ਪੰਜਾਬਪਟਿਆਲਾ

ਸਾਫ ਸੁਧਰੀ ਹਵਾ ਚੰਗੀ ਸਿਹਤ ਲਈ ਜਰੂਰੀ : ਐਸ ਪੀ

ਪਟਿਆਲਾ 29 ਫਰਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ)
ਪਟਿਆਲਾ ਦੇ ਪਿੰਡ ਨੰਦਪੁਰ ਕੇਸ਼ੋ ਵਿਚ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਵਲੋਂ ਹਰ ਸਾਂਸ ਸਵੱਚਛ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸ਼ੋ ਦੇ ਵਿਦਿਆਰਥੀਆਂ ਵਿਚ ਹਵਾ ਵਿਚਲੇ ਪ੍ਰਦੂਸ਼ਨ ਦੇ ਸਿਹਤ ਅਤੇ ਵਾਤਾਵਰਣ ਦੀ ਥੀਮ *ਤੇ ਡਰਾਇੰਗ, ਸਲੋਗਨ, ਕਵਿਤਾ ਕੰਪੀਟੀਸ਼ਨ ਕਰਵਾਏ ਗਏ ਜਿਸ ਵਿਚ 400 ਤਵਿਦਿਆਰਥੀਆਂ ਨੇ ਭਾਗ ਲਿਆ.

