ ਦੇ ਅੋਹੁਦੇ ਤੇ ਰਹਿਣਗੇ ਜਿਸਦਾ ਫੈਂਸਲਾ 1 ਅਗੱਸਤ ਨੂੰ ਹੋਣ ਵਾਲੀ ਉਨ੍ਹਾਂ ਦੀ ਕੇਬਿਨਟ ਦ ਿਮੀਟਿੰਗ ਵਿਚ ਲਿਆ ਜਾਵੇਗਗਾ ਅਤੇ ਜੋ ਸੰਗਤ ਫੈਂਸਲਾ ਕਰੇਗੀ ਉਹੀ ਫੈਂਸਲਾ ਉਨ੍ਹਾਂ ਨੂੰ ਮੰਨਜੂਰ ਹੋਵੇਗਾ ਪਰ 31 ਜੁਲਾਈ ਤੱਕ ਉਹ ਜਨਤਾ ਅਕਾਲੀ ਦੱਲ ਦੇ ਕਾਰਜਕਾਰੀ ਪ੍ਰਧਾਨ ਵਜਂ ਕੰਮ ਕਰਦੇ ਰਹਿਣਗੇ।ਇਸ ਮੋਕੇ ਉਨ੍ਹਾਂ ਵਲੋਂ ਪਾਰਟੀ ਦੇ ਅੋਹੁਦੇਦਾਰਾਂ ਬਾਰੇ ਦੱਸਦੇ ੋਏ ਕਿਹਾ ਕਿ ਅਵਤਾਰ ਸਿੰਘ ਚੱਕੂ ਪਾਰਟੀ ਦੇ ਸਰਪ੍ਰਸਤ ਹੋਣਗੇ ਅਤੇ ਜੋਗਾ ਸਿੰਘ ਯਮੁਨਾਨਗਰ ਸੇਕਟਰੀ ਜਨਰਲ ਹੋਣਗੇ।ਸੀਨੀਅਰ ਉਪ ਪ੍ਰਧਾਨ ਹਰਪ੍ਰੀਤ ਸਿੰਘ ਨਰੂਲਾ,ਅਤੇ ਖਜਾਨਚੀ ਅਮਨਦੀਪ ਸਿੰਘ ਗਿਲ ਕਰਨਾਲ ਹੋਣਗੇ ਪਾਰਟੀ ਦੇ ਇਸਤਰੀ ਵਿੰਗ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਨੇਸ਼ਨਲ ਪ੍ਰਧਾਨ ਬੀਬੀ ਰਾਣਾਂ ਪੱਟੀ ਫਰੀਦਾਬਾਦ ਪ੍ਰਦੇਸ਼ ਦੀ ਬੀਬੀ ਜਸਬੀਰ ਕੋਰ ਅਤੇ ਸੁਪਰੀਮ ਕੋਰਟ ਦੀ ਬੀਬੀ ਹਰਵਿੰਦਰ ਕੋਰ ਦਿਲੀ ਮੁਖ ਤੋਰ ਤੇ ਕੰਮ ਕਰਨ ਗੇ।ਇਸੇ ਤਰਾਂ ਉਨ੍ਹਾਂ ਵਲੋਂ ਹੋਰ ਵੀ ਅੋਹੁਦੇਦਾਰਾਂ ਬਾਰੇ ਜਾਨਕਾਰੀ ਦਿਤੀ ।

Leave a Reply

Your email address will not be published. Required fields are marked *