ਪਟਿਆਲਾ

ਸਾਂਝ ਕੇਂਦਰ ਲਾਹੌਰੀ ਗੇਟ ਟੀਮ ਨੇ ਮਨਾਇਆ ਯੋਗਾ ਦਿਵਸ

ਪਟਿਆਲਾ 21 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਐਸ.ਪੀ ਟਰੈਫਿਕ ਅਤੇ ਜਿਲ੍ਹਾ ਕਮਿਊਨਿਟੀ ਪੁਲਿਸ ਆਫਿਸਰ ਕੰਵਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲਾਹੌਰੀ ਗੇਟ ਪਟਿਆਲਾ ਸਾਂਝ ਕੇਂਦਰ ਦੀ ਇੰਚਾਰਜ ਏ.ਐਸ.ਆਈ ਰੇਨੂੰ ਬਾਲਾ ਦੀ ਅਗਵਾਈ ਹੇਠ ਸਥਾਨਕ ਨਹਿਰੂ ਪਾਰਕ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।

ਇਸ ਮੌਕੇ ਪਹੁੰਚੇ ਹੋਏ ਇਲਾਕਾ ਨਿਵਾਸੀਆਂ ਨੂੰ ਯੋਗ ਤੋਂ ਹੋਣ ਵਾਲੇ ਫਾਇਦੇ ਅਤੇ ਯੋਗ ਰਾਹੀ ਭਿਆਨਕ ਬਿਮਾਰੀਆਂ ਤੋਂ ਬਚਣ ਦੇ ਉਪਾਅ ਵੀ ਦੱਸੇ ਗਏ।
ਇਸ ਮੌਕੇ ਵਿਸ਼ੇਸ਼ ਤੋਰ ਤੇ ਲਾਫਟਰ ਥੈਰਪੀ ਰਾਹੀ ਖੁਸ਼ ਰਹਿਣ ਦੇ ਨੁਸਖੇ ਵੀ ਸਾਂਝੇ ਕੀਤੇ ਗਏ । ਇਸ ਮੌਕੇ ਨਹਿਰੂ ਪਾਰਕ ਦੇ ਇੰਚਾਰਜ ਗੋਰਾ ਲਾਲ,ਆਸ਼ਾ ਕਿਰਨ,ਰਾਜਨ ਪੂਰੀ,ਰਕੇਸ਼ ਖੰਨਾ,ਸੁਰਿੰਦਰ ਕਾਂਸਲ,ਪ੍ਰਿੰਸ,ਪਰਵਿੰਦਰ ਕੌਰ,ਸਨੇਹ ਲਤਾ,ਮਨਪ੍ਰੀਤ ਕੌਰ,ਜਸ਼ਨ ਧਰਮਪਾਲ ਸਿੰਘ ਅਤੇ ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *