ਜੀਐਸਟੀ ਦੇ ਵਿਰੋਧ ‘ਚ ਕਾਂਗਰਸ ਵਪਾਰ ਸੈਲ ਵੱਲੋਂ ਮੋਦੀ ਖਿਲਾਫ਼ ਰੋਸ ਪ੍ਰਦਰਸ਼ਨ
ਪਟਿਆਲਾ 13 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਮਾਂਤਰ ਟੈਕਸ ਜੀ.ਐਸ.ਟੀ ਨੂੰ ਲਾਗੂ ਕਰਨ ਨਾਲ ਕਈ ਰਾਜਾਂ ਵਿੱਚ ਵੱਡੇ ਪੱਧਰ ਤੇ ਧਰਨੇ ਅਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਇਸ ਮੌਕੇ ਕਾਂਗਰਸ ਵਪਾਰ ਸੈਲ ਪੰਜਾਬ ਦੇ ਕੋ-ਚੇਅਰਮੈਨ ਅਤੁੱਲ ਜੌਸ਼ੀ ਦੀ ਅਗਵਾਈ ਹੇਠ ਇਕੱਠੇ ਹੋਏ ਵਪਾਰੀਆਂ ਨੇ ਗੁੜਮੰਡੀ ਚੌਂਕ ਵਿਖੇ ਬੀ.ਜੇ.ਪੀ ਅਤੇ ਨਰਿੰਦਰ ਮੋਦੀ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ।ਇਸ ਮੌਕੇ ਅਤੁੱਲ ਜੌਸ਼ੀ,ਜਿਲ੍ਹਾ ਪਟਿਆਲਾ ਦੇ ਚੇਅਰਮੈਨ ਵਿਜੇ ਗੁਪਤਾ ਅਤੇ ਪੰਜਾਬ ਦੇ ਜਨਰਲ ਸਕੱਤਰ ਪਵਨ ਡਾਬੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਵਪਾਰੀਆਂ ਦੇ ਵੋਟ ਬੈਂਕ ਨਾਲ ਰਾਜ ਕਰ ਰਹੀ ਮੋਦੀ ਸਰਕਾਰ ਵਪਾਰੀਆਂ ਦੇ ਖਿਲਾਫ ਹੀ ਹੋ ਗਈ ਹੈ।ਪਹਿਲਾ ਨੋਟਬੰਦੀ ਅਤੇ ਹੁਣ ਜਬਦਸਤੀ ਜੀ.ਐਸ.ਟੀ ਨੂੰ ਲਾਗੂ ਕਰਕੇ ਬਚਦੇ ਹੋਏ ਵਪਾਰ ਦਾ ਵੀ ਭੱਠਾ ਬਿਠਾ ਦਿੱਤਾ ਹੈ।ਉਹਨਾਂ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਅਤੇ ਅਰੂਣ ਜੇਤਲੀ ਦੀ ਸਿੱਧੀ ਮਨਸ਼ਾ ਛੋਟੇ ਕਾਰੋਬਾਰੀਆਂ ਨੂੰ ਖਤਮ ਕਰਕੇ ਕੁਝ ਚੁਨੀਂਦਾ ਉਦਯੌਗਿਕ ਘਰਾਣਿਆ ਨੂੰ ਲਾਭ ਪਹੁੰਚਾਉਣਾ ਹੈ।ਉਹਨਾਂ ਨੇ ਅੱਗੇ ਕਿਹਾ ਕਿ ਜੀ.ਐਸ.ਟੀ ਦੀਆਂ ਗੁੰਝਲਦਾਰ ਸ਼ਰਤਾਂ ਨਾਲ ਜਿੱਥੇ ਆਮ ਕਾਰੋਬਾਰੀਆਂ ਦਾ ਖਰਚਾ ਵਧੇਗਾ ਉੱਥੇ ਹੀ ਇੰਸਪੈਕਟਰੀ ਰਾਜ ਦਾ ਦਬਦਬਾ ਵੀ ਵਧੇਗਾ।ਪਰ ਕਾਂਗਰਸ ਪਾਰਟੀ ਅਤੇ ਇਸ ਦੇ ਅਹੁੱਦੇਦਾਰ ਇਹ ਕਦੀ ਵੀ ਨਹੀ ਹੋਣ ਦੇਣਗੇ ਅਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਆਮ ਵਪਾਰੀਆਂ ਨਾਲ ਉਹਨਾਂ ਦੇ ਹਰ ਸੰਘਰਸ਼ ਵਿੱਚ ਸਾਥ ਦੇਵੇਗੀ ਅਤੇ ਬੀ.ਜੇ.ਪੀ ਅਤੇ ਮੋਦੀ ਦੀਆ ਵਪਾਰ ਵਿਰੋਧੀ ਨੀਤੀਆਂ ਦਾ ਜੰਮ ਕੇ ਵਿਰੋਧ ਕਰੇਗੀ।ਇਸ ਮੌਕੇ ਅਸ਼ਵਨੀ ਮਿੱਕੀ,ਗਿੰਨੀ ਨਾਗਪਾਲ,ਰਵਿੰਦਰ ਦੁੱਗਲ,ਅਸ਼ੋਕ ਕੁਮਾਰ ਸਵੀਟੀ,ਰਜੀਵ ਧੀਮਾਨ,ਸੰਦੀਪ ਮਲਹੋਤਰਾ,ਰੋਹਿਤ ਚੋਪੜਾ,ਪੰਕਜ ਸਿੰਗਲਾ,ਸ਼ਿਵ ਰਤਨ ਸ਼ਰਮਾ,ਕਮਲ ਸਿੰਗਲਾ,ਨਰੇਸ਼ ਗੋਇਲ,ਕ੍ਰਿਸ਼ਨ ਕੁਮਾਰ,ਰਮਨ ਸਿੰਗਲਾ,ਭੀਮਸੈਨ ਜਿੰਦਲ,ਸੁਖਦੇਵ ਅਰੋੜਾ,ਵਿਪਨ ਸ਼ਰਮਾ,ਸੰਜੀਵ ਕੁਮਾਰ,ਰੋਹਿਤ ਜੋਸ਼ੀ,ਹੰਸ ਰਾਜ ਵਰਮਾ,ਧਰਮਿੰਦਰ ਕੁਮਾਰ,ਜਤਿੰਦਰ ਸਿੰਘ,ਭੁਪਿੰਦਰ ਸਿੰਘ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਵੀ ਮੌਕੇ ਤੇ ਹਾਜਰ ਸਨ।

