ਨੌਜਵਾਨਾਂ ਵੱਲੋਂ ਸਵੈ ਇੱਛਾ ਨਾਲ ਖੂਨਦਾਨ ਕਰਨਾ ਸ਼ਲਾਘਾਯੋਗ ਕਦਮ : ਪੂਨਮਦੀਪ ਕੌਰ
18 ਤੋਂ 65 ਸਾਲ ਦੇ ਵਿਅਕਤੀ ਖੂਨਦਾਨ ਕਰ ਸਕਦੇ ਹਨ
ਪਟਿਆਲਾ,16 ਜੁਲਾਈ (ਮਧੂਸਾਰ ਬਿਊਰੋ) ਨੌਜਵਾਨਾਂ ਵੱਲੋਂ ਸਵੈ-ਇੱਛਾ ਨਾਲ ਖੂਨਦਾਨ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ।
ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀਮਤੀ ਪੂਨਮਦੀਪ ਕੌਰ ਨੇ ਕੈਂਸਰ, ਏਡਜ਼ ਅਵੈਰਨੈਸ ਐਂਡ ਪ੍ਰੀਵੇਸ਼ਨ ਸੁਸਾਇਟੀ, ਪੰਚਾਇਤ ਸੰਮਤੀ ਪਟਿਆਲਾ, ਯੂਥ ਕਲੱਬ ਫਾਊਡੇਸ਼ਨ ਅਤੇ ਪਬਲਿਕ ਵੈਲਫੇਅਰ ਫਾਊਡੇਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਰੱਖੇ ਹਨ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਇੰਨਾਂ ਦਿਨਾਂ ’ਚ ਜਿੱਥੇ ਹਸਪਤਾਲਾਂ ਵਿਖੇ ਖੂਨ ਦੀ ਵਾਧੂ ਲੋੜ ਪੈਂਦੀ ਹੈ ਉਥੇ ਹੀ ਖੂਨਦਾਨੀਆਂ ਦੀ ਕਾਫ਼ੀ ਕਮੀ ਹੋ ਜਾਂਦੀ ਹੈ ਅਜਿਹੇ ਸਮੇਂ ਵਿੱਚ ਸਵੈ-ਇੱਛਾ ਨਾਲ ਖੂਨਦਾਨ ਕਰਨਾ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਖੂਨਦਾਨ ਲਹਿਰ ਪ੍ਰਤੀ ਜਾਗਰੂਕ ਕਰਨਾ ਵੀ ਵੱਡਾ ਉਪਰਾਲਾ ਹੈ ਜਿਸ ਨਾਲ ਲੋਕਾਂ ਦੇ ਮਨਾਂ ਚੋਂ ਖੂਨਦਾਨ ਕਰਨ ਦਾ ਡਰ ਨਿਕਲੀਆਂ ਅਤੇ ਕਈ ਤਰ੍ਹਾਂ ਦੀਆਂ ਗਲਤਫਿਹਮੀਆਂ ਵੀ ਦੂਰ ਹੋਈਆਂ ਹਨ। ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਖੂਨਦਾਨ ਦੇ ਮਾਮਲੇ ਵਿੱਚ ਪਟਿਆਲਾ ਜ਼ਿਲ੍ਹਾ ਪੰਜਾਬ ਵਿੱਚ ਸਭ ਤੋਂ ਮੋਹਰੀ ਜ਼ਿਲ੍ਹਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਵੈ-ਇੱਛਾ ਨਾਲ ਕੀਤਾ ਗਿਆ ਇਕ ਵਿਅਕਤੀ ਦਾ ਖੂਨਦਾਨ ਲੋੜਵੰਦ ਮਰੀਜ਼ਾਂ ਨੂੰ ਲੱਗਦਾ ਹੈ ਅਤੇ ਕਈ ਕੀਮਤੀ ਜਾਨਾਂ ਬਚਾਉਦਾ ਹੈ।
ਇਸ ਮੌਕੇ ਉਘੇ ਸਮਾਜ ਸੇਵੀ ਡਾ. ਜਗਬੀਰ ਸਿੰਘ ਨੇ ਕਿਹਾ ਕਿ 18 ਤੋਂ 65 ਸਾਲ ਦਾ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ, ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜੋਰੀ ਨਹੀਂ ਆਉਂਦੀ। ਹਰ 3 ਮਹੀਨੇ ਬਾਅਦ ਕੁਦਰਤੀ ਤੌਰ ਤੇ ਮਨੁੱਖੀ ਸਰੀਰ ਵਿੱਚ ਖੂਨ ਬਦਲਦਾ ਹੈ। ਸੋ ਇਸ ਲਈ ਸਾਨੂੰ ਖੂਨਦਾਨ ਕਰਨ ਵਿੱਚ ਕਿਸੇ ਤਰ੍ਹਾਂ ਦੀ ਹਿਚ-ਕਚਾਹਟ ਨਹੀਂ ਹੋਣੀ ਚਾਹੀਦੀ ਅਤੇ ਇਸ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ।
ਇਹ ਖੂਨਦਾਨ ਕੈਂਪ ਬੀ.ਡੀ.ਪੀ.ਓ. ਸ੍ਰੀ ਵਨੀਤ ਕੁਮਾਰ ਸ਼ਰਮਾ ਪੀ.ਸੀ.ਐਸ ਦੀ ਅਗਵਾਈ ਹੇਠ ਲਗਾਇਆ ਗਿਆ। ਜਦ ਕਿ ਖੂਨਦਾਨ ਕੈਂਪ ਦੀ ਪ੍ਰਧਾਨਗੀ ਸ. ਜਸਪਾਲ ਸਿੰਘ ਕਲਿਆਣ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਵਿੰਦਰ ਸਿੰਘ ਬਰਸਟ ਚੇਅਰਮੈਨ ਬਲਾਕ ਸੰਮਤੀ ਪਟਿਆਲਾ ਨੇ ਕੀਤੀ। ਕੈਂਪ ਦਾ ਉਦਘਾਟਨ ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ ਅਤੇ ਡਾ. ਜਗਬੀਰ ਸਿੰਘ ਨੇ ਕੀਤਾ।ਵਿਸ਼ੇਸ ਤੌਰ ਤੇ ਹਰਵਿੰਦਰਜੀਤ ਜੱਸੋਵਾਲ, ਪਰਮਜੀਤ ਬਾਦਸ਼ਾਹਪੁਰ, ਬਲਜਿੰਦਰ ਸਿੰਘ ਮਾਨ, ਗੁਰਜੀਤ ਢਕਡੱਬਾ, ਨੈਬ ਭਾਨਰੀ, ਦਲਜੀਤ ਸਿੰਘ , ਨਵਾਬ ਸਿੰਘ ਰਾਣਾ ਨੇ ਸਹਿਯੋਗ ਦਿੱਤਾ।
ਇਸ ਮੌਕੇ ਸੈਕਟਰੀ ਹਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਅਮਰੀਕ ਸਿੰਘ, ਹਰਜੀਤ ਪਟਵਾਰੀ, ਕੁਲਦੀਪ ਸਿੰਘ, ਨਿਰਮਲ ਸਿੰਘ, ਅੰਜੂ ਰਾਣਾ, ਸੁਰਿੰਦਰਪਾਲ ਕੌਰ, ਹਰਜਿੰਦਰ ਕੌਰ, ਗੁਰਤੇਜ਼ ਸਿੰਘ, ਪਵਨ ਕੁਮਾਰ, ਹਰਿੰਦਰ ਸਿੰਘ, ਸਵਰਨ ਸਿੰਘ, ਹਰਿੰਦਰ ਹੈਰੀ, ਰੁਪਿੰਦਰ ਕੌਰ ਅਤੇ ਹਰਕਮਲ ਗਰੇਵਾਲ ਵੀ ਮੌਜੂਦ ਸਨ।

