ਵਿਸ਼ਵ ਯੋਗ ਦਿਵਸ ਦੇ ਅਵਸਰ ‘ਤੇ ਗਰਲਜ਼ ਬਟਾਲੀਅਨ ਦੀਆਂ 433 ਕੈਡਿਟਾਂ ਨੇ ਸਹੁੰ ਚੁਕਾਈ
ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਵਿਸ਼ਵ ਯੋਗਾ ਦਿਵਸ ਦੇ ਅਵਸਰ ‘ਤੇ 4 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਪਟਿਆਲਾ ਦੀਆਂ ਕੈਡਿਟਾਂ ਨੂੰ ਕਮਾਂਡਿੰਗ ਅਫ਼ਸਰ ਸ੍ਰੀ ਅਸੀਸ ਟੰਡਨ ਨੇ ਆਪਣੇ ਦੇਸ਼ ਵਾਸੀਆਂ ਨੂੰ ਯੋਗ ਦੀ ਜਾਣਕਾਰੀ ਦੇਣ ਦੀ ਸਹੁੰ ਚੁਕਾਈ।
ਉਹਨਾਂ ਦੱਸਿਆ ਕਿ 4 ਪੰਜਾਬ ਗਰਲਜ਼ ਬਟਾਲੀਅਨ ਦੀਆਂ ਲਗਭੱਗ 433 ਕੈਡਿਟਾਂ ਨੇ ਯੋਗ ਦਿਵਸ ਮਨਾਉਣ ਲਈ ਅੱਠ ਵੱਖ-ਵੱਖ ਸਥਾਨਾਂ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਅਮਲੋਹ, ਨਾਭਾ ਅਤੇ ਡੇਰਾ ਬੱਸੀ ਵਿਖੇ ਕੈਡਿਟਾਂ ਨੇ ਆਪਣੇ ਸਕੂਲ ਦੇ ਐਨ.ਸੀ.ਸੀ. ਅਫ਼ਸਰ ਅਤੇ ਕੇਅਰ ਟੇਕਰਾਂ ਦੇ ਨਾਲ ਯੋਗਾ ਕੈਂਪਾਂ ਵਿੱਚ ਭਾਗ ਲਿਆ। ਉਹਨਾਂ ਦੱਸਿਆ ਕਿ ਬੱਚਿਆਂ ਦੇ ਮਾਤਾ ਪਿਤਾ ਜੋ ਆਪਣੇ ਬੱਚਿਆਂ ਨੂੰ ਯੋਗ ਦਿਵਸ ਮਨਾਉਣ ਲਈ ਛੱਡਣ ਆਏ ਸਨ, ਉਹਨਾਂ ਨੇ ਵੀ ਬੱਚਿਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਯੋਗ ਕੈਂਪ ਵਿੱਚ ਭਾਗ ਲਿਆ। ਬੱਚਿਆਂ ਅਤੇ ਮਾਤਾ ਪਿਤਾ ਵੱਲੋਂ ਯੋਗ ਗੁਰੂ ਸ਼੍ਰੀ ਗੁਰਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ, ਭਾਰਤ ਸਵਾਭੀਮਾਨ ਪਤੰਜਲੀ ਯੋਗ ਸਮਿਤੀ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਯੋਗ ਕਰਨਾ, ਇੱਕ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਭਰਪੂਰ ਨਜ਼ਾਰਾ ਸੀ। ਕਮਾਂਡਿੰਗ ਅਫ਼ਸਰ ਕਰਨਲ ਅਸੀਮ ਟੰਡਨ ਨੇ ਬੱਚਿਆਂ ਨੂੰ ਯੋਗ ਦਿਵਸ ਦੇ ਇਤਿਹਾਸ ਬਾਰੇ ਦੱਸਿਆ।
ਕਮਾਂਡਿੰਗ ਅਫ਼ਸਰ ਕਰਨਲ ਅਸੀਮ ਟੰਡਨ ਨੇ ਦੱਸਿਆ ਕਿ 4 ਪੰਜਾਬ ਗਰਲਜ਼ ਬਟਾਲੀਅਨ ਦੀਆਂ ਕੈਡਿਟ ਲੜਕੀਆਂ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਜਾਣੂ ਕਰਵਾਉਣ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਪਹਿਲਾਂ ਵੀ ਭਾਗ ਲੈਂਦੀਆਂ ਰਹੀਆਂ ਹਨ ਅਤੇ ਅੱਗੇ ਤੋਂ ਵੀ ਭਾਗ ਲੈਦੀਆਂ ਰਹਿਣਗੀਆਂ।

