ਪਟਿਆਲਾ

ਲਾਰੇਂਸ ਚੌਧਰੀ ਅਤੇ ਹਮੀਦ ਮਹੀਸ ਵੱਲੋਂ ਮਸੀਹ ਦੇ ਘਰ ਨੂੰ ਡੇਰਿਆਂ ਨਾਲ ਜੋੜਨ ਤੋਂ ਭੜਕੇ ਮਸੀਹ ਭਾਈਚਾਰੇ ਦੇ ਆਗੂ

ਦੋਨਾ ਆਗੂ ਬਿਨ੍ਹਾਂ ਦੇਰੀ ਤੋਂ ਭਾਈਚਾਰੇ ਤੋਂ ਮੁਆਫੀ ਮੰਗਣ, ਨਹੀਂ ਭਾਈਚਾਰੇ ਵੱਲੋਂ ਦੋਨਾ ਦਾ ਕੀਤਾ ਜਾਵੇਗਾ ਬਾਈਕਾਟ: ਆਗੂ
ਪਟਿਆਲਾ, 4 ਅਕਤੂਬਰ (ਮਧੂਸਾਰ ਬਿਊਰੋ) ਮਸੀਹ ਭਾਈਚਾਰੇ ਦੀ ਹੰਗਾਮੀ ਮੀਟਿੰਗ ਯੂ.ਪੀ.ਪੀ.ਏ. ਦੇ ਬੈਨਰ ਹੇਠ ਹੋਈ। ਜਿਸ ਵਿਚ ਪਟਿਆਲਾ ਦੇ ਮਸੀਹ ਭਾਈਚਾਰੇ ਦੀਆਂ ਪ੍ਰਮੁੱਖ ਸੰਗਠਨਾਂਰਾਸ਼ਟਰੀ ਮਸੀਹ ਸੰਘ ਜਲੰਧਰ, ਸਮਾਣਾ ਪਾਸਟਰ ਐਸੋਸੀਏਸ਼ਨ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਪਾਸਟਰ, ਬਿਸਪ ਸਹਿਬਾਨ ਅਤੇ ਜਿਲੇ ਦੇ ਆਏ ਯੂਥ ਪ੍ਰਧਾਨਾ ਨੇ ਸ਼ਿਰਕਤ ਕੀਤੀ।