ਇਸ ਮੋਕੇ ਮੁੱਖ ਮਹਿਮਾਨ ਅਮਰਜੀਤ ਸਿੰਘ ਘੁੰਮਣ ਸੁਪਰਡੈਂਟ ਆਫ ਪੁਲਿਸ ਨੇ ਵਿਦਿਆਰਥੀਆਂ, ਅਧਿਆਪਕ ਅਤੇ ਆਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀਆਂ ਫੈਕਟਰੀਆਂ ਮੋਟਰ ਸਾਇਕਲਾਂ, ਕਾਰਾਂ, ਏ. ਸੀ ਆਦਿ ਨੇ ਮਨੁੱਖੀ ਜੀਵਨ ਸੋਖਾ ਕੀਤਾ ਹੈ ਪਰ ਇਸਦੇ ਧੂੰਏ, ਗੰਧਲੀ ਹਵਾ ਨੇ ਆਬੋ ਹਵਾ ਪ੍ਰਦੂਸ਼ਿਤ ਕੀਤੀ ਹੈ, ਜਿਸ ਕਾਰਨ ਬਿਮਾਰੀਆਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ. ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਘੱਟੋ ਘੱਟ 10 ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਹੀ ਭਵਿੱਖ ਵਿਚ ਸਾਡੀ ਸਿਹਤ ਠੀਕ ਰਹਿ ਸਕੇਗੀ.
ਇਸ ਮੋਕੇ ਐਸ ਓ ਚੈਮ ਫਾਊਡੇਸ਼ਨ ਦੇ ਪੋ੍ਰਜਕੇਟ ਕੋਆਰਡੀਨੇਟਰ ਰਣਜੀਤ ਕੁਮਾਰ ਨੇ ਕਿਹਾ ਕਿ ਉਹ ਅਜੇ ਤੱਕ 125 ਤੋਂ ਵੱਧ ਪਿੰਡਾਂ ਵਿਚ ਮੁਫਤ ਚੈਕ ਅਪ ਕੈਂਪ, ਹਰ ਸਾਂਸ ਸਵਚੱਛ ਬਨਾਉਣ ਲਈ ਸੈਮੀਨਾਰ, ਨਾਟਕ, ਰੈਲੀਆਂ ਕੱਢ ਚੁਕੇ ਹਨ. ਉਹਨਾਂ ਕਿਹਾ ਕਿ ਅੱਜ ਡਾਕਟਰਾਂ ਦਾ ਕਾਰੋਬਾਰ ਤੇਜੀ ਨਾਲ ਵੱਧ ਰਿਹਾ ਹੈ ਅਤੇ ਸਿਹਤ ਦਾ ਮਿਆਰ ਘੱਟ ਰਿਹਾ ਹੈ. ਰਣਜੀਤ ਕੁਮਾਰ ਨੇ ਕਿਹਾ ਕਿ ਅੱਜ ਮਨੁੱਖ ਬੀਮਾਰ ਹੈ, ਡਾਕਟਰਾਂ ਦੇ ਚੱਕਰ ਵਿਚ ਫਸਿਆ ਹੋਇਆ ਹੈ, ਜੇਕਰ ਵਿਅਕਤੀ ਸਿਹਤਮੰਦ ਹੋਣਾ ਚਾਹੰੁਦਾ ਹੈ ਤਾਂ ਉਸਨੂੰ ਆਪਣਾ ਦੁਆਲਾ ਸਾਫ ਸੁਧਰਾ ਰਖਣਾ ਪਵੇਗਾ, ਆਬੋ ਹਵਾ ਪ੍ਰਦੂਸ਼ਣ ਮੁਕਤ ਰਖਣੀ ਪਵੇਗੀ. ਇਸ ਮੋਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸ਼ੋ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਅਤੇ ਹੈਡ ਡਾ. ਪ੍ਰਵੀਨ ਹੁਸੈਨ ਨੇ ਬੱਚਿਆਂ ਨਾਲ ਮਿਲ ਕੇ ਜਬ ਹੋਗੀ ਸਾਂਸ ਸਵੱਚਛ, ਤਭੀ ਬਨੇਗਾ ਭਾਰਤ ਸਵੱਚਛ ਦੇ ਬੈਨਰ ਹੇਠ ਰੈਲੀ ਕਢੀ ਅਤੇ ਹਰ ਸਾਂਸ ਸਵੱਚਛ ਦਾ ਸੁਨੇਹਾ ਦਿਤਾ.
ਇਸ ਮੋਕੇ ਬਲਾਕ ਸਮਿਤੀ ਚੈਅਰਮੈਨ ਲਖਵਿੰਦਰ ਸਿੰਘ , ਨੰਦਪੁਰ ਕੇਸ਼ੋ ਦੀ ਐਸ ਐਸ ਓ ਜ਼ਸਪ੍ਰੀਤ ਕੋਰ, ਜਿਲਾ ਪਰਿਸ਼ਦ ਮੈਂਬਰ ਰਣਧੀਰ ਸਿੰਘ, ਬਲਾਕ ਸਮਿਤੀ ਮੈਂਬਰ ਰਾਜਵੀਰ ਸਿੰਘ ਰਵੀ, ਦਲਜੀਤ ਸਿੰਘ ਸਰਪੰਚ ਪਿੰਡ ਰੀਠਖੇੜੀ, ਬਲਵਿੰਦਰ ਕੋਰ ਸਰਪੰਚ ਪਿੰਡ ਨੰਦਪੁਰ ਕੇਸ਼ੋ, ਡਾ. ਕਰਣਵੀਰ ਸਿੰਘ ਪੇਂਡੂ ਸਿਹਤ ਅਧਿਕਾਰੀ ਨੇ ਵਿਚ ਹਵਾ ਵਿਚ ਫੈਲ ਰਹੇ ਪ੍ਰਦੂਸ਼ਣ *ਤੇ ਵਿਦਿਆਰਥੀਆਂ ਨੂੰ ਸੰਬੋਧਤ ਕੀਤਾ.
ਇਸ ਮੋਕੇ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਨੇ ਕੰਪੀਟੀਸ਼ਨ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ *ਤੇ ਆਏ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਮਹਿਮਾਨਾਂ ਨੂੰ ਬੂਟੇ ਦੇ ਕੇ ਸਾਫ ਸੁੱਧਰੇ ਵਾਤਾਵਰਣ ਲਈ ਪ੍ਰੇਰਿਤ ਕੀਤਾ.

Leave a Reply

Your email address will not be published. Required fields are marked *