80 ਲੱਖ ਰੁਪਏ ਦੀ ਪੁਰਾਣੀ ਕਰੰਸੀ ਫੜ੍ਹੀ
ਪਟਿਆਲਾ 14 ਜੂਨ (ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਦੋ ਕਾਰਾਂ ਵਿੱਚੋਂ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾ. ਸ੍ਰੀ ਐਸ. ਭੂਪਤੀ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਪਟਿਆਲਾ ਵੱਲੋ ਚਲਾਈ ਗਈ ਭੈੜੇ ਅਨਸਰਾਂ ਖਿਲ਼ਾਫ ਮੁਹਿੰਮ ਦੇ ਦੌਰਾਨ ਸ਼੍ਰੀ ਕੇਸਰ ਸਿੰਘ ਐਸ.ਪੀ. ਸਿਟੀ ਪਟਿਆਲਾ ਤੇ ਸ੍ਰੀ ਜਸਕਿਰਤ ਸਿੰਘ ਅਹੀਰ ਡੀ.ਐਸ.ਪੀ. ਸਿਟੀ -1 ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਪਰ ਐਸ.ਐਚ.ਓ/ ਇੰਸ: ਰਾਹੁਲ ਕੌਸ਼ਲ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਅਗਵਾਈ ਹੇਠਾਂ ਮਿਤੀ 13-6-17 ਨੂੰ ਐਸ.ਆਈ ਜਸਪ੍ਰੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਨਾਕਾ ਬੰਦੀ ਨੇੜੇ ਪੈਟਰੋਲ ਪੰਪ ਲੱਕੜ ਮੰਡੀ ਪਟਿਆਲਾ ਕੀਤੀ ਹੋਈ ਸੀ। ਚੈਕਿੰਗ ਦੌਰਾਨ ਸ਼ੱਕੀ ਗੱਡੀਆਂ ਨੂੰ ਚੈਕ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਪਾਰਟੀ ਨੇ ਨਾਕਾ ਬੰਦੀ ਤੇ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ਤੇ ਗੱਡੀਆਂ ਨੂੰ ਰੋਕਿਆ ਅਤੇ ਕਾਰ ਨੰ: P2-65/18-7181 ਮਾਰਕਾ ਮਾਰੂਤੀ ਸਿਆਜ ਅਤੇ ਕਾਰ ਨੰਬਰੀ P2-65V-3456 ਮਾਰਕਾ ਹੌਡਾ ਅਮੇਜ ਨੂੰ ਰੋਕ ਕੇ ਚੈਕ ਕੀਤਾ ਤਾ ਕਾਰ ਨੰਬਰ P2-65/18-7181 ਦੀ ਤਲਾਸ਼ੀ ਦੌਰਾਨ ਗਗਨ ਕੁਮਾਰ ਪੁੱਤਰ ਵਿਨੋਦ ਕੁਮਾਰ ਨੇੜੇ ਨਕੋਤਾ, ਥਾਣਾ ਸਹਾਰਨਪੁਰ ਪਾਸੋ 500/500 ਅਤੇ 1000/1000 ਦੇ ਪੁਰਾਣੀ ਬੰਦ ਹੋਈ ਕਰੰਸੀ ਦੇ 54 ਲੱਖ ਰੁਪਏ ਫਿਰੋਜੀ ਰੰਗ ਦੇ ਬੈਗ ਵਿੱਚੋ ਮਿਲੇ ਅਤੇ ਕਾਰ ਨੰਬਰ P2-65V-3456 ਵਿੱਚੋ ਗੁਰਦਿਆਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਹੈਬਤਪੁਰ ਨੇੜੇ ਡੇਰਾ ਬਸੀ,ਮੋਹਾਲੀ ਅਤੇ ਮਨੋਜ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ K-4 ,ਸ਼ਿਮਲਾ ਅਪਾਰਟਮੈਟ,ਖਰੜ ਪਾਸੋ ਪੁਰਾਣੀ ਕਰੰਸੀ ਦੇ 500/500 ਦੇ ਨੋਟਾਂ ਨਾਲ ਭਰੇ ਬੈਗ ਵਿੱਚੋ 26 ਲੱਖ ਰੁਪਏ ਮਿਲੇ। ਜੋ ਕੁੱਲ 80 ਲੱਖ ਰੁਪਏ ਦੀ ਪੁਰਾਣੀ ਬੰਦ ਹੋਈ ਕਰੰਸੀ ਮਿਲੀ ਜਿਸ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ । ਇਸ ਸੰਬੰਧੀ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਤੋ ਜੇਕਰ ਕਿਸੇ ਹੋਰ ਵਿਅਕਤੀਆਂ ਦੀ ਕੋਈ ਸਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਕਾਨੂਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੜਤਾਲ ਜਾਰੀ ਹੈ।