ਮੀਟਿੰਗ ਵਿਚ ਲਾਰੇਂਸ ਚੌਧਰੀ ਅਤੇ ਹਮੀਦ ਮਸੀਹ ਵੱਲੋਂ ਬੀਤੇ ਦਿਨ ਪਾਸਟਰ ਅਤੇ ਉਹਨਾਂ ਦੇ ਕਲੀਸਿਆਵਾਂ ਦੇ ਬਾਰੇ ਜੋ ਮੰਦਭਾਗੇ ਸ਼ਬਦ ਬੋਲੇ ਅਤੇ ਮਸੀਹ ਦੇ ਘਰ ਨੂੰ ਡੇਰਿਆਂ ਨਾਲ ਜੋੜਿਆ ਉਸ ਦਾ ਮਸੀਹ ਭਾਈਚਾਰੇ ਵੱਲੋਂ ਸਖਤ ਨੋਟਿਸ ਲਿਆ ਗਿਆ। ਮਸੀਹ ਭਾਈਚਾਰੇ ਨੇ ਮੰਗ ਕੀਤੀ ਕਿ ਲਾਰੇਂਸ ਚੌਧਰੀ ਅਤੇ ਹਮੀਦ ਮਸੀਹ ਇਸ ਦੇ ਲਈ ਸਮੁੱਚੇ ਮਸੀਹ ਭਾਈਚਾਰੇ ਤੋਂ ਮੁਆਫੀ ਮੰਗੇ। ਜੇਕਰ ਉਕਤ ਦੋਨਾ ਆਗੂਆਂ ਨੇ ਇਸ ਦੇ ਲਈ ਮੁਆਫੀ ਨਾ ਮੰਗੀ ਤਾਂ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਉਕਤ ਦੋਨਾ ਆਗੂਆਂ ਦਾ ਬਾਈਕਾਟ ਕੀਤਾ ਜਾਵੇਗਾ। ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਦੋਨਾ ਆਗੂਆਂ ਵੱਲੋਂ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਸਮੁੱਚੇ ਮਸੀਹ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਇਸ ਮੀਟਿੰਗ ਵਿਚ ਯੂ.ਪੀ.ਪੀ.ਏ. ਦੇ ਪ੍ਰਧਾਨ ਬਿਸਪ ਰਾਜੀਵ ਕੁਮਾਰ, ਰਾਸਟਰ ਮਸੀਹ ਸੰਘ ਦੇ ਪ੍ਰਧਾਨ ਲਾਲ ਚੰਦ, ਫੈਰਸ ਮਸੀਹ ਪ੍ਰਧਾਨ ਖਾਬੜਾ ਚਰਚ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਸੈਕਟਰੀ ਸੋਨੂੰ ਜਾਤੀਵਾਲ, ਵਿਕਲਫ ਗੋਲਡ ਮੀਤ ਪ੍ਰਧਾਨ ਰਾਸ਼ਟਰੀ ਮਸੀਹ ਸੰਘ, ਮਨਦੀਪ ਸਿੰਘ ਰਾਸ਼ਟਰੀ ਮਸੀਹ ਸੰਘ ਦੇ ਪ੍ਰਧਾਨ ਯੂਥ ਵਿੰਗ ਪੰਜਾਬ, ਸੁਰਜ ਮਸੀਹ ਘਾਰੂ ਪੰਜਾਬ ਪ੍ਰਧਾਨ ਗਿਦਾਉਨ ਆਰਮੀ, ਸੰਤੋਖ ਸਿੰਘ ਮੀਤ ਪ੍ਰਧਾਨ ਗਿਦਾਉਨ ਆਰਮੀ, ਗੌਰਵ ਰਾਸ਼ਟਰੀ ਮਸੀਹ ਸੰਘ ਅਮ੍ਰਿੰਤਸਰ ਪ੍ਰਧਾਨ, ਲੱਕੀ ਮੱਟੂ ਪ੍ਰਧਾਨ ਡੇਵਿਡ ਆਰਮੀ ਜਲੰਧਰ, ਰੇਸ਼ਮ ਸਿੰਘ ਭੱਟੀ ਪ੍ਰਧਾਨ ਰਾਸ਼ਟਰੀ ਮਸੀਹ ਸੰਘ ਜਲੰਧਰ, ਸਿਸਟਰ ਰੀਟਾ ਪ੍ਰਧਾਨ ਦਿਬੋਰਾ ਆਰਮੀ ਜਲੰਧਰ, ਹਿਮਾਂਸ਼ੂ ਪਟਿਆਲਾ ਪ੍ਰਧਾਨ ਗਿਦਾਉਨ ਆਰਮੀ, ਗੋਲਡੀ ਜਿਉਆਲ ਪ੍ਰਧਾਨ ਪਟਿਆਲਾ ਅਲਫਾ ਮੇਗਾ ਆਰਮੀ, ਯੂ.ਪੀ.ਪੀ. ਏ ਦਾ ਮੀਤ ਪ੍ਰਧਾਨ ਪਾਸਟਰ ਇੰਦਰਜੀਤ, ਖਜਾਨਚੀ ਪਾਸਟਰ ਸੁਭਾਸ਼, ਸਕੱਤਰ ਬਿਸਪ ਸੰਜੀਵ ਕੁਮਾਰ, ਬਿਸਪ ਦਲੀਪ ਜੀ, ਪਾਸਟਰ ਡੇਵਿਡ,ਪਾਸਟਰ ਕੁਲਦੀਪ, ਪਾਸਟਰ ਜੀਵਨ ਲਾਲ, ਪਾਸਟਰ ਇਛਰੁ, ਪਾਸਟਰ ਸਲੀਮ, ਪਾਸਟਰ ਮਹਿੰਦਰ, ਪਾਸਟਰ ਦਰਸ਼ਨ ਸਿੰਘ, ਸਮਾਣਾ ਪਾਸਟਰ ਐਸੋਸੀਏਸ਼ਨ ਪਾਸਟਰ ਗੁਰਚਰਨ ਸਿੰਘ, ਪਾਸਟਰ ਚਮਨ, ਪਾਸਟਰ ਵਿਲੀਅਮ, ਪਾਸਟਰ ਹਰੀਸ਼, ਪਾਸਟਰ ਬਲਬੀਰ, ਪਾਸਟਰ ਅਨੀਸ਼, ਵਿਕਟਰ ਮਸੀਹ, ਅਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *